ਇਹ ਹਨ ਦੁਨੀਆਂ ਦੇ ''ਸਭ ਤੋਂ ਭਿਆਨਕ ਅਪਰਾਧ'' ਪੜ੍ਹ ਕੇ ਹੋ ਜਾਣਗੇ ਰੌਂਗਟੇ ਖੜ੍ਹੇ

12/05/2016 1:00:17 AM

ਨਵੀਂ ਦਿੱਲੀ — ਰੋਜ਼ਾਨਾ ਸਾਡੇ ਤੱਕ ਅਪਰਾਧ ਦੀਆਂ ਹਜ਼ਾਰਾਂ ਖਬਰਾਂ ਵੈੱਬ, ਟੀ. ਵੀ ਅਤੇ ਅਖਬਾਰ ਜ਼ਰੀਏ ਪਹੁੰਚਦੀਆਂ ਹਨ। ਪਰ ਕੁਝ ਜ਼ੁਰਮ ਅਜਿਹੇ ਹੁੰਦੇ ਹਨ, ਜੋ ਸਾਨੂੰ ਝੰਜੋੜ ਕੇ ਰੱਖ ਦਿੰਦੇ ਹਨ। 
ਅਪਰਾਧ ਦੀਆਂ ਇਨ੍ਹਾਂ ਕਹਾਣੀਆਂ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਤੁਹਾਨੂੰ ਇਕ ਵਾਰ ਇਹ ਮਹਿਸੂਸ ਹੋਵੇਗਾ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਆਓ ਝਾਤ ਪਾਉਨੇ ਹਾਂ ਅਜਿਹੇ ਹੀ ਕੁੱਝ ਦਿਲ ਦਹਿਲਾ ਦੇਣ ਵਾਲੇ ਅਪਰਾਧਾਂ ''ਤੇ...
1. ਜਾਪਾਨੀ ਪ੍ਰਾਸਟੀਟਿਊਟ ਦੀ ਇਹ ਖੌਫਨਾਕ ਹਰਕਤ 21 ਮਈ 1936 ਦੀ ਹੈ, ਜੋ ਇਸ ਨੇ ਕੀਤਾ ਉਹ ਕਲਪਨਾ ਤੋਂ ਵੀ ਪਰ੍ਹੇ ਹੈ। ਉਸ ਨੇ ਆਪਣੇ ਪ੍ਰੇਮੀ ਦੀ ਨਾ ਕੇਵਲ ਹੱਤਿਆ ਕੀਤੀ ਬਲਕਿ ਉਸ ਦਾ ਲਿੰਗ ਵੀ ਵੱਢ ਕੇ ਲੈ ਗਈ। 3 ਦਿਨਾਂ ਤੱਕ ਉਹ ਆਪਣੇ ਪਰਸ ''ਚ ਪ੍ਰੇਮੀ ਦਾ ਲਿੰਗ ਲੈ ਕੇ ਘੁੰਮਦੀ ਰਹੀ। ਪੁਲਸ ਸਾਹਮਣੇ ਉਸ ਨੇ ਮੰਨਿਆ ਕਿ ਵੱਢੇ ਹੋਏ ਲਿੰਗ ਨਾਲ ਵੀ ਉਹ ਸੈਕਸ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਅਜਿਹਾ ਸੰਭਵ ਨਹੀਂ ਹੋਇਆ। 
2. 15 ਸਾਲ ਦੀ ਲੜਕੀ ਦਾ ਰੇਪਿਸਟ 
ਕੈਲੀਫੋਰਨੀਆ ''ਚ ਇਕ ਰੇਪ ਦੀ ਵਾਰਦਾਤ ਹੋਈ। ਸਿੰਗਲਟਨ ਨਾਂ ਦੇ ਦੋਸ਼ੀ ਨੇ 15 ਸਾਲ ਦੀ ਇਕ ਲੜਕੀ ਨਾਲ ਰੇਪ ਕਰਨ ਤੋਂ ਬਾਅਦ ਕੁਹਾੜੀ ਨਾਲ ਉਸ ਦੇ ਹੱਥ ਵੱਢ ਦਿੱਤੇ ਅਤੇ ਰੇਗਿਸਤਾਨ ''ਚ ਉਸ ਨੂੰ ਮਰਨ ਲਈ ਛੱਡ ਦਿੱਤਾ। ਅਜਿਹੀ ਹਾਲਤ ''ਚ ਵੀ ਲੜਕੀ ਨੇ 30 ਫੁੱਟ ਦੀ ਚੜ੍ਹਾਈ ਚੜ੍ਹੀ ਅਤੇ ਇਕ ਮੋਟਰਸਾਇਕਲ ਵਾਲਾ ਉਸ ਨੂੰ ਹਸਪਤਾਲ ਲੈ ਗਿਆ। ਟਰਾਇਲ ਦੌਰਾਨ ਸਿੰਗਲਟਨ ਨੇ ਫਿਰ ਪੀੜ੍ਹਤ ਲੜਕੀ ਨੂੰ ਮਾਰਨ ਦੀ ਸਹੁੰ ਖਾਧੀ। ਉਸ ਨੂੰ 14 ਸਾਲ ਦੀ ਸਜ਼ਾ ਮਿਲੀ। 8 ਸਾਲ ''ਚ ਛੁੱਟ ਤੋਂ ਬਾਅਦ ਉਸ ਨੇ ਫਿਰ ਇਕ ਪ੍ਰਾਸਟੀਟਿਊਟ ਦੀ ਹੱਤਿਆ ਕਰ ਦਿੱਤੀ, ਤਦ ਜਾ ਕੇ ਉਸ ਨੂੰ ਮੌਤ ਦੀ ਸਜ਼ਾ ਮਿਲੀ। 
3. ਗਰਲਫ੍ਰੈਂਡ ਨੂੰ ਤੜਫਾ-ਤੜਫਾ ਕੇ ਮਾਰਿਆ 
ਰਾੱਲ ਨਾਮਕ ਇਕ 35 ਸਾਲਾ ਸ਼ਖਸ ਦੀ 
ਗਰਲਫ੍ਰੈਂਡ ਸਾਰਾ (23) ਬਰੇਕਅੱਪ ਦੀ ਕੋਸ਼ਿਸ਼ ਕਰ ਰਹੀ ਸੀ। ਰਾੱਲ ਨੇ ਵਹਿਸ਼ੀ ਤਰੀਕੇ ਨਾਲ ਉਸ ਦੀ ਹੱਤਿਆ ਕਰ ਦਿੱਤੀ। ਉਸ ਨੇ ਸਾਰਾ ਦੇ ਸਰੀਰ ''ਤੇ ਛੁਰੇ ਦੇ ਲੱਗਭਗ 30 ਵਾਰ ਕੀਤੇ। ਛੁਰੇ ਨਾਲ ਗਲਾ ਇੰਨਾ ਹੀ ਵੱਢਿਆ ਕਿ ਉਸ ਦਾ ਸਾਹ ਚੱਲਦਾ ਰਹੇ। ਸਿਰ ''ਚ ਵੀ ਛੁਰਾ ਖੁਭੋ ਕੇ ਛੱਡ ਦਿੱਤਾ। ਇਸ ਦੌਰਾਨ ਉਸ ਨੇ ਅਲੱਗ-ਅਲੱਗ ਕਿਸਮ ਦੇ 5 ਚਾਕੂਆਂ ਦਾ ਇਸਤੇਮਾਲ ਕੀਤਾ। ਰਾੱਲ ਨੂੰ 25 ਸਾਲ ਦੀ ਸਜ਼ਾ ਮਿਲੀ। 
4. 17 ਪੁਰਸ਼ਾਂ, ਬੱਚਿਆਂ ਦਾ ਹਤਿਆਰਾ, ਲਾਸ਼ ਨਾਲ ਕੀਤੀ ਵਹਿਸ਼ਤ 
ਇਸ ਨੂੰ ਤੁਸੀਂ ਸਭ ਤੋਂ ਵਹਿਸ਼ੀਪੁਣੇ ਵਾਲਾ ਅਪਰਾਧ ਕਹਿ ਸਕਦੇ ਹੋ। ਜੇਫਰੀ ਡਾਮਰ ਨਾਮ ਦੇ ਹੱਤਿਆਰੇ ਨੇ 17 ਪੁਰਸ਼ਾਂ ਅਤੇ ਬੱਚਿਆਂ ਦੀ ਨਾ ਕੇਵਲ ਹੱਤਿਆ ਕੀਤੀ ਬਲਕਿ ਉਨ੍ਹਾਂ ਦੀ ਲਾਸ਼ ਨਾਲ ਸੈਕਸ ਵੀ ਕੀਤਾ। ਹੱਤਿਆ ਤੋਂ ਬਾਅਦ ਉਸ ''ਤੇ ਸਰੀਰ ਦੇ ਅੰਗ ਖਾਣ 
ਦੇ ਵੀ ਦੋਸ਼ ਲੱਗੇ। ਉਸ ਨੇ ਲਾਸ਼ਾਂ ਦੇ ਕੁਝ ਹਿੱਸੇ ਸੈਕਸੂਅਲ ਪਰਪਜ਼ ਲਈ ਫਰਿਜ਼ ''ਚ ਰੱਖ ਲਏ। ਇਕ ਲਾਸ਼ ਦੀ ਖੋਪੜੀ ਉਬਾਲ ਕੇ ਉਸ ਦਾ ਇਸਤੇਮਾਲ ਹਸਤਮੈਥੁਨ ਲਈ ਵੀ ਕੀਤਾ। ਅਮਰੀਕਾ ਦੇ ਓਹਾਯੋ ''ਚ ਉਸ ਨੇ ਪਹਿਲੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ, ਪਰ ਜੇਲ੍ਹ ''ਚ ਹੀ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ।  


Related News