ਕੋਰੋਨਾਵਾਇਰਸ ਕਾਰਨ ਭਾਰਤ ''ਚ ਮਹਿੰਗੀਆਂ ਹੋ ਸਕਦੀਆਂ ਇਹ ਚੀਜ਼ਾਂ

02/14/2020 1:23:09 AM

ਨਵੀਂ ਦਿੱਲੀ- ਬੀਜ਼ਿੰਗ - ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਦਾ ਅਸਰ ਦੁਨੀਆ ਭਰ ਦੇ ਕਾਰੋਬਾਰ 'ਤੇ ਦਿੱਖਣ ਲੱਗਾ ਹੈ। ਜਿਥੇ ਇਕ ਪਾਸੇ ਕੱਚਾ ਤੇਲ ਸਸਤਾ ਹੋਣ ਨਾਲ ਘਰੇਲੂ ਬਜ਼ਾਰ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਰਹੀਆਂ ਹਨ। ਉਥੇ, ਹਰ ਰੋਜ਼ ਇਸਤੇਮਾਲ ਹੋਣ ਵਾਲੀਆਂ ਕਈ ਚੀਜ਼ਾਂ ਹੁਣ ਮਹਿੰਗੀਆਂ ਹੋਣ ਲੱਗੀਆਂ ਹਨ। ਅੰਗ੍ਰੇਜ਼ੀ ਦੀ ਬਿਜਨੈੱਸ ਅਖਬਾਰ ਇਕਨਾਮਕ ਟਾਈਮਸ ਵਿਚ ਛਪੀ ਇਕ ਰਿਪੋਰਟ ਮੁਤਾਬਕ, ਚੀਨ ਤੋਂ ਭਾਰਤ ਖਾਣ-ਪੀਣ ਦਾ ਸਮਾਨ ਖਰੀਦਦਾ ਹੈ, ਇਸ ਵਿਚ ਰਾਜਮਾਹ ਮੁਖ ਹਨ। ਦੇਸ਼ ਵਿਚ ਘਰੇਲੂ ਜ਼ਰੂਰਤਾਂ ਲਈ ਸਾਲਾਨਾ 50 ਫੀਸਦੀ ਰਾਜਮਾਹ ਚੀਨ ਤੋਂ ਇੰਪੋਰਟ ਹੁੰਦਾ ਹੈ। ਐਕਸਪੋਟਰਸ ਦੱਸਦੇ ਹਨ ਕਿ ਭਾਰਤੀ ਕੰਪਨੀਆਂ ਦਵਾਈ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਨੂੰ ਵੀ ਚੀਨ ਤੋਂ ਖਰੀਦਦਾ ਹੈ। ਅਜਿਹੇ ਵਿਚ ਸਪਲਾਈ ਰੁਕਣ ਦਾ ਅਸਰ ਦਵਾਈ ਦੀਆਂ ਕੀਮਤਾਂ 'ਤੇ ਵੀ ਪੈ ਸਕਦਾ ਹੈ।

ਭਾਰਤ ਵਿਚ ਮਹਿੰਗੀਆਂ ਹੋ ਸਕਦੀਆਂ ਹਨ ਇਹ ਚੀਜ਼ਾਂ :-

1. ਖਾਣ-ਪੀਣ ਦੀਆਂ ਚੀਜ਼ਾਂ 'ਤੇ ਪਵੇਗਾ ਅਸਰ
- ਅਖਬਾਰ ਵਿਚ ਛਪੀ ਰਿਪੋਰਟ ਮੁਤਾਬਕ, ਚੀਨ ਦੇ ਡਲੀਅਨ ਪੋਰਟ ਤੋਂ ਸ਼ਿਪਮੈਂਟ ਨਾ ਆਉਣ ਕਾਰਨ ਦੁਨੀਆ ਵਿਚ ਰਾਜਮਾਹ ਦੀਆਂ ਕੀਮਤਾਂ 8 ਫੀਸਦੀ ਤੋਂ ਜ਼ਿਆਦਾ ਵਧ ਗਈਆਂ ਹਨ। ਅੰਤਰਰਾਸ਼ਟਰੀ ਪੱਧਰ 'ਤੇ ਕੀਮਤਾਂ 1100 ਡਾਲਰ ਪ੍ਰਤੀ ਕੁਆਟਿਲ ਹੋ ਗਈ ਹੈ। ਉਥੇ, ਚੀਨ ਵਿਚ ਅਜੇ ਵੀ ਕਾਰੋਬਾਰੀ ਗਤੀਵਿਧੀਆਂ ਰੁਕੀਆਂ ਹੋਈਆਂ ਹਨ। ਰਿਪੋਟਰਸ ਵਿਚ ਦੱਸਿਆ ਗਿਆ ਕਿ ਭਾਰਤ ਪਹੁੰਚਣ ਵਾਲੇ 300 ਕੰਟੇਨਰ ਬੰਦਰਗਾਹ 'ਤੇ ਫਸੇ ਹੋਏ ਹਨ। ਘਰੇਲੂ ਮਾਰਕਿਟ ਵਿਚ ਖੇਪ ਪਹੁੰਚਦੇ ਹੀ ਇਕ ਮਹੀਨੇ ਦੇ ਅੰਦਰ ਕੀਮਤਾਂ ਵਿਚ ਉਛਾਲ ਆਵੇਗਾ।

2. ਮਹਿੰਗੀਆਂ ਹੋ ਸਕਦੀਆਂ ਦਵਾਈਆਂ
- ਵੀ. ਐਮ. ਪੋਰਟਫੋਲੀਓ ਦੇ ਰਿਸਰਚ ਹੈੱਡ ਨੇ ਦੱਸਿਆ ਕਿ ਦਵਾਈ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਕੱਚਾ ਮਾਲ ਦੀ ਸਪਲਾਈ ਚੀਨ ਤੋਂ ਰੁਕ ਗਈ ਹੈ। ਅਜਿਹੇ ਵਿਚ ਕੰਪਨੀਆਂ ਨੂੰ ਹੋਰਨਾਂ ਦੇਸ਼ਾਂ ਤੋਂ ਮਹਿੰਗਾ ਕੱਚਾ ਮਾਲ ਖਰੀਦਾਣਾ ਪੈ ਸਕਦਾ ਹੈ। ਇਸ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਇਲਾਜ ਵਿਚ ਕੰਮ ਆਉਣ ਵਾਲੀਆਂ ਦਵਾਈਆਂ ਦੀਆ ਕੀਮਤਾਂ ਵਧ ਸਕਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਚੀਨ ਦੇ ਵੁਹਾਨ ਵਿਚ ਦਵਾਈਆਂ ਨਾਲ ਜੁਡ਼ੀਆਂ ਸਭ ਤੋਂ ਜ਼ਿਆਦਾ ਕੰਪਨੀਆਂ ਹਨ। ਇਨ੍ਹਾਂ ਕੰਪਨੀਆਂ ਤੋਂ ਕੱਚੇ ਮਾਲ, ਭਾਰਤ ਜਿਹੇ ਦੇਸ਼ਾਂ ਵਿਚ ਐਕਸਪੋਰਟ ਹੁੰਦਾ ਹੈ। ਭਾਰਤ 80 ਫੀਸਦੀ ਏ. ਪੀ. ਆਈ. (ਦਵਾਈਆਂ ਦਾ ਕੱਚਾ ਮਾਲ) ਚੀਨ ਤੋਂ ਮੰਗਵਾਉਂਦਾ ਹੈ। ਚੀਨ ਤੋਂ ਭਾਰਤ ਕਰੀਬ 57 ਤਰ੍ਹਾਂ ਦੇ ਮਾਲਿਕਿਊਲਸ ਮੰਗਦਾ ਹੈ। ਕੋਰੋਨਾਵਾਇਰਸ ਕਾਰਨ ਫੈਕਟਰੀਆਂ 'ਤੇ ਅਜੇ ਤਾਲਾ ਲੱਗ ਗਿਆ ਹੈ।

3. ਏ. ਸੀ.-ਫਿ੍ਰਜ਼ ਤੇ ਟੀ. ਵੀ. ਹੋ ਸਕਦੇ ਹਨ ਮਹਿੰਗੇ
- ਉਨ੍ਹਾਂ ਦਾ ਆਖਣਾ ਹੈ ਕਿ ਕੰਜਿਊਮਰ ਡਚੂਰੇਬਲ ਕੰਪਨੀਆਂ ਵੀ ਕੀਮਤਾਂ ਵਧਾ ਸਕਦੀਆਂ ਹਨ ਕਿਉਂਕਿ ਏ. ਸੀ. ਅਤੇ ਫਿ੍ਰਜ਼ ਦੇ ਵੀ ਪਾਰਟਸ ਚੀਨ ਤੋਂ ਆਯਾਤ ਹੁੰਦੇ ਹਨ। ਨਾਲ ਹੀ, ਚੀਨ ਦਾ ਸ਼ਹਿਰ ਵੁਹਾਨ ਆਟੋ ਹੱਬ ਵੀ ਹੈ। ਭਾਰਤੀ ਆਟੋ ਕੰਪਨੀਆਂ ਨੂੰ ਹੁਣ ਘਰੇਲੂ ਆਟੋ ਅਸੈਂਲਰੀ ਕੰਪਨੀਆਂ ਤੋਂ ਪ੍ਰੋਡੱਕਟ ਖਰੀਦਣੇ ਪੈਣਗੇ। ਅਜਿਹੇ ਵਿਚ ਇਨ੍ਹਾਂ ਭਾਰਤੀ ਕੰਪਨੀਆਂ ਨੂੰ ਫਾਇਦਾ ਹੋਵੇਗਾ ਪਰ ਆਟੋ ਕੰਪਨੀਆਂ ਦੀ ਲਾਗਤ ਵਧਾਉਣ ਦੀ ਸ਼ੱਕ ਬਣਿਆ ਹੋਇਆ ਹੈ। ਇੰਡਸਟ੍ਰੀ ਸੰਸਥਾਵਾਂ ਅਤੇ ਟੇ੍ਰਡਰਸ ਦਾ ਆਖਣਾ ਹੈ ਕਿ ਜਦ ਤੱਕ ਸਥਿਤੀ ਸਾਫ ਨਹੀਂ ਹੁੰਦੀ ਉਸ ਤੋਂ ਪਹਿਲਾਂ ਆਉਣ ਵਾਲੇ ਕੁਝ ਸਮੇਂ ਤੱਕ ਕੀਮਤਾਂ ਵਿਚ ਉਤਾਰ-ਚਡ਼ਾਅ ਜਾਰੀ ਰਹਿ ਸਕਦਾ ਹੈ।


Khushdeep Jassi

Content Editor

Related News