ਭਰਜਾਈ ਨਾਲ ਵਿਆਹ ਕਰਨ ਤੋਂ ਇਤਰਾਜ਼ ਹੋਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ

Monday, Apr 19, 2021 - 11:01 PM (IST)

ਭਰਜਾਈ ਨਾਲ ਵਿਆਹ ਕਰਨ ਤੋਂ ਇਤਰਾਜ਼ ਹੋਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਫਤਿਹਾਬਾਦ - ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਨੌਜਵਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। ਪੁਲਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਵਿਧਵਾ ਨੂੰਹ ਦੇ ਪਰਿਵਾਰ ਵਾਲਿਆਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਛੋਟੇ ਬੇਟੇ ਨੇ ਮੌਤ ਨੂੰ ਗਲੇ ਲਗਾਇਆ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ  ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ

ਮਾਮਲਾ ਫਤਿਹਾਬਾਦ ਦੇ ਟੋਹਾਨਾ ਖੇਤਰ ਦਾ ਹੈ, ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 'ਤੇ ਵਿਧਵਾ ਭਰਜਾਈ  ਦੇ ਪਰਿਵਾਰ ਵਾਲਿਆਂ ਵੱਲੋਂ ਵਿਆਹ ਕਰਣ ਦਾ ਦਬਾਅ ਪਾਇਆ ਜਾ ਰਿਹਾ ਸੀ, ਇਸ ਦੇ ਲਈ ਉਹ ਤਿਆਰ ਨਹੀਂ ਸੀ। ਵਿਧਵਾ ਭਰਜਾਈ ਦੇ ਪੇਕੇ ਵਾਲੇ ਲਗਾਤਰ ਪੀਡ਼ਤ ਪਰਿਵਾਰ ਨੂੰ ਧਮਕੀ ਦੇ ਰਹੇ ਸਨ, ਜਿਸ ਕਾਰਨ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।

ਇਹ ਵੀ ਪੜ੍ਹੋ- ਹੋਟਲ ਦੇ ਕਮਰੇ 'ਚ 55 ਸਾਲਾ ਰੂਸੀ ਸੈਲਾਨੀ ਦੀ ਮਿਲੀ ਲਾਸ਼

ਮ੍ਰਿਤਕ ਦੇ ਪਿਤਾ ਵਿਨੋਦ ਕੁਮਾਰ ਦਾ ਕਹਿਣਾ ਹੈ ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਵੱਡੇ ਬੇਟੇ ਦਾ ਦਿਹਾਂਤ ਹੋ ਗਿਆ ਸੀ। ਫਿਰ ਵਿਧਵਾ ਨੂੰਹ ਦੇ ਪਰਿਵਾਰ ਦੇ ਲੋਕ ਉਨ੍ਹਾਂ ਦੇ ਛੋਟੇ ਬੇਟੇ ਨਾਲ ਉਸ ਦਾ ਰਿਸ਼ਤਾ ਜੋੜਨਾ ਚਾਹੁੰਦੇ ਸਨ। ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਬੀਤੇ ਦਿਨੀਂ ਨੂੰਹ ਦੇ ਫੁੱਫੜ ਨੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੂੰ ਫੋਨ 'ਤੇ ਕਿਹਾ ਕਿ ਜੇਕਰ ਇਹ ਰਿਸ਼ਤਾ ਨਹੀਂ ਹੋਇਆ ਤਾਂ ਉਹ ਉਨ੍ਹਾਂ ਦੇ ਪੂਰੇ ਪਰਿਵਾਰ  ਖ਼ਿਲਾਫ਼ ਪੁਲਸ ਵਿੱਚ ਮਾਮਲਾ ਦਰਜ ਕਰਵਾ ਦੇਣਗੇ। ਇੱਥੇ ਤੱਕ ਕਿ ਉਨ੍ਹਾਂਨੇ ਉਨ੍ਹਾਂ ਦੇ ਛੋਟੇ ਮ੍ਰਿਤਕ ਬੇਟੇ ਨੂੰ ਰੇਪ ਕੇਸ ਵਿੱਚ ਫਸਾਉਣ ਦੀ ਧਮਕੀ ਤੱਕ ਦੇ ਦਿੱਤੀ ਸੀ, ਇਸ ਨਾਲ ਮੇਰਾ ਛੋਟਾ ਬੇਟਾ ਪ੍ਰੇਸ਼ਾਨ ਹੋ ਗਿਆ ਅਤੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ- ਗਰੀਬਾਂ ਦੀ ਰੋਜ਼ੀ-ਰੋਟੀ ਵੀ ਬਚਾਉਣੀ ਹੈ, ਨਹੀਂ ਲਗਾ ਸਕਦੇ ਲਾਕਡਾਊਨ: ਯੋਗੀ ਸਰਕਾਰ

ਰੇਲਵੇ ਦੀ ਜੀ.ਆਰ.ਪੀ. ਪੁਲਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ 31 ਸਾਲਾ ਇੱਕ ਨੌਜਵਾਨ ਦੀ ਦਿੱਲੀ ਤੋਂ ਚੱਲਕੇ ਸ਼੍ਰੀਗੰਗਾਨਗਰ ਨੂੰ ਜਾਣ ਵਾਲੀ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ। ਲਾਸ਼ ਕੋਲ ਇੱਕ ਮੋਟਰਸਾਈਕਲ ਅਤੇ ਕੁੱਝ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਦੀ ਜਾਂਚ ਕੀਤੀ ਗਈ ਅਤੇ ਮ੍ਰਿਤਕ ਦੀ ਪਛਾਣ ਕਰ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਨਾਗਰਿਕ ਹਸਪਤਾਲ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News