ਚੋਰੀ ਕਰਦੇ ਫੜਿਆ ਗਿਆ ਚੋਰ, ਲੋਕਾਂ ਨੇ ਕੁੱਟ-ਕੁੱਟ ਕੇ ਕੀਤਾ ਅੱਧ ਮਰਿਆ
Thursday, Dec 14, 2017 - 06:10 PM (IST)
ਏਟਾ— ਉਤਰ ਪ੍ਰਦੇਸ਼ ਦੇ ਏਟਾ 'ਚ ਚੋਰੀ ਕਰਦੇ ਹੋਏ ਇਕ ਚੋਰ ਨੂੰ ਲੋਕਾਂ ਨੇ ਰੰਗੇ ਹੱਥੀ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ। ਲੋਕਾਂ ਦੀ ਕੁੱਟਮਾਰ ਨਾਲ ਚੋਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਚੋਰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਚੋਰ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਦੀ ਗੱਲ ਕਹਿ ਰਹੀ ਹੈ।
ਜਾਣਕਾਰੀ ਮੁਤਾਬਕ ਮਾਮਲਾ ਕੋਤਵਾਲੀ ਨਗਰ ਦੇ ਐਮ.ਪੀ ਨਗਰ ਦਾ ਹੈ। ਜਿੱਥੇ ਓਮ ਗੈਸਟ ਹਾਊਸ 'ਚ ਬੁੱਧਵਾਰ ਰਾਤੀ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਲੋਕ ਵਿਆਹ ਪ੍ਰੋਗਰਾਮ 'ਚ ਵਿਅਸਥ ਸਨ ਅਤੇ ਇਕ ਚੋਰ ਬਾਈਕ ਚੋਰੀ ਕਰ ਰਿਹਾ ਸੀ। ਚੋਰ ਨੇ ਸਭ ਤੋਂ ਪਹਿਲੇ ਪੱਤਰਕਾਰ ਦੀ ਪਲਸਰ ਬਾਈਕ ਨੂੰ ਠਿਕਾਣੇ ਲਗਾਇਆ। ਫਿਰ ਕੁਝ ਦੇਰ ਬਾਅਦ ਉਹ ਦੂਜੇ ਵਿਅਕਤੀ ਦੀ ਬਾਈਕ ਚੁਰਾਉਣ ਪੁੱਜ ਗਿਆ।
ਚੋਰ ਬਾਈਕ ਨੂੰ ਲੈ ਕੇ ਭੱਜਣ ਲੱਗਾ ਤਾਂ ਬਾਈਕ ਮਾਲਕ ਰਾਕੇਸ਼ ਆ ਗਿਆ ਅਤੇ ਉਸ ਫੜ ਲਿਆ, ਜਿਸ ਦੇ ਬਾਅਦ ਰਾਕੇਸ਼ ਨਾਲ ਕੁੱਟਮਾਰ ਕਰਨ ਲੱਗਾ। ਰਾਕੇਸ਼ ਦੇ ਸ਼ੌਰ ਮਚਾਉਣ 'ਤੇ ਉਹ ਭੱਜਣ ਲੱਗਾ। ਲੋਕਾਂ ਨੇ ਸ਼ੌਰ ਸੁਣ ਕੇ ਉਸ ਨੂੰ ਫੜ ਲਿਆ ਅਤੇ ਲੱਤ ਘਸੁੰਨਾਂ ਨਾਲ ਉਸ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਪੁਲਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕੁੱਟਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
