ਗੁਜਰਾਤ ਦੇ ਗੋਦਾਮ ’ਚੋਂ 213 ਕਿਲੋ ਕਾਜੂ ਲੈ ਗਏ ਚੋਰ

02/19/2020 6:37:31 PM

ਅਹਿਮਦਾਬਾਦ — ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਚੋਰਾਂ ਨੇ ਇਕ ਗੋਦਾਮ ’ਚੋਂ 213 ਕਿਲੋ ਕਾਜੂ ਚੋਰੀ ਕਰ ਲਏ। ਇਸ ਦੀ ਕੀਮਤ 2 ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਖਬਰਾਂ ਮੁਤਾਬਕ ਇਕ ਸਥਾਨਕ ਵਪਾਰੀ ਨੇ ਬੀਤੇ ਮਹੀਨੇ 7 ਲੱਖ ਰੁਪਏ ਤੋਂ ਵੱਧ ਦਾ ਕਾਜੂ ਮੰਗਵਾਇਆ ਸੀ ਅਤੇ ਉਸ ਨੂੰ ਇਕ ਗੋਦਾਮ ’ਚ ਰੱਖਿਆ ਸੀ। ਇਕ ਦਿਨ ਗੋਦਾਮ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 213 ਕਿਲੋ ਕਾਜੂ ਗਾਇਬ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਦੋ ਦਿਨ ਪਹਿਲਾਂ 3 ਵਿਅਕਤੀਆਂ ਨੇ ਗੋਦਾਮ ’ਚੋਂ ਕਾਜੂ ਦੀਆਂ ਕੁਝ ਬੋਰੀਆਂ ਚੋਰੀ ਕਰ ਲਈਆਂ। ਪੁਲਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Inder Prajapati

Content Editor

Related News