ਇਸ ਦੇਸ਼ ਵਿਚ ਨਹੀਂ ਹੈ ਕੋਈ ਕੋਰੋਨਾ ਪੀੜਤ, ਜਾਣੋ ਇਸ ਦੀ ਸਚਾਈ

04/07/2020 9:38:26 PM

ਅਸ਼ਗਾਬਤ (ਏਜੰਸੀ)- ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਲਪੇਟ ਵਿਚ ਦੁਨੀਆ ਦੇ 211 ਦੇਸ਼ ਹਨ ਪਰ ਕੁਝ ਦੇਸ਼ ਅਜਿਹੇ ਵੀ ਹਨ, ਜਿੱਥੇ ਅਜੇ ਤੱਕ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਨ੍ਹਾਂ ਵਿਚੋਂ ਇਕ ਹੈ ਤੁਰਕਮੇਨਿਸਤਾਨ। ਮਾਹਰਾਂ ਦਾ ਮੰਨਣਾ ਹੈ ਕਿ ਇਥੋਂ ਦੀ ਸਰਕਾਰ ਸ਼ਾਇਦ ਸੱਚ ਲੁਕਾ ਰਹੀ ਹੈ, ਜਿਸ ਨਾਲ ਇਸ ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ।  ਜਿਸ ਵੇਲੇ ਦੁਨੀਆ ਦੇ ਜ਼ਿਆਦਾਤਰ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ ਅਤੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਲੌਕਡਾਊਨ ਵਿਚੋਂ ਲੰਘ ਰਹੇ ਹਨ। ਤੁਰਕਮੇਨਿਸਤਾਨ ਵਿਚ ਮੰਗਲਵਾਰ ਨੂੰ ਵਿਸ਼ਵ ਸਿਹਤ ਦਿਵਸ ਦੇ ਮੌਕੇ 'ਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

PunjabKesari

ਇਸ ਮੱਧ ਏਸ਼ੀਆਈ ਦੇਸ਼ ਨੇ ਦਾਅਵਾ ਕੀਤਾ ਹੈ ਕਿ ਇਥੇ ਹੁਣ ਤੱਕ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਕੀ ਸੈਂਸਰਸ਼ਿਪ ਲਈ ਚਰਚਿਤ ਸਰਕਾਰ ਵਲੋਂ ਦਿੱਤੇ ਜਾ ਰਹੇ ਅੰਕੜਿਆਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ। ਤੁਰਕਮੇਨ ਹੈਲਥਕੇਅਰ ਸਿਸਟਮ ਦਾ ਅਧਿਐਨ ਕਰਨ ਵਾਲੇ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਿਨ ਦੇ ਪ੍ਰੋਫੈਸਰ ਮਾਰਟਿਨ ਮੈਕੀ ਨੇ ਕਿਹਾ ਕਿ ਤੁਰਕਮੇਨਿਸਤਾਨ ਵਲੋਂ ਅਧਿਕਾਰਤ ਤੌਰ 'ਤੇ ਸਿਹਤ ਦੇ ਜੋ ਅੰਕੜੇ ਜਾਰੀ ਕੀਤੇ ਜਾ ਰਹੇ ਹਨ ਉਨ੍ਹਾਂ 'ਤੇ ਬਿਲਕੁਲ ਭਰੋਸਾ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ ਬੀਤੇ ਦਹਾਕੇ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਥੇ ਇਕ ਵੀ ਮਰੀਜ਼ ਐਚ.ਆਈ.ਵੀ. ਏਡਸ ਨਾਲ ਇਨਫੈਕਟਿਡ ਨਹੀਂ ਹੈ। ਇਹ ਅੰਕੜਾ ਵੀ ਭਰੋਸੇਮੰਦ ਅਤੇ ਸਪਸ਼ਟ ਨਹੀਂ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸਾਲ 2000 ਦੇ ਦਹਾਕੇ ਵਿਚ ਉਨ੍ਹਾਂ ਨੇ ਲਗਾਤਾਰ ਕਈ ਬੀਮਾਰੀਆਂ ਬਾਰੇ ਵਿਚ ਜਾਣਕਾਰੀ ਲੁਕਾਈ ਹੈ। ਇਨ੍ਹਾਂ ਵਿਚ ਪਲੇਗ ਵੀ ਸ਼ਾਮਲ ਹੈ। ਤੁਰਕਮੇਨਿਸਤਾਨ ਵਿਚ ਬਹੁਤ ਸਾਰੇ ਲੋਕ ਕੋਵਿਡ-19 ਤੋਂ ਡਰਦੇ ਹਨ ਜੋ ਹੋ ਸਕਦਾ ਹੈ ਪਹਿਲਾਂ ਤੋਂ ਹੀ ਇਨਫੈਕਟਿਡ ਹੋਣ।

ਰਾਜਧਾਨੀ ਅਸ਼ਗਾਬਾਟ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮੇਰੀ ਜਾਨ-ਪਛਾਣ ਦਾ ਇਕ ਵਿਅਕਤੀ ਸਰਕਾਰੀ ਏਜੰਸੀ ਵਿਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮੈਨੂੰ ਇਸ ਬਾਰੇ ਬੋਲਣ ਤੋਂ ਮਨਾਂ ਕੀਤਾ ਗਿਆ ਹੈ ਕਿ ਇਥੇ ਵਾਇਰਸ ਫੈਲਿਆ ਹਾ ਜਾਂ ਮੈਂ ਇਸ ਦੇ ਬਾਰੇ ਵਿਚ ਸੁਣਿਆ ਹੈ। ਨਹੀਂ ਤਾਂ ਮੈਂ ਮੁਸੀਬਤ ਵਿਚ ਆ ਸਕਦਾ ਹਾਂ। ਹਾਲਾਂਕਿ ਤੁਰਕਮੇਨ ਪ੍ਰਸ਼ਾਸਨ ਲਗਾਤਾਰ ਇਸ ਇਨਫੈਕਟਿਡ ਬੀਮਾਰੀ ਤੋਂ ਬਚਾਅ ਦੀਆਂ ਕੋਸ਼ਿਸ਼ਾਂ ਅਤੇ ਇਨਫੈਕਟਿਡ ਲੋਕਾਂ ਦੀ ਭਾਲ ਵਿਚ ਲੱਗਾ ਹੋਇਆ ਹੈ। ਦੇਸ਼ ਵਿਚ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ ਉਹ ਇਸ ਨਾਲ ਨਜਿੱਠਣ ਦੇ ਐਕਸ਼ਨ ਪਲਾਨ 'ਤੇ ਵੀ ਚਰਚਾ ਕਰ ਰਹੇ ਹਨ।

ਸੰਯੁਕਤ ਰਾਸ਼ਟਰ ਦੀ ਰੈਸੀਡੈਂਟ ਨੂੰ ਆਰਡੀਨੇਟਰ ਏਲੇਨਾ ਪਨੋਵਾ ਨੇ ਦੱਸਿਆ ਕਿ ਇਸ ਪਲਾਨ ਵਿਚ ਪੂਰੇ ਦੇਸ਼ ਵਿਚ ਕੋ-ਆਰਡੀਨੇਸ਼ਨ, ਰਿਸਕ ਕਮਿਊਨਿਕੇਸ਼ਨ, ਮਾਮਲਿਆਂ ਦੀ ਤਹਿਕੀਕਾਤ, ਲੈਬ ਟੈਸਟਿੰਗ ਅਤੇ ਦੂਜੇ ਉਪਾਅ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਇਸ ਬਾਰੇ ਵਿਚ ਸਵਾਲ ਕੀਤਾ ਗਿਆ ਕਿ ਕੀ ਸੰਯੁਕਤ ਰਾਸ਼ਟਰ ਤੁਰਕਮੇਨਿਸਤਾਨ ਦੇ ਉਸ ਦਾਅਵੇ ਤੋਂ ਸਹਿਮਤ ਹੋ ਜਿਸ ਵਿਚ ਕਿਹਾ ਗਿਆ ਹੈ ਕਿ ਹੁਣ ਤੱਕ ਉਥੇ ਕੋਰੋਨਾ ਇਨਫੈਕਸ਼ਨ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਪਨੋਵਾ ਇਸ 'ਤੇ ਕੋਈ ਸਿੱਧਾ ਜਵਾਬ ਦੇਣ ਤੋਂ ਬੱਚਦੀ ਨਜ਼ਰ ਆਈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰ ਰਹੇ ਹਾਂ। ਬਾਕੀ ਦੇਸ਼ਾਂ ਦੇ ਮਾਮਲੇ ਵਿਚ ਵੀ ਅਜਿਹਾ ਹੀ ਹੈ। ਇਸ ਵਿਚ ਭਰੋਸੇ ਵਰਗੀ ਕੋਈ ਗੱਲ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਕੰਮ ਹੁੰਦਾ ਹੈ। ਤੁਰਕਮੇਨਿਸਤਾਨ ਵਿਚ ਬਹੁਤ ਸਾਰੇ ਲੋਕ ਕੋਵਿਡ-19 ਤੋਂ ਡਰਦੇ ਹਨ ਜੋ ਹੋ ਸਕਦਾ ਹੈ ਪਹਿਲਾਂ ਤੋਂ ਹੀ ਇਨਫੈਕਟਿਡ ਹੋਣ।


Sunny Mehra

Content Editor

Related News