ਪਾਕਿਸਤਾਨ ਦੇ ਐਫ-16 ਨੂੰ ਡੇਗਣ ਦੇ ਸਬੂਤ ਹਨ ਸਾਡੇ ਕੋਲ : ਏਅਰ ਫੋਰਸ
Monday, Apr 08, 2019 - 06:29 PM (IST)

ਨਵੀਂ ਦਿੱਲੀ (ਏਜੰਸੀ)- ਭਾਰਤ ਦੇ ਮਿਗ-21 ਰਾਹੀਂ ਪਾਕਿਸਤਾਨ ਦੇ ਆਧੁਨਿਕ ਜਹਾਜ਼ ਐਫ-16 ਨੂੰ ਡੇਗੇ ਜਾਣ 'ਤੇ ਉਠ ਰਹੇ ਸਵਾਲਾਂ ਦਰਮਿਆਨ ਭਾਰਤੀ ਏਅਰ ਫੋਰਸ ਨੇ ਸੋਮਵਾਰ ਨੂੰ ਸਬੂਤ ਪੇਸ਼ ਕਰ ਦਿੱਤੇ ਹਨ। ਫੌਜ ਨੇ ਇਕ ਤਸਵੀਰ ਜਾਰੀ ਕਰਕੇ ਦਾਅਵਾ ਕੀਤਾ ਕਿ 26 ਫਰਵਰੀ ਨੂੰ ਭਾਰਤੀ ਏਅਰਫੋਰਸ ਨੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਅੱਤਵਾਦੀ ਕੈਂਪ ਨੂੰ ਤਬਾਹ ਕੀਤਾ ਸੀ। ਏਅਰ ਫੋਰਸ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਭਾਰਤ ਨੂੰ ਜੈਸ਼ ਦੇ ਟ੍ਰੇਨਿੰਗ ਦੀ ਖੁਫੀਆ ਜਾਣਕਾਰੀ ਮਿਲੀ ਸੀ। ਭਾਰਤ ਦੀ ਇਹ ਫੌਜੀ ਕਾਰਵਾਈ ਨਹੀਂ ਸੀ। ਉਨ੍ਹਾਂ ਮੁਤਾਬਕ ਭਾਰਤ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਭਾਰਤ ਨੇ ਅਸਫਲ ਕਰ ਦਿੱਤਾ ਸੀ।
ਦੱਸ ਦਈਏ ਕਿ ਹਾਲ ਹੀ ਵਿਚ ਅਮਰੀਕਾ ਦੀ ਇਕ ਮੈਗਜ਼ੀਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਸਾਰੇ ਐਫ-16 ਜਹਾਜ਼ ਸੁਰੱਖਿਅਤ ਹਨ, ਮਤਲਬ ਪਾਕਿ ਨੇ ਐਫ-16 ਜਹਾਜ਼ ਦਾ ਇਸਤੇਮਾਲ ਕੀਤਾ ਹੀ ਨਹੀਂ ਸੀ। ਹਾਲਾਂਕਿ ਰਿਪੋਰਟ ਵਿਚ ਇਹ ਵੀ ਕਬੂਲ ਕੀਤਾ ਗਿਆ ਹੈ ਕਿ ਉਹ ਅਮਰੀਕੀ ਅਫਸਰ ਪਾਕਿਸਤਾਨ ਵਿਚ ਜਾਰੀ ਸੰਘਰਸ਼ ਦੇ ਚੱਲਦੇ ਤੁਰੰਤ ਸਾਰੇ ਐਫ-16 ਜਹਾਜ਼ਾਂ ਦਾ ਨਿਰੀਖਣ ਨਹੀਂ ਕਰ ਸਕੇ ਸਨ।