ਜਵਾਨਾਂ ਦੀ ਮਦਦ ਲਈ ਕੇਂਦਰ ਚੁੱਕ ਰਿਹਾ ਹੈ ਇਹ ਵੱਡਾ ਕਦਮ, ਸਿੱਧੇ ਕਰ ਸਕਣਗੇ ਸ਼ਿਕਾਇਤ

01/17/2017 2:30:40 PM

ਨਵੀਂ ਦਿੱਲੀ— ਸੋਸ਼ਲ ਮੀਡੀਆ ''ਤੇ ਫੌਜ ਦੇ ਜਵਾਨਾਂ ਦੀਆਂ ਸ਼ਿਕਾਇਤਾਂ ਵਾਲੇ ਵੀਡੀਓਜ਼ ਦਾ ਮੁੱਦਾ ਗਰਮਾਉਣ ਦੇ ਬਾਅਦ ਤੋਂ ਕੇਂਦਰ ਸਰਕਾਰ ''ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਅਜਿਹੇ ''ਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਨੇ ਇਕ ਅਹਿਮ ਕਦਮ ਚੁੱਕਿਆ ਹੈ। ਕੇਂਦਰ ਸੈਂਟਰਲ ਹਥਿਆਰਬੰਦ ਨੀਮ ਫੋਰਸ ਜਵਾਨਾਂ ਦੀਆਂ ਸ਼ਿਕਾਇਤਾਂ ਲਈ ਇਕ ਮੋਬਾਈਲ ਐਪ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ, ਉੱਥੇ ਹੀ ਸਰਹੱਦ ਸਕਿਊਰਿਟੀ ਫੋਰਸ ਨੇ ਡਿਊਟੀ ''ਤੇ ਸੈੱਲਫੋਨ ਦੀ ਵਰਤੋਂ ''ਤੇ ਬੈਨ ਲਾ ਦਿੱਤਾ ਹੈ। ਹਾਲ ਹੀ ''ਚ ਬੀ.ਐੱਸ.ਐੱਫ. ਨੇ ਇਕ ਆਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਫੀਲਡ ''ਚ ਮੌਜੂਦ ਸਾਰੇ ਕੰਪਨੀ ਕਮਾਂਡਰਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਫੌਜ ਦਾ ਕੋਈ ਵੀ ਕਾਂਸਟੇਬਲ ਡਿਊਟੀ ''ਤੇ ਸੈੱਲਫੋਨ ਨਾ ਲੈ ਕੇ ਜਾਵੇ।
ਜੋ ਐੱਪ ਤਿਆਰ ਕੀਤਾ ਜਾ ਰਿਹਾ ਹੈ, ਉਸ ''ਚ ਗੁਪਤਤਾ ਨੂੰ ਲੈ ਕੇ ਵੱਖ ਤੋਂ ਸਕਿਊਰਿਟੀ ਫੀਚਰਜ਼ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪ੍ਰਾਜੈਕਟ ਨੂੰ ਖਤਮ ਕਰਨ ਲਈ ਤਿੰਨ ਮਹੀਨੇ ਦੀ ਡੈੱਡਲਾਈਨ ਰੱਖ ਦਿੱਤੀ ਹੈ। ਇਸ ਤੋਂ ਇਲਾਵਾ ਹਰੇਕ ਜਵਾਨ ਦਾ ਸੈੱਲਫੋਨ ਨੰਬਰ ਇਕੱਠੇ ਕਰਨ ਦਾ ਕੰਮ ਵੀ ਵੱਖ ਤੋਂ ਚਲਾਇਆ ਜਾ ਰਿਹਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਐਪ ''ਚ ਇਕ ਫਿਲਟਰ ਹੋਵੇਗਾ ਤਾਂ ਕਿ ਮੰਤਰਾਲੇ ''ਚ ਪੁਸ਼ਟੀ ਹੋਣ ਤੋਂ ਬਾਅਦ ਸ਼ਿਕਾਇਤ ਨੂੰ ਸਿੱਧੇ ਸੰਬੰਧਤ ਅਧਿਕਾਰੀ ਦੇ ਸਾਹਮਣੇ ਭੇਜਿਆ ਜਾਵੇ।


Disha

News Editor

Related News