ਬੈਂਗਲੁਰੂ ਦੀ ਇਸ ਝੀਲ ''ਚ ਫੈਲੀ ਹੈ ਚਾਰੋਂ ਪਾਸੇ ਬਦਬੂ ਅਤੇ ਜ਼ਹਿਰੀਲੀ ਝੱਗ

08/19/2017 8:17:26 AM

ਨਵੀਂ ਦਿੱਲੀ — ਬੈਂਗਲੁਰੂ ਦੀ ਬੇਲੰਦੂਰ ਝੀਲ 'ਚੋਂ ਇਕ ਵਾਰ ਫਿਰ ਜ਼ਹਿਰੀਲੀ ਝੱਗ ਨਿਕਲ ਰਹੀ ਹੈ। ਸ਼ਹਿਰ 'ਚ ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਦੇ ਕਾਰਨ ਝੀਲ ਦੀ ਸਥਿਤੀ ਬਹੁਤ ਹੀ ਖਰਾਬ ਹੋ ਗਈ ਹੈ। ਇਸ ਤਰ੍ਹਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ 'ਚ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਕਈ ਕਾਰਾਂ ਝੀਲ ਤੋਂ ਨਿਕਲੀ ਜ਼ਹਿਰੀਲੀ ਝੱਗ ਦੀ ਚਾਦਰ ਨਾਲ ਲਿਪਟ ਗਈਆਂ ਹਨ। ਇਸ ਝੀਲ 'ਚ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵੀ ਹੋ ਚੁੱਕੀਆਂ ਹਨ। ਜਾਣਕਾਰੀ ਦੇ ਅਨੁਸਾਰ ਇਸ ਜ਼ਹਿਰੀਲੀ ਝੱਗ ਦੇ ਕਾਰਨ ਸਾਹ ਲੈਣ 'ਚ ਤਕਲੀਫ, ਚਮੜੀ 'ਤੇ ਜਲਣ ਅਤੇ ਬਰਦਾਸ਼ਤ ਨਾ ਕਰ ਸਕਣ ਵਾਲੀ ਝੱਗ ਦੀ ਬਦਬੂ ਕਾਰਨ ਇਲਾਕੇ 'ਚ ਖੜ੍ਹੇ ਹੋਣਾ ਮੁਸ਼ਕਲ ਹੋ ਜਾਂਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨੈਸ਼ਨਲ ਗ੍ਰੀਨ ਅਥਾਰਟੀ ਨੇ ਇਲਾਕੇ ਦਾ ਮੁਆਇਨਾ ਕੀਤਾ।

PunjabKesari
ਸੂਬੇ ਦੇ ਮੁੱਖ ਮੰਤਰੀ ਸਿਦਧਾਮੈਯਾ ਨੇ ਕਿਹਾ ਕਿ ਝੀਲ ਚੋਂ ਜ਼ਹਿਰੀਲੀ ਝੱਗ ਨਿਕਲਣ ਦੀ ਸਮੱਸਿਆ ਨੂੰ ਠੀਕ ਕਰਨ 'ਚ 1-2 ਸਾਲ ਲੱਗ ਸਕਦੇ ਹਨ। ਬੈਂਗਲੁਰੂ 'ਚ ਪਿੱਛਲੇ ਇਕ ਦਹਾਕੇ ਦੌਰਾਨ ਅਗਸਤ ਮਹੀਨੇ 'ਚ ਸਭ ਤੋਂ ਵਧ ਬਾਰਿਸ਼ ਹੋਈ ਹੈ। ਬੇਲੰਦੂਰ ਝੀਲ ਬੈਂਗਲੁਰੂ ਦੀ 262 ਝੀਲਾਂ 'ਚ ਸਭ ਤੋਂ ਵੱਡੀ ਝੀਲ ਹੈ। ਇਹ ਕਰੀਬ ਇਕ ਹਜ਼ਾਰ ਏਕੜ 'ਚ ਫੈਲੀ ਹੋਈ ਹੈ। ਇਸ ਝੀਲ 'ਚ ਕਈ ਸਾਲਾਂ ਤੋਂ ਜ਼ਹਿਰੀਲੀ ਝੱਗ ਨਿਕਲਣ ਦੀ ਸਮੱਸਿਆ ਹੈ ਜਿਸ ਦਾ ਕਾਰਨ ਪ੍ਰਦੂਸ਼ਨ ਨੂੰ ਮੰਨਿਆ ਗਿਆ ਹੈ।

PunjabKesari
ਬੇਲੰਦੂਰ ਝੀਲ ਦੇ ਆਸਪਾਸ ਦੇ ਰਿਹਾਇਸ਼ੀ ਇਲਾਕੇ ਅਤੇ ਉਦਯੋਗਿਕ ਇਕਾਈਆਂ ਤੋਂ ਅਣ-ਸੋਧਿਆ ਸੀਵਰੇਜ ਅਤੇ ਹੋਰ ਕੈਮੀਕਲ ਵੇਸਟ ਸਿੱਧਾ ਝੀਲ 'ਚ ਹੀ ਜਾਂਦਾ ਹੈ। ਲੰਬੇ ਸਮੇਂ ਤੋਂ ਇਸ ਝੀਲ 'ਚ ਜਮ੍ਹਾ ਹੋ ਰਹੇ ਪ੍ਰਦੂਸ਼ਕ ਤੱਤਾਂ ਦੇ ਕਾਰਨ ਝੀਲ ਦੇ ਤਲ 'ਤੇ ਮੋਟੀ ਪਰਤ ਜੰਮ੍ਹ ਗਈ ਹੈ। ਝੀਲ 'ਚ ਜਾਣ ਵਾਲੇ ਪ੍ਰਦੂਸ਼ਕ ਤੱਤ ਅਮੋਨੀਆ, ਫਾਸਫੇਟ ਅਤੇ ਘੱਟ ਘੁਲਣ ਵਾਲੀ ਆਕਸੀਜਨ ਸ਼ਾਮਲ ਹੈ। ਇਨ੍ਹਾਂ ਰਸਾਇਣਾਂ ਦੇ ਆਪਸ 'ਚ ਮਿਲਣ ਦੇ ਕਾਰਨ ਹੀ ਜ਼ਹਿਰੀਲੀ ਝੱਗ ਤਿਆਰ ਹੁੰਦੀ ਹੈ ਜੋ ਕਿ ਬੁਲਬੁਲੇ ਦੇ ਰੂਪ 'ਚ ਸਤਹ 'ਤੇ ਆ ਜਾਂਦੀ ਹੈ।


Related News