ਚੋਰਾਂ ਨੇ ਮਹੰਤ ਦੇ ਘਰ ਦੇ ਬਾਹਰ ਛੱਡੀਆਂ ਅਸ਼ਟ ਧਾਤੂ ਦੀਆਂ ਮੂਰਤੀਆਂ, ਦਿੱਤਾ ਅਜੀਬ ਤਰਕ

Monday, May 16, 2022 - 02:59 PM (IST)

ਚੋਰਾਂ ਨੇ ਮਹੰਤ ਦੇ ਘਰ ਦੇ ਬਾਹਰ ਛੱਡੀਆਂ ਅਸ਼ਟ ਧਾਤੂ ਦੀਆਂ ਮੂਰਤੀਆਂ, ਦਿੱਤਾ ਅਜੀਬ ਤਰਕ

ਚਿੱਤਰਕੂਟ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਜ਼ਿਲ੍ਹੇ ਦੇ ਤਰੌਂਹਾ ਸਥਿਤ ਪ੍ਰਾਚੀਨ ਬਾਲਾਜੀ ਮੰਦਰ ਤੋਂ 9 ਮਈ ਨੂੰ ਚੋਰੀ ਹੋਈਆਂ ਅਸ਼ਟ ਧਾਤੂ ਦੀਆਂ 14 ਮੂਰਤੀਆਂ ਨੂੰ ਚੋਰ ਐਤਵਾਰ ਨੂੰ ਇਕ ਚਿੱਠੀ ਨਾਲ ਮਹੰਤ ਦੇ ਘਰ ਦੇ ਬਾਹਰ ਛੱਡ ਕੇ ਚਲੇ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਆਪਣੀ ਚਿੱਠੀ 'ਚ ਲਿਖਿਆ,''ਸਾਨੂੰ ਰਾਤ ਨੂੰ ਡਰਾਵਣੇ ਸੁਫ਼ਨੇ ਆਉਂਦੇ ਹਨ, ਇਸ ਲਈ ਅਸੀਂ ਮੂਰਤੀਆਂ ਮਹੰਤ ਦੇ ਘਰ ਦੇ ਬਾਹਰ ਰੱਖ ਕੇ ਜਾ ਰਹੇ ਹਾਂ।'' ਸਦਰ ਕੋਤਵਾਲੀ ਕਰਵੀ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਰਾਜੀਵ ਕੁਮਾਰ ਸਿੰਘ ਨੇ ਸੋਮਵਾਰ ਨੂੰ ਕਿਹਾ,''9 ਮਈ ਦੀ ਰਾਤ ਤਰੌਂਹਾ ਸਥਿਤ ਪ੍ਰਾਚੀਨ ਬਾਲਾਜੀ ਮੰਦਰ ਤੋਂ ਅਸ਼ਟ ਧਾਤੂ ਦੀਆਂ 16 ਮੂਰਤੀਆਂ ਚੋਰੀ ਹੋ ਗਈਆਂ ਸਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ।

ਇਹ ਵੀ ਪੜ੍ਹੋ : ਚਾਰ ਧਾਮਾਂ ਦੀ ਯਾਤਰਾ 'ਤੇ ਜਾਣ ਵਾਲਿਆਂ 'ਚ ਹੁਣ ਤੱਕ 39 ਸ਼ਰਧਾਲੂਆਂ ਦੀ ਮੌਤ, ਜਾਰੀ ਹੋਏ ਇਹ ਨਿਰਦੇਸ਼

ਇਸ ਸਿਲਸਿਲੇ 'ਚ ਮਹੰਤ ਰਾਮਬਾਲਕ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਇਕ ਐੱਫ.ਆਈ.ਆਰ. ਦਰਜ ਕਰਵਾਈ ਸੀ।'' ਸਿੰਘ ਅਨੁਸਾਰ,''ਚੋਰੀ ਕੀਤੀਆਂ ਗਈਆਂ 16 'ਚੋਂ 14 ਮੂਰਤੀਆਂ ਐਤਵਾਰ ਨੂੰ ਰਹੱਸਮਈ ਤਰੀਕੇ ਨਾਲ ਮਹੰਤ ਰਾਮਬਾਲਕ ਦੇ ਘਰ ਦੇ ਬਾਹਰ ਇਕ ਬੋਰੇ ਤੋਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਮੂਰਤੀਆਂ ਦੇ ਨਾਲ ਹੀ ਚੋਰਾਂ ਦੀ ਲਿੱਖੀ ਹੋਈ ਇਕ ਚਿੱਠੀ ਵੀ ਮਿਲੀ ਹੈ, ਜਿਸ 'ਚ ਕਿਹਾ ਗਿਆ ਹੈ,''ਸਾਨੂੰ ਰਾਤ ਨੂੰ ਡਰਾਵਣੇ ਸੁਫ਼ਨੇ ਆਉਂਦੇ ਹਨ। ਅਸੀਂ ਡਰ ਕਾਰਨ ਮੂਰਤੀਆਂ ਵਾਪਸ ਕਰ ਰਹੇ ਹਾਂ।'' ਸਿੰਘ ਅਨੁਸਾਰ, ਫਿਲਹਾਲ ਸਾਰੀਆਂ 14 ਮੂਰਤੀਆਂ ਕੋਤਵਾਲੀ 'ਚ ਜਮ੍ਹਾ ਕਰਵਾ ਲਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News