ਕੋਰੋਨਾ ਮਾਮਲੇ ਘੱਟਦੇ ਹੀ ਇਨ੍ਹਾਂ 10 ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ

Sunday, Jul 11, 2021 - 05:10 PM (IST)

ਕੋਰੋਨਾ ਮਾਮਲੇ ਘੱਟਦੇ ਹੀ ਇਨ੍ਹਾਂ 10 ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ

ਇੰਟਰਨੈਸ਼ਨਲ ਡੈਸਕ: ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈਂਦੇ ਹੀ ਭਾਰਤ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਦੇਸ਼ ਵਿਚ ਹੁਣ ਲੋਕਾਂ ਦੀ ਜ਼ਿੰਦਗੀ ਹੌਲੀ-ਹੌਲੀ ਪਟੜੀ ’ਤੇ ਪਰਤ ਰਹੀ ਹੈ। ਭਾਰਤ ਦੇ ਕਈ ਲੋਕ ਅਜਿਹੇ ਵੀ ਹਨ ਜੋ ਨੌਕਰੀ, ਕਾਰੋਬਾਰ, ਇਲਾਜ਼ ਅਤੇ ਘੁੰਮਣ ਲਈ ਵਿਦੇਸ਼ ਯਾਤਰਾਵਾਂ ’ਤੇ ਜਾਣਾ ਚਾਹੁੰਦੇ ਹਨ। ਅਜਿਹੇ ਵਿਚ 10 ਦੇਸ਼ਾਂ ਨੇ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ। ਹਾਲਾਂਕਿ ਕੁੱਝ ਦੇਸ਼ਾਂ ਵਿਚ ਹੁਣ ਵੀ ਭਾਰਤੀਆਂ ਦੀ ਐਂਟਰੀ ’ਤੇ ਪਾਬੰਦੀ ਲੱਗੀ ਹੋਈ ਹੈ। ਆਓ ਜਾਣਦੇ ਹਾਂ ਉਨ੍ਹਾਂ 10 ਦੇਸ਼ਾਂ ਬਾਰੇ ਜਿਨ੍ਹਾਂ ਦੀ ਯਾਤਰਾ ਲਈ ਭਾਰਤੀ ਨਾਗਰਿਕ ਵੀਜ਼ਾ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ: ਅਨਲਾਕ ਹੋਣ ਲੱਗੀ ਦੁਨੀਆ, ਹੁਣ ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਣਗੇ ਭਾਰਤੀ

1. ਕ੍ਰੋਏਸ਼ੀਆ
ਕ੍ਰੋਏਸ਼ੀਆ ਟੂਰਿਸਟ ਅਤੇ ਕਾਰੋਬਾਰ ਲਈ ਵੀਜ਼ਾ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ। ਕ੍ਰੋਏਸ਼ੀਆ ਇਕ ‘ਸ਼ੈਂਗੇਨ ਏਰੀਆ’ ਦੇਸ਼ ਨਹੀਂ ਹੈ, ਫਿਰ ਵੀ ਇਹ 2 ਜਾਂ ਉਸ ਤੋਂ ਜ਼ਿਆਦਾ ਲਈ ਯੂਨੀਫਾਰਮ ਵੀਜ਼ਾ (C) ਧਾਰਕਾਂ ਨੂੰ ਐਂਟਰੀ ਦੀ ਇਜਾਜ਼ਤ ਦੇ ਰਿਹਾ ਹੈ ਜੋ ਸ਼ੈਂਗੇਨ ਖੇਤਰ ਦੇ ਸਾਰੇ ਮੈਂਬਰ ਸੂਬਿਆਂ ਲਈ ਯੋਗ ਹੈ। ਉਥੇ ਹੀ ਭਾਰਤੀ ਡਿਪਲੋਮੈਟ/ਅਧਿਕਾਰਤ ਪਾਸਪੋਰਟ ਧਾਰਕ ਬਿਨਾਂ ਵੀਜ਼ਾਂ ਦੇ 30 ਦਿਨਾਂ ਤੱਕ ਕ੍ਰੋਏਸ਼ੀਆ ਵਿਚ ਪ੍ਰਵੇਸ਼ ਕਰ ਸਕਦੇ ਹਨ, ਛੱਡ ਸਕਦੇ ਹਨ, ਘੁੰਮ ਸਕਦੇ ਹਨ ਅਤੇ ਕ੍ਰੋਏਸ਼ੀਆ ਰਹਿ ਸਕਦੇ ਹਨ।
Website: https://visa.vfsglobal.com/ind/en/hrv

