ਇੰਟਰਨੈੱਟ ਸਨਸਨੀ ਬਣੀ ਮੋਨਾਲਿਸਾ ਦੀਆਂ ਇਨ੍ਹਾਂ ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ
Wednesday, Jan 22, 2025 - 05:19 PM (IST)
ਐਂਟਰਟੇਨਮੈਂਟ ਡੈਸਕ : ਪ੍ਰਯਾਗਰਾਜ ਮਹਾਕੁੰਭ ਵਿਚ ਆਪਣੀਆਂ ਝੀਲ ਵਰਗੀਆਂ ਸੁੰਦਰ ਅੱਖਾਂ ਕਾਰਨ ਰਾਤੋ-ਰਾਤ ਇੰਟਰਨੈੱਟ ਸਨਸਨੀ ਬਣ ਗਈ ਮੋਨਾਲਿਸਾ ਘੋਸਲੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਕਾਰਨ ਲਾਈਮਲਾਈਟ 'ਚ ਛਾਈ ਹੋਈ ਹੈ।
ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਕੁੰਭ ਮੇਲੇ ਦੌਰਾਨ ਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਮੋਨਾਲਿਸਾ ਮਹਾਕੁੰਭ ਮੇਲੇ 'ਚ ਆਪਣੇ ਪਰਿਵਾਰ ਨਾਲ ਰੁਦਰਾਕਸ਼ ਵੇਚਣ ਲਈ ਮਹਾਕੁੰਭ ਮੇਲੇ 'ਚ ਆਈ ਹੈ।
ਮੋਨਾਲਿਸਾ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਮਹੇਸ਼ਵਰ ਦੀ ਰਹਿਣ ਵਾਲੀ ਹੈ।
ਉਹ ਆਪਣੇ ਪਰਿਵਾਰ ਨਾਲ ਰੁਦਰਾਕਸ਼ ਵੇਚਣ ਲਈ ਮਹਾਕੁੰਭ ਵਿਚ ਆਈ ਹੈ।
ਮੋਨਾਲਿਸਾ ਦਾ ਪਰਿਵਾਰ ਇੱਥੇ ਮਹੇਸ਼ਵਰ ਵਿਚ 35 ਤੋਂ 40 ਸਾਲਾਂ ਤੋਂ ਰਹਿ ਰਿਹਾ ਹੈ। ਛੋਟੇ-ਛੋਟੇ ਕੰਮ ਕਰਕੇ ਆਪਣਾ ਗੁਜਾਰਾ ਕਰਦੇ ਹਨ।