ਸਿੱਖ ਦੰਗਿਆਂ ''ਚ ਮੇਰੇ ਖਿਲਾਫ ਕੋਈ ਚਾਰਜਸ਼ੀਟ ਨਹੀਂ : ਕਮਲਨਾਥ
Monday, Dec 17, 2018 - 09:32 PM (IST)

ਭੋਪਾਲ— ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਅੱਜ ਦਿੱਲੀ ਹਾਈ ਕੋਰਟ ਦੇ ਕਾਂਗਰਸ ਨੇਤਾ ਸੱਜਣ ਕੁਮਾਰ ਦੇ ਸਬੰਧ 'ਚ ਆਏ ਫੈਸਲੇ 'ਤੇ ਸੀਨੀਅਰ ਪਾਰਟੀ ਨੇਤਾ ਤੇ ਮੱਦ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਉਨ੍ਹਾਂ ਖਿਲਾਫ ਕੋਈ ਦੋਸ਼ ਪੱਤਰ ਨਹੀਂ ਹੈ। ਅੱਜ ਹੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਕਮਲਨਾਥ ਨੇ ਸ਼ਾਮ ਨੂੰ ਸੂਬਾ ਮੰਤਰਾਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸਿੱਖ ਵਿਰੋਧੀ ਦੰਗਿਆਂ ਬਾਰੇ ਪੁੱਛੇ ਜਾਣ 'ਤੇ ਕਮਲਨਾਥ ਨੇ ਕਿਹਾ ਕਿ ਉਨ੍ਹਾਂ ਨੇ 1991 'ਚ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਅੱਜ ਇਥੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ 'ਚ ਉਨ੍ਹਾਂ ਖਿਲਾਫ ਨਾ ਤਾਂ ਕੋਈ ਦੋਸ਼ ਪੱਤਰ ਹੈ ਤੇ ਨਾ ਹੀ ਕੋਈ ਚਾਰਜਸ਼ੀਟ, ਫਿਰ ਕਿਉਂ ਉਨ੍ਹਾਂ ਦਾ ਨਾਂ ਘਸੀਟਿਆਂ ਜਾ ਰਿਹਾ ਹੈ।