ਭਾਰਤ ’ਚ 2025 ਤਕ ਹੋਣਗੇ 6.9 ਕਰੋੜ ਸ਼ੂਗਰ ਰੋਗੀ

12/07/2019 9:28:16 PM

ਨਵੀਂ ਦਿੱਲੀ (ਅਨਸ)- ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਦੇਸ਼ ’ਚ ਸ਼ੂਗਰ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਆਉਣ ਵਾਲੇ 5 ਸਾਲਾਂ ’ਚ ਸ਼ੂਗਰ ਰੋਗੀਆਂ ਦੀ ਗਿਣਤੀ 266 ਫੀਸਦੀ ਵਧ ਸਕਦੀ ਹੈ। ਆਯੁਸ਼ ਰਾਜ ਮੰਤਰੀ ਸ਼੍ਰੀਪਦ ਯੇਸੋ ਨਾਈਕ ਨੇ ਬੀਤੇ ਦਿਨ ਲੋਕ ਸਭਾ ’ਚ ਸ਼ੂਗਰ ’ਤੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ’ਚ ਸਾਲ 2025 ਤੱਕ ਸ਼ੂਗਰ ਰੋਗੀਆਂ ਦੀ ਗਿਣਤੀ 6.99 ਕਰੋੜ ਤੱਕ ਪਹੁੰਚ ਸਕਦੀ ਹੈ। ਸਰਕਾਰ ਜਿਥੇ ਵੱਖ-ਵੱਖ ਮੌਕਿਆਂ ’ਤੇ ਸ਼ੂਗਰ ਤੋਂ ਬਚਾਅ ਦੀ ਮੁਹਿੰਮ ਚਲਾ ਰਹੀ ਹੈ, ਉਥੇ ਹੁਣ ਇਸਦੇ ਇਲਾਜ ਲਈ ਹਰਬਲ ਦਵਾਈਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ ਯਾਨੀ ਸੀ. ਐੱਸ. ਆਈ. ਆਰ. ਦੀ ਮਦਦ ਨਾਲ ਹਰਬਲ ਦਵਾਈਆਂ ਦੀ ਖੋਜ ਕੀਤੀ ਗਈ ਹੈ।

ਕੇਂਦਰੀ ਮੰਤਰੀ ਮੁਤਾਬਕ ਲਖਨਊ ਸਥਿਤ ਭਾਰਤ ਸਰਕਾਰ ਦੇ ਖੋਜ ਸੰਗਠਨ ਨੇ ਸ਼ੂਗਰ ਦੀਆਂ ਹਰਬਲ ਦਵਾਈਆਂ ਬਣਾਈਆਂ ਹਨ। ਇਹ ਹਰਬਲ ਦਵਾਈਆਂ ਵਿਗਿਆਨਕ ਤੌਰ ’ਤੇ ਵੀ ਮਾਨਤਾ ਪ੍ਰਾਪਤ ਹਨ। ਫਿਲਹਾਲ ਸ਼ੂਗਰ ਦੀਆਂ ਇਨ੍ਹਾਂ ਦਵਾਈਆਂ ਦਾ ਉਤਪਾਦਨ ਹੋ ਰਿਹਾ ਹੈ। ਮੰਤਰਾਲਾ ਦੇ ਅਧੀਨ ਸੀ. ਐੱਸ. ਆਈ. ਆਰ. ਨੇ ਅਧਿਐਨ ਅਤੇ ਲਖਨਊ ਸਥਿਤ ਪ੍ਰਯੋਗਸ਼ਾਲਾ ’ਚ ਲੰਬੇ ਟ੍ਰਾਇਲ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਸੀ। ਟਾਈਪ-1 ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਨਾਲ ਬਹੁਤ ਲਾਭ ਮਿਲਿਆ ਹੈ ਅਤੇ ਹੁਣ ਬੀ. ਐੱਚ. ਯੂ. ਦੀ ਖੋਜ ਤੋਂ ਬਾਅਦ ਸਰਕਾਰ ਇਸ ਨੂੰ ਟਾਈਪ-2 ਦੇ ਰੋਗੀਆਂ ਲਈ ਵੀ ਇਸਤੇਮਾਲ ਕਰੇਗੀ।


Inder Prajapati

Content Editor

Related News