ਸਾਈਂ ਮੰਦਰ ਤੋਂ ਮੁਕੁਟ ਚੋਰੀ ਕਰਦੇ ਹੋਏ CCTV ’ਚ ਕੈਦ ਹੋਇਆ ਚੋਰ, ਵੀਡੀਓ ਆਇਆ ਸਾਹਮਣੇ

Saturday, Mar 03, 2018 - 04:51 PM (IST)

ਸਾਈਂ ਮੰਦਰ ਤੋਂ ਮੁਕੁਟ ਚੋਰੀ ਕਰਦੇ ਹੋਏ CCTV ’ਚ ਕੈਦ ਹੋਇਆ ਚੋਰ, ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ- ਦਿੱਲੀ ਦੇ ਹੌਜਖਾਸ ਸਥਿਤ ਸਾਈਂ ਮੰਦਰ ਤੋਂ ਚੋਰੀ ਦੀ ਵਾਰਦਾਤ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ’ਚ ਨਕਾਬਪੋਸ਼ ਚੋਰ ਮੂਰਤੀ ਦੇ ਸਿਰ ਤੋਂ ਮੁਕੁਟ ਚੋਰੀ ਕਰਦਾ ਦਿੱਸ ਰਿਹਾ ਹੈ। ਚੋਰ ਸ਼ਨੀਵਾਰ ਦੀ ਸਵੇਰ ਮੰਦਰ ’ਚ ਆਇਆ ਅਤੇ ਮੂਰਤੀ ’ਤੇ ਰੱਖਿਆ ਮੁਕੁਟ ਅਤੇ ਛਤਰ ਚੋਰੀ ਕਰ ਕੇ ਫਰਾਰ ਹੋ ਗਿਆ। ਚੋਰੀ ਸੀ.ਸੀ.ਟੀ.ਵੀ. ’ਚ ਕੈਦ ਹੋਈ ਹੈ ਪਰ ਚੋਰ ਨੂੰ ਵੀ ਸ਼ਾਇਦ ਇਸ ਗੱਲ ਦਾ ਅਹਿਸਾਸ ਸੀ, ਇਸ ਲਈ ਉਹ ਨਕਾਬ ’ਚ ਦਿੱਸ ਰਿਹਾ ਹੈ।

ਸ਼ਨੀਵਾਰ ਨੂੰ ਜਦੋਂ ਮੰਦਰ ਖੋਲ੍ਹਿਆ ਗਿਆ ਤਾਂ ਚੋਰੀ ਹੋਣ ਦੀ ਗੱਲ ਸਾਹਮਣੇ ਆਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News