ਕੁੱਖ ''ਚ ਧੀ ਹੈ ਤਾਂ ਸਹੁਰਿਆਂ ਨੇ ਨੂੰਹ ਦਾ ਘਰ ''ਚ ਹੀ ਕਰਵਾ ਦਿੱਤਾ ਗਰਭਪਾਤ, ਹੋ ਗਈ ਮੌਤ

Wednesday, Sep 25, 2024 - 04:14 PM (IST)

ਕੁੱਖ ''ਚ ਧੀ ਹੈ ਤਾਂ ਸਹੁਰਿਆਂ ਨੇ ਨੂੰਹ ਦਾ ਘਰ ''ਚ ਹੀ ਕਰਵਾ ਦਿੱਤਾ ਗਰਭਪਾਤ, ਹੋ ਗਈ ਮੌਤ

ਪੁਣੇ- ਮਹਾਰਾਸ਼ਟਰ ਦੇ ਪੁਣੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰ ਵਿਚ ਗਰਭਪਾਤ ਕਰਾਉਣ ਕਾਰਨਔਰਤ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਔਰਤ ਦੇ ਪਤੀ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਮ੍ਰਿਤਕਾ ਦੀ ਸੱਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਔਰਤ ਦਾ ਘਰ ਵਿਚ ਗੁਪਤ ਤਰੀਕੇ ਨਾਲ ਗਰਭਪਾਤ ਕਰਵਾਇਆ ਗਿਆ ਸੀ। ਗਰਭਪਾਤ ਦੇ ਕੁਝ ਸਮੇਂ ਬਾਅਦ ਹੀ ਔਰਤ ਦੀ ਸਿਹਤ ਖਰਾਬ ਹੋਣ ਲੱਗੀ ਅਤੇ ਉਸ ਦੀ ਮੌਤ ਹੋ ਗਈ।

ਪੁਲਸ ਨੇ ਦੱਸਿਆ ਕਿ ਗਰਭਪਾਤ ਲਈ ਇਕ ਨਿੱਜੀ ਡਾਕਟਰ ਨੂੰ ਬੁਲਾਇਆ ਸੀ। ਪੁਲਸ ਹੁਣ ਇਸ ਨਿੱਜੀ ਡਾਕਟਰ ਤੋਂ ਵੀ ਪੁੱਛਗਿੱਛ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦਾ ਵਿਆਹ ਸਾਲ 2017 ਵਿਚ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਇਕ ਮੁੰਡਾ ਅਤੇ ਇਕ ਕੁੜੀ। ਪੁਲਸ ਨੂੰ ਸ਼ੱਕ ਹੈ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨੂੰਹ ਦੀ ਕੁੱਖ 'ਚ ਕੁੜੀ ਹੈ ਤਾਂ ਉਨ੍ਹਾਂ ਨੇ ਘਰ ਵਿਚ ਹੀ ਗਰਭਪਾਤ ਕਰਵਾ ਦਿੱਤਾ। 

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾ ਖ਼ੂਨ ਵਹਿਣ ਕਾਰਨ ਔਰਤ ਦੀ ਹਾਲਤ ਵਿਗੜ ਗਈ। ਉਸ ਨੂੰ ਅਗਲੇ ਦਿਨ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਜਾਂਚ ਵਿਚ ਪਤਾ ਲੱਗਾ ਕਿ 4 ਮਹੀਨੇ ਦੇ ਭਰੂਣ ਨੂੰ ਪਰਿਵਾਰ ਨੇ ਖੇਤਾਂ ਵਿਚ ਦਫਨਾਇਆ।


author

Tanu

Content Editor

Related News