2. ਸਵਿਟਜ਼ਰਲੈਂਡ
ਸਵਿਟਜ਼ਰਲੈਂਡ ਨੇ ਵੀ 28 ਜੂਨ ਤੋਂ ਸਾਰੀਆਂ ਵੀਜ਼ਾ ਸ਼੍ਰੇਣੀਆਂ ਲਈ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਵੀਜ਼ਾ ਅਪਲਾਈ ਤੋਂ ਪਹਿਲਾਂ ਅਪੋਇੰਟਮੈਂਟ ਜ਼ਰੂਰੀ ਹੋਵੇਗੀ। ਵੀ.ਐਫ.ਐਸ. ਭਾਰਤ ਵਿਚ ਨਵੀਂ ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ, ਚੇਨਈ, ਕੋਚੀ ਅਤੇ ਹੈਦਰਾਬਾਦ ਵਿਚ ਵੀਜ਼ਾ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ। ਯਾਤਰੀਆਂ ਨੂੰ ਹੁਣ ਸਵਿਟਜ਼ਰਲੈਂਡ ਪਹੁੰਚਣ ਦੇ ਬਾਅਦ ਇਕਾਂਤਵਾਸ ਰਹਿਣ ਦੀ ਜ਼ਰੂਰਤ ਨਹੀਂ ਹੈ। ਆਪਣੀ ਯਾਤਰਾ ਤੋਂ ਪਹਿਲਾਂ ਆਪਣੇ ਵੀਜ਼ਾ ਲਈ 6 ਮਹੀਨੇ ਤੋਂ ਵੱਧ ਅਤੇ 15 ਦਿਨਾਂ ਤੋਂ ਘੱਟ ਸਮੇਂ ਲਈ ਅਰਜ਼ੀ ਨਾ ਦਿਓ। ਉਥੇ ਹੀ ਇਸ ਦੇਸ਼ ਦੀ ਯਾਤਰਾ ਲਈ ਬਾਲਗਾਂ ਲਈ €80 (6,400 ਰੁਪਏ) ਦੀ ਫ਼ੀਸ ਅਤੇ ਨਾਬਾਲਗਾਂ ਲਈ  €40 (3,400 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਬੱਚਿਆਂ ਲਈ ਵੀਜ਼ਾ ਫ਼ੀਸ ਫਰੀ ਹੋਵੇਗੀ।
Website: https://www.swiss-visa.ch/ivis2/#/i210-select-country

ਇਹ ਵੀ ਪੜ੍ਹੋ: ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ

3. ਸੰਯੁਕਤ ਅਰਬ ਅਮੀਰਾਤ
ਯੂ.ਏ.ਈ. ਵਿਚ ਟੂਰਿਸਟ ਅਤੇ ਕਾਰੋਬਾਰ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ। ਇਸ ਦੇਸ਼ ਵਿਚ ਐਂਟਰੀ ਲਈ 14 ਦਿਨ ਸਿੰਗਲ ਐਂਟਰੀ ਟੂਰਿਸਟ ਵੀਜ਼ਾ+ਬੀਮਾ (ਕੋਵਿਡ): ਏ.ਈ.ਡੀ. 550 ਰੁਪਏ ਦੀ ਫ਼ੀਸ ਲੱਗੇਗੀ। ਇਸ ਦੇ ਨਾਲ ਹੀ ਦੁਬਈ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਘੱਟ ਤੋਂ ਘੱਟ 5 ਘੰਟੇ ਰੁਕਣ ਵਾਲੇ ਸਾਰੇ ਟ੍ਰਾਂਜਿਟ ਯਾਤਰੀਆਂ ਨੂੰ ਦੁਬਈ ਸ਼ਹਿਰ ਦੇ ਦੌਰੇ ’ਤੇ ਜਾਣ ਲਈ 96 ਘੰਟੇ ਦਾ ਦੁਬਈ ਵੀਜ਼ਾ ਪ੍ਰਾਪਤ ਕਰਨ ਦੀ ਇਜਾਜ਼ਤ ਹੈ।
Website: https://u.ae/en/information-and-services/visa-and-emirates-id

4. ਸਾਊਦੀ ਅਰਬ
ਜੋ ਭਾਰਤੀ ਸੈਰ-ਸਪਾਟੇ ਲਈ ਸਾਊਦੀ ਦੀ ਯਾਤਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਸਾਊਦੀ ਅਰਬ ਨੇ ਵੀਜ਼ੇ ਦੀ ਪੇਸ਼ਕਸ਼ ਕੀਤੀ ਹੈ। ਈ-ਵੀਜ਼ਾ, ਵੀਜ਼ਾ-ਆਨ-ਅਰਾਈਵਲ ਅਤੇ ਕੌਂਸਲੇਟ ਵੀਜ਼ਾ ਸਮੇਤ ਸਾਰੇ ਵਿਜ਼ਿਟ ਵੀਜ਼ਾ ਲਈ 300 ਸਾਊਦੀ ਅਰਬ ਰਿਆਲ ਖ਼ਰਚ ਕਰਨੇ ਹੋਣਗੇ। ਦੱਸ ਦੇਈਏ ਕਿ ਫਿਲਹਾਲ ਇਕ ਰਿਆਲ ਦੀ ਕੀਮਤ 19.79 ਰੁਪਏ ਦੇ ਬਰਾਬਰ ਹੈ। ਸਾਊਦੀ ਦੇ ਵੀਜ਼ਾ ਲਈ ਇਕ ਸ਼ਰਤ ਇਹ ਹੈ ਕਿ ਸਿਰਫ਼ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਹਾਲਾਂਕਿ 18 ਸਾਲ ਤੋਂ ਘੱਟ ਉਮਰ ਦੇ ਯਾਤਰੀਆਂ ਲਈ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਇਕ ਵਿਅਕਤੀ ਗਾਰਜੀਅਨ ਹੋਣਾ ਚਾਹੀਦਾ ਹੈ।
Website: https://visa.visitsaudi.com

ਇਹ ਵੀ ਪੜ੍ਹੋ: ਟੋਕੀਓ ’ਚ ਸਾਡੇ ਸਿਤਾਰੇ, ਭਾਰਤ ਦੇ 7 ਪਹਿਲਵਾਨਾਂ ਨੇ ਟੋਕੀਓ ਓਲੰਪਿਕ ਖੇਡਾਂ ਲਈ ਕੀਤਾ ਕੁਆਲੀਫਾਈ

5. ਬੰਗਲਾਦੇਸ਼
ਤੁਸੀਂ ਬੰਗਲਾਦੇਸ਼ ਵਿਚ ਘੁੰਮਣ ਜਾਂ ਫਿਰ ਨੌਕਰੀ ਲਈ ਵੀਜ਼ਾ ਅਰਜ਼ੀ ਦੇ ਸਕਦੇ ਹੋ। ਰੁਜ਼ਗਾਰ ਲਈ A3, E1, FE (Dependent visa) ਲਈ ਅਰਜ਼ੀ ਦੇ ਸਕਦੇ ਹੋ। ਇੱਥੇ ਭਾਰਤੀ ਸੈਲਾਨੀਆਂ ਲਈ ਕੋਈ ਵੀਜ਼ਾ ਫ਼ੀਸ ਨਹੀਂ ਹੈ।
Website: https://www.visa.gov.bd

6 ਮੋਰੱਕੋ
ਮੋਰੱਕੋ ਵਿਚ ਕਾਰੋਬਾਰ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ। ਇੱਥੇ ਸਿੰਗਲ ਐਂਟਰੀ ਲਈ ਭਾਰਤੀ ਵੀਜ਼ਾ ਫ਼ੀਸ 4800 ਰੁਪਏ ਹੈ।
Website: https://www.consulat.ma/en/ordinary-visas

ਇਹ ਵੀ ਪੜ੍ਹੋ: ਢੀਠ ਪਾਕਿਸਤਾਨ, FATF ਦੀ ਗ੍ਰੇ ਲਿਸਟ ’ਚ ਰਹਿਣ ਦੇ ਬਾਵਜੂਦ ਨਹੀਂ ਲੈ ਰਿਹਾ ਅੱਤਵਾਦੀਆਂ ’ਤੇ ਐਕਸ਼ਨ

7. ਆਈਸਲੈਂਡ
ਵੀ.ਐਫ.ਐਸ. ਕੇਂਦਰਾਂ ਨੇ 7 ਭਾਰਤੀ ਸ਼ਹਿਰਾਂ ਵਿਚ ਸ਼ਾਰਟ-ਸਟੇਅ ਵੀਜ਼ਾ ਸ਼੍ਰੇਣੀ ਦੀਆਂ ਅਰਜ਼ੀਆਂ ਸਵੀਕਾਰ ਕਰਨੀ ਸ਼ੁਰੂ ਕਰ ਦਿੱਤੀਆਂ ਹਨ। ਵੀ.ਐਫ.ਐਸ. ਭਾਰਤ ਵਿਚ ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ ਵਿਚ ਵੀਜ਼ਾ ਅਰਜ਼ੀ ਸਵੀਕਾਰ ਕਰ ਰਿਹਾ ਹੈ।

  • ਮੁੰਬਈ ਦਾ ਸੈਂਟਰ ਹਰ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਦਾ ਹੈ।
  • ਬੈਂਗਲੁਰੂ ਦਾ ਸੈਂਟਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਦਾ ਹੈ।
  • ਕੋਲਕਾਤਾ ਦਾ ਸੈਂਟਰ ਹਰ ਸੋਮਵਾਰ ਖੁੱਲ੍ਹਦਾ ਹੈ।

Website: https://visa.vfsglobal.com/ind/en/isl

ਇਹ ਵੀ ਪੜ੍ਹੋ: ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ ਏਰਿਕ ਗੈਰੇਸਟੀ, ਕਿਹਾ-ਮੈਂ ਇਸ ਸਨਮਾਨ ਤੋਂ ਬੇਹੱਦ ਖ਼ੁਸ਼ ਹਾਂ

8. ਨਾਰਵੇ
ਵੀ.ਐਫ.ਐਸ. ਨੇ ਨਾਰਵੇ ਲਈ ਵੀਜ਼ਾ ਅਰਜ਼ੀ ਸਵੀਕਾਰ ਕਰਨੀਆਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਵੀ.ਐਫ.ਐਸ. ਭਾਰਤ ਵਿਚ ਮੁੰਬਈ ਅਤੇ ਬੈਂਗਲੁਰੂ ਵਿਚ ਵੀਜ਼ਾ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ। ਮੁੰਬਈ ਵਿਚ ਅਰਜ਼ੀਆਂ ਸਵੀਕਰ ਕਰਨ ਵਾਲਾ ਸੈਂਟਰ ਹਰ ਬੁੱਧਵਾਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਦਾ ਹੈ, ਜਦੋਂ ਕਿ ਬੈਂਗਲੁਰੂ ਵਿਚ ਸੈਂਟਰ ਹਰ ਸੋਮਵਾਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਦਾ ਹੈ। ਦੱਸ ਦੇਈਏ ਕਿ ਫਿਲਹਾਲ ਇਕ ਕ੍ਰੋਨ ਦੀ ਕੀਮਤ 8.60 ਰੁਪਏ ਦੇ ਬਰਾਬਰ ਹੈ।

9. ਨੀਦਰਲੈਂਡ
ਤੁਸੀਂ ਹੁਣ ਚੋਣਵੀਆਂ ਵੀਜ਼ਾ ਸ਼੍ਰੇਣੀਆਂ ਲਈ ਭਾਰਤ ਦੇ 6 ਸ਼ਹਿਰਾਂ ਵਿਚ ਨੀਦਰਲੈਂਡ ਦੇ ਵੀਜ਼ਾ ਲਈ ਅਰਜ਼ੀ ਦੇ ਸਕਦੇ ਹੋ। 1 ਜੁਲਾਈ 2021 ਤੱਕ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਯਾਤਰੀਆਂ ਨੂੰ ਐਂਟਰੀ ਦੀ ਇਜਾਜ਼ਤ ਹੈ। ਪੂਰੀ ਤਰ੍ਹਾਂ ਨਾਲ ਵੈਕਸੀਨੇਟਡ ਵਿਅਕਤੀ ਕਿਸੇ ਵੀ ਉਦੇਸ਼ ਲਈ ਯਾਤਰਾ ਕਰ ਸਕਦੇ ਹਨ। ਵੀਜ਼ਾ ਅਰਜ਼ੀ ਸਮੇਂ ਤੁਹਾਨੂੰ ਦੱਸਣਾ ਹੋਵੇਗਾ ਕਿ ਤੁਸੀਂ ਪੂਰੀ ਤਰ੍ਹਾਂ ਵੈਕਸੀਨੇਟ ਹੋ।
Website: https://visa.vfsglobal.com/ind/en/nld

ਇਹ ਵੀ ਪੜ੍ਹੋ: ਪਾਕਿਸਤਾਨ: ਸਿੱਖਾਂ ਦੇ ਵਿਰੋਧ ਅੱਗੇ ਝੁਕੀ ਸਰਕਾਰ, 100 ਸਾਲ ਪੁਰਾਣੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ

10. ਕੈਨੇਡਾ
ਕੋਰੋਨਾ ਕਾਰਨ ਭਾਰਤ ਤੋਂ ਸਿੱਧੀਆਂ ਉਡਾਣਾਂ 21 ਜੁਲਾਈ 2021 ਤੱਕ ਮੁਲਤਵੀ ਹਨ ਪਰ 5 ਜੁਲਾਈ 2021 ਤੋਂ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਟਰਾਂ ਨੇ ਪੜਾਅਵਾਰ ਤਰੀਕੇ ਨਾਲ ਪਾਸਪੋਰਟ ਜਮ੍ਹਾ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਨੇ ਤਾਲਾਬੰਦੀ ਤੋਂ ਪਹਿਲਾਂ ਆਪਣੀ ਟੂ-ਵੇ ਕੋਰੀਅਰ ਪ੍ਰਕਿਰਿਆ ਪੂਰੀ ਕਰ ਲਈ ਹੈ। ਉਨ੍ਹਾਂ ਨਾਲ ਵੀ.ਐਫ.ਐਸ. ਗਲੋਬਲ ਵੱਲੋਂ ਈਮੇਲ ਰਾਹੀਂ ਸੰਪਰਕ ਕੀਤਾ ਜਾਏਗਾ। ਕੈਨੇਡਾ ਦੇ ਹਾਈ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ 28 ਜੂਨ ਤੋਂ ਸਾਰੀਆਂ ਵੀਜ਼ਾ ਸ਼੍ਰੇਣੀਆਂ ਲਈ ਸਿਰਫ਼ ਬਾਇਓਮੈਟਰਿਕ ਅਪੋਇੰਟਮੈਂਟ ਉਪਬਲੱਧ ਹੈ। 5 ਜੁਲਾਈ ਤੋਂ ਯਾਤਰੀਆਂ ਨੂੰ ਆਪਣੇ ਟੀਕਾਕਰਨ ਦੀ ਸਥਿਤੀ ਅਤੇ ਸਹਾਇਕ ਦਸਤਾਵੇਜ਼ ਅੰਗ੍ਰੇਜੀ ਜਾਂ ਫਰੈਂਚ (ਜਾਂ ਪ੍ਰਮਾਣਿਤ ਅਨੁਵਾਦ) ਵਿਚ #ArriveCAN ਵਿਚ ਜਮ੍ਹਾਂ ਕਰਨੇ ਹੋਣਗੇ।

ਇਹ ਵੀ ਪੜ੍ਹੋ: ਪਾਕਿ ’ਚ ਹੈਰਾਨ ਕਰਦਾ ਮਾਮਲਾ: ਪਤੀ ਦੇ ਅਫੇਅਰ ਦਾ ਬਦਲਾ ਲੈਣ ਲਈ ਮਹਿਲਾ ਦੇ ਭੀੜ ਸਾਹਮਣੇ ਉਤਾਰੇ ਕੱਪੜੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News