ਚੋਰੀ ਹੋ ਗਈ ਸੀ Bike, ਬੰਦੇ ਨੇ ਫੇਸਬੁੱਕ ''ਤੇ ਲਿਖ ਦਿੱਤੀ ਅਜਿਹੀ ਗੱਲ, 2 ਦਿਨਾਂ ''ਚ ਵਾਪਸ ਖੜ੍ਹੀ ਕਰ ਗਿਆ ਚੋਰ

Sunday, Dec 17, 2023 - 12:51 AM (IST)

ਚੋਰੀ ਹੋ ਗਈ ਸੀ Bike, ਬੰਦੇ