ਬੱਚਿਆਂ 'ਚ ਹੋਣ ਵਾਲੀ ਕਾਵਾਸਾਕੀ ਬਿਮਾਰੀ ਦਾ ਭਾਰਤ 'ਚ ਕੋਈ ਮਾਮਲਾ ਨਹੀਂ: ICMR
Tuesday, Oct 27, 2020 - 06:57 PM (IST)
ਨਵੀਂ ਦਿੱਲੀ - ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ 79.46 ਲੱਖ ਦੇ ਪਾਰ ਹੋ ਗਏ ਹਨ। ਹਾਲਾਂਕਿ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 6.25 ਲੱਖ ਰਹਿ ਗਈ ਹੈ। ਭਾਰਤ 'ਚ ਇਸ ਮਹੀਨੇ 'ਚ ਦੂਜੀ ਵਾਰ 24 ਘੰਟੇ ਦੇ ਅੰਦਰ 50 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ। ਉਥੇ ਹੀ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੀ 500 ਤੋਂ ਘੱਟ ਰਹੀ। ਕੋਵਿਡ ਕਾਲ 'ਚ ਬੱਚਿਆਂ ਨੂੰ ਹੋਣ ਵਾਲੀ ਇੱਕ ਕਾਵਾਸਾਕੀ ਬਿਮਾਰੀ ਸਾਹਮਣੇ ਆਈ ਹੈ। ਆਈ.ਸੀ.ਐੱਮ.ਆਰ. ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਦੱਸਿਆ ਕਿ ਕਾਵਾਸਾਕੀ ਬਿਮਾਰੀ ਇੱਕ ਆਟੋ-ਇਮਿਊਨ ਬਿਮਾਰੀ ਹੈ ਜੋ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਇਹ ਵੀ ਪੜ੍ਹੋ : ਹੁਣ ਰਾਤ 10 ਵਜੇ ਤੱਕ ਖੁੱਲ੍ਹਣਗੀਆਂ ਸ਼ਰਾਬ ਦੀਆਂ ਦੁਕਾਨਾਂ, ਨਵੇਂ ਦਿਸ਼ਾਂ ਨਿਰਦੇਸ਼ ਜਾਰੀ
ਆਈ.ਸੀ.ਐੱਮ.ਆਰ. ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕਾਵਾਸਾਕੀ ਬਿਮਾਰੀ ਇੱਕ ਆਟੋ-ਇਮਿਊਨ ਬਿਮਾਰੀ ਹੈ ਜੋ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਭਾਰਤ 'ਚ ਬਹੁਤ ਆਮ ਹੈ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਭਾਰਤ 'ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ ਨਾਲ ਕਾਵਾਸਾਕੀ ਦਾ ਕੋਈ ਅਨੁਭਵ ਨਹੀਂ ਹੈ। ਇਹ ਬਹੁਤ ਦੁਰਲੱਭ ਸਥਿਤੀ ਹੈ। ਇਹ ਬਿਮਾਰੀ ਜਾਪਾਨ 'ਚ ਜ਼ਿਆਦਾ ਆਮ ਹੈ। ਇਹ ਸਰਦੀਆਂ ਜਾਂ ਬਸੰਤ ਦੇ ਮੌਸਮ 'ਚ ਹੋਣ ਵਾਲੀ ਬਿਮਾਰੀ ਹੈ। ਲੜਕੀਆਂ ਦੀ ਤੁਲਨਾ 'ਚ ਲੜਕਿਆਂ 'ਚ ਇਹ ਬਿਮਾਰੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
ਬਲਰਾਮ ਨੇ ਦੇਸ਼ 'ਚ ਫਿਲਹਾਲ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਬੋਲਦੇ ਹੋਏ ਕਿਹਾ ਕਿ ਕੁਲ ਮਿਲਾ ਕੇ ਭਾਰਤ 'ਚ ਇਹ ਗਿਣਤੀ 17 ਸਾਲ ਤੋਂ ਘੱਟ ਉਮਰ ਦਾ ਹੈ, ਸਿਰਫ 8% ਹੀ ਕੋਰੋਨਾ ਪਾਜ਼ੇਟਿਵ ਹਨ ਅਤੇ 5 ਸਾਲ ਤੋਂ ਘੱਟ ਉਮਰ 'ਚ ਇਹ ਗਿਣਤੀ ਬਹੁਤ ਘੱਟ ਹੋਵੇਗੀ। 18-24 ਮਹੀਨੇ ਦੀ ਉਮਰ ਦੇ ਬੱਚਿਆਂ 'ਚ ਇਹ ਸਭ ਤੋਂ ਜ਼ਿਆਦਾ ਆਮ ਹੈ। 3 ਮਹੀਨੇ ਤੋਂ ਘੱਟ ਅਤੇ 5 ਸਾਲ ਤੋਂ ਜ਼ਿਆਦਾ ਦੇ ਬੱਚਿਆਂ 'ਚ ਇਹ ਬਿਮਾਰੀ ਘੱਟ ਪਾਈ ਜਾਂਦੀ ਹੈ। ਪਰ ਇਨ੍ਹਾਂ ਬੱਚਿਆਂ 'ਚ ਕੋਰੋਨਰੀ ਐਂਨਯੂਰੀਜਮ ਬਣਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਸ ਬਿਮਾਰੀ 'ਚ ਤੇਜ਼ ਬੁਖਾਰ ਆਉਣਾ ਸ਼ੁਰੂ ਹੁੰਦਾ ਹੈ। ਬੱਚਾ ਆਮਤੌਰ 'ਤੇ ਚਿੜਚਿੜਾ ਹੁੰਦਾ ਹੈ। ਬੁਖਾਰ ਸ਼ੁਰੂ ਹੋਣ ਦੇ ਨਾਲ-ਨਾਲ ਕੁੱਝ ਦਿਨ ਬਾਅਦ ਅੱਖਾਂ ਲਾਲ ਹੋ ਜਾਂਦੀਆਂ ਹਨ। ਬੱਚਿਆਂ 'ਚ ਵੱਖ-ਵੱਖ ਤਰ੍ਹਾਂ ਦੇ ਚਮੜੀ 'ਤੇ ਨਿਸ਼ਾਨ ਬਣ ਜਾਂਦੇ ਹਨ। ਜਿਵੇਂ ਕਿ ਖ਼ਸਰੇ ਜਾਂ ਸਕਾਰਲੇਟ ਫੀਵਰ ਦੀ ਤਰ੍ਹਾਂ, ਲਾਲ ਰੰਗ ਦੇ ਦਾਣੇ, ਪੇਪਯੂਲਸ ਆਦਿ।