ਕੋਰੋਨਾਵਾਇਰਸ ਦੀ ਲਪੇਟ ''ਚ ਆਉਣ ਤੋਂ ਬਚੀਆਂ ਹਨ ਦੁਨੀਆ ਦੀਆਂ ਇਹ 40 ਥਾਂਵਾਂ

04/05/2020 12:10:00 AM

ਵਾਸ਼ਿੰਗਟਨ - ਦੁਨੀਆ ਦੇ ਜ਼ਿਆਦਾਤਰ ਦੇਸ਼ ਕੋਰੋਨਾਵਾਇਰਸ ਦੀ ਲਪੇਟ ਵਿਚ ਹਨ। ਗੋਲਬਲ ਸਿਹਤ ਸੰਗਠਨ ਦੇ ਪ੍ਰਮੁੱਖ ਆਖ ਚੁੱਕੇ ਹਨ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਇਹ ਸਭ ਤੋਂ ਵੱਡੀ ਚੁਣੌਤੀ ਹੈ, ਜਿਸ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੋਈ ਹੈ ਪਰ ਕੁਝ ਦੇਸ਼ ਅਤੇ ਕੁਝ ਅਜਿਹੇ ਖੇਤਰ ਅਜੇ ਵੀ ਹਨ ਜਿਥੇ ਕੋਰੋਨਾਵਾਇਰਸ ਨਹੀਂ ਪਹੁੰਚਿਆ ਹੈ। ਪ੍ਰਸ਼ਾਂਤ ਮਹਾਸਾਗਰ ਦੇ ਟਾਪੂ ਤੁਵਾਲੂ ਅਤੇ ਪੂਰਬ ਸੋਵੀਅਤ ਰਿਪਬਲਿਕਨ ਮੁਲਕ ਤੁਰਕੇਮਨਿਸਤਾਨ ਦੇ ਵਿਚਾਲੇ ਆਮ ਹੈ ਕਿ ਇਹ ਦੋਵੇਂ ਹੀ ਉਨ੍ਹਾਂ ਦੇਸ਼ਾਂ ਅਤੇ ਖੇਤਰਾਂ ਦੀ ਲਿਸਟ ਵਿਚ ਸ਼ਾਮਲ ਹਨ, ਜਿਥੇ ਇਕ ਅਪ੍ਰੈਲ ਤੱਕ ਕੋਰੋਨਾਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਜਾਨ ਹਾਪਕਿੰਸ ਯੂਨੀਵਰਸਿਟੀ ਦੇ ਤਾਜ਼ਾ ਅੰਕਡ਼ਿਆਂ ਮੁਤਾਬਕ, ਕੋਰੋਨਾਵਾਇਰਸ ਦੁਨੀਆ ਦੇ 180 ਤੋਂ ਜ਼ਿਆਦਾ ਦੇਸ਼ਾਂ ਅਤੇ ਖੇਤਰਾਂ ਵਿਚ ਆਪਣੀ ਪਹੁੰਚ ਬਣਾ ਚੁੱਕਿਆ ਹੈ। ਦੁਨੀਆ ਵਿਚ 11 ਲੱਖ ਦੇ ਕਰੀਬ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹਨ ਜਦਕਿ ਮਰਨ ਵਾਲਿਆਂ ਦਾ ਅੰਕਡ਼ਾ 62,000 ਤੋਂ ਪਾਰ ਪਹੁੰਚ ਚੁੱਕਿਆ ਹੈ। ਉਥੇ 2 ਲੱਖ ਤੋਂ ਜ਼ਿਆਦਾ ਅਜਿਹੇ ਮਾਮਲੇ ਵੀ ਹਨ, ਜਿਸ ਵਿਚ ਲੋਕ ਰੀ-ਕਵਰ ਕਰਨ ਵਿਚ ਕਾਮਯਾਬ ਰਹੇ ਹਨ। ਪਰ ਵਿਸ਼ਵ 'ਤੇ 40 ਅਜਿਹੀਆਂ ਥਾਂਵਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਥੇ ਹੁਣ ਤੱਕ ਕੋਰੋਨਾਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਘਟੋਂ-ਘੱਟ ਅਧਿਕਾਰਕ ਤੌਰ 'ਤੇ ਤਾਂ ਇਸ ਦੀ ਕੋਈ ਜਾਣਕਾਰੀ ਨਹੀਂ ਹੈ।

PunjabKesari

ਸਰਹੱਦਾਂ ਬੰਦ
ਬਹੁਤ ਕਾਰਨਾਂ ਵਿਚੋਂ ਜੇਕਰ ਕੋਈ ਕਾਰਨ ਦੱਸਿਆ ਜਾਵੇਗਾ ਤਾਂ ਉਹ ਇਹ ਹੋ ਸਕਦਾ ਹੈ ਕਿ ਇਹ ਥਾਂਵਾਂ ਕਾਫੀ ਛੋਟੀਆਂ ਹਨ ਅਤੇ ਇਥੇ ਆਬਾਦੀ ਬਹੁਤੀ ਸੰਘਣੀ ਨਹੀਂ ਹੈ ਪਰ ਜੇਕਰ ਤੁਵਾਲੂ ਦੀ ਗੱਲ ਕਰੀਏ ਤਾਂ ਇਹ ਟਾਪੂ ਬਹੁਤ ਛੋਟਾ ਜਿਹਾ ਹੈ ਅਤੇ ਇਥੇ ਆਬਾਦੀ ਬਹੁਤ ਘੱਟ ਹੈ ਅਤੇ ਲੋਕਾਂ ਦੀ ਆਮਦ ਵੀ ਇਥੇ ਕਾਫੀ ਸੀਮਤ ਹੈ ਅਤੇ ਜ਼ਿਆਦਾ ਨਹੀਂ ਹੈ। ਇਨ੍ਹਾਂ 40 ਥਾਂਵਾਂ ਵਿਚੋਂ ਬਹੁਤ ਅਜਿਹੀਆਂ ਥਾਂਵਾਂ ਸੈਰ-ਸਪਾਟੇ ਲਈ ਜਾਣੀਆਂ ਜਾਂਦੀਆਂ ਹਨ। ਹੁਣ ਅਜਿਹੇ ਵੇਲੇ ਵਿਚ ਜਦਕਿ ਜ਼ਿਆਦਾਤਰ ਦੇਸ਼ਾਂ ਨੇ ਹਵਾਈ ਯਾਤਰਾਵਾਂ 'ਤੇ ਪਾਬੰਦੀ ਲਾ ਦਿੱਤੀ ਹੈ, ਸਰਹੱਦਾਂ ਬੰਦ ਕਰ ਦਿੱਤੀਆਂ ਹਨ ਤਾਂ ਇਹ ਥਾਂਵਾਂ ਲਗਭਗ ਕੱਟ ਜਿਹੀਆਂ ਗਈਆਂ ਹਨ। ਕੁਝ ਥਾਂਵਾਂ 'ਤੇ ਤਾਂ ਸਥਿਤੀ ਹੋਰ ਜ਼ਿਆਦਾ ਮੁਸ਼ਕਿਲ ਹੈ।

ਸ਼ੱਕ ਪੈਦਾ ਕਰਦਾ ਉੱਤਰ ਕੋਰੀਆ
ਤੁਰਕੇਮਨਿਸਤਾਨ ਵਿਚ ਤਾਂ ਕੋਰੋਨਾਵਾਇਰਸ ਸ਼ਬਦ ਦੇ ਇਸਤੇਮਾਲ 'ਤੇ ਹੀ ਬੈਨ ਲਾ ਦਿੱਤਾ ਗਿਆ ਹੈ। ਉਥੇ ਦੂਜੇ ਪਾਸੇ ਉੱਤਰ ਕੋਰੀਆ ਵੱਲੋਂ ਆਇਆ ਅਧਿਕਾਰਕ ਬਿਆਨ ਸ਼ੱਕ ਪੈਦਾ ਕਰਦਾ ਹੈ। ਸ਼ੱਕ ਇਸ ਲਈ ਕਿਉਂਕਿ ਉੱਤਰ ਕੋਰੀਆ ਦੀ ਗਲੋਬ 'ਤੇ ਜਿਹਡ਼ੀ ਸਥਿਤੀ ਹੈ ਉਹ ਦੁਨੀਆ ਦੇ ਉਨ੍ਹਾਂ ਦੇਸ਼ਾਂ ਨਾਲ ਘਿਰੀ ਹੋਈ ਹੈ ਜੋ ਕੋਰੋਨਾਵਾਇਰਸ ਸੰਕਟ ਨਾਲ ਸਭ ਤੋਂ ਜ਼ਿਆਦਾ ਨਜਿੱਠ ਰਹੇ ਹਨ। ਇਸ ਵਿਚ ਸਭ ਤੋਂ ਪ੍ਰਮੁੱਖ ਨਾਂ ਤਾਂ ਚੀਨ ਦਾ ਹੈ, ਜਿਥੇ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ। ਪਰ ਪਿਓਂਗਯਾਂਗ ਵੱਲੋਂ ਹੁਣ ਤੱਕ ਕਿਸੇ ਇਕ ਵੀ ਕੋਵਿਡ-19 ਮਾਮਲੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਗੱਲ ਦਾ ਸ਼ੱਕ ਹੈ ਕਿ ਜੇਕਰ ਉੱਤਰ ਕੋਰੀਆ ਵਿਚ ਇਹ ਮਹਾਮਾਰੀ ਉਭਰੀ ਤਾਂ ਇਹ ਆਸਾਨੀ ਨਾਲ ਉੱਤਰ ਕੋਰੀਆ ਦੀ ਸਿਹਤ ਪ੍ਰਣਾਲੀ ਨੂੰ ਤਬਾਹ ਕਰ ਸਕਦੀ ਹੈ ਕਿਉਂਕਿ ਇਥੇ ਸਿਹਤ ਸੇਵਾਵਾਂ ਦੀ ਸਥਿਤੀ ਕੁਸ਼ਾਸਨ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਬੇਹੱਦ ਖਰਾਬ ਸਥਿਤੀ ਵਿਚ ਹਨ। ਉੱਤਰ ਕੋਰੀਆ ਵੱਲੋਂ ਪ੍ਰਮਾਣੂ ਹਥਿਆਰਾਂ ਦਾ ਲਗਾਤਾਰ ਪ੍ਰੀਖਣ ਕਰਨ ਕਾਰਨ ਕਈ ਪਾਬੰਦੀਆਂ ਲੱਗੀਆਂ ਹੋਈਆਂ ਹਨ।

ਯਮਨ ਵਿਚ ਹੁਣ ਵੀ ਜੰਗ ਜਾਰੀ ਹੈ, ਜਿਸ ਕਾਰਨ ਇਥੇ ਟੈਸਟ ਕਰਨਾ ਅਤੇ ਕੇਸ ਰਜਿਸਟਰ ਕਰਨ ਅਜੇ ਵੀ ਇਕ ਚੁਣੌਤੀ ਹੈ। ਉਥੇ ਸਾਊਦੀ ਅਰਬ ਨੇ 31 ਮਾਰਚ ਨੂੰ ਐਲਾਨ ਕੀਤਾ ਕਿ ਉਸ ਦੇ ਇਥੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਵਧ ਕੇ 1500 ਦੇ ਪਾਰ ਪਹੁੰਚ ਗਏ ਹਨ। ਕੁਝ ਅਫਰੀਕੀ ਦੇਸ਼ਾਂ ਵਿਚ ਵੀ ਅਜੇ ਤੱਕ ਕੋਰੋਨਾਵਾਇਰਸ ਦਾ ਕੋਈ ਮਾਮਲਾ ਸਾਹਮਣਾ ਨਹੀਂ ਆਇਆ ਹੈ ਪਰ ਇਸ ਨੂੰ ਟੈਸਟਿੰਗ ਕਿੱਟ ਦੀ ਕਮੀ ਨਾਲ ਜੋਡ਼ ਕੇ ਦੇਖਿਆ ਜਾ ਰਿਹਾ ਹੈ। ਹੁਣ ਗੱਲ ਅੰਟਾਰਕਟਿਕਾ ਦੀ, ਇਹ ਇਕੱਲਾ ਅਜਿਹਾ ਮਹਾਦੀਪ ਹੈ ਜਿਥੇ ਕੋਰੋਨਾਵਾਇਰਸ ਦਾ ਇਕ ਵੀ ਮਾਮਲਾ ਨਹੀਂ ਪਾਇਆ ਗਿਆ। ਗਲੋਬ 'ਤੇ ਇਸ ਦੀ ਸਥਿਤੀ ਨੂੰ ਜੇਕਰ ਧਿਆਨ ਨਾਲ ਦੇਖੀਏ ਤਾਂ ਇਹ ਪੂਰੀ ਦੁਨੀਆ ਤੋਂ ਥੋਡ਼ਾ ਵੱਖਰਾ ਹੈ, ਅਲੱਗ-ਥਲੱਗ ਹੈ। ਅੰਟਾਰਕਟਿਕਾ ਇਕ ਕਾਫੀ ਘੱਟ ਆਬਾਦੀ ਵਾਲੀ ਥਾਂ ਹੈ, ਜਿਥੇ ਇਨਸਾਨਾਂ ਦੀ ਮੌਜੂਦਗੀ ਅੰਤਰਰਾਸ਼ਟਰੀ ਅਨੁਸੰਧਾਨ ਸੈਂਟਰਾਂ ਤੱਕ ਹੀ ਸੀਮਤ ਹੈ।


Khushdeep Jassi

Content Editor

Related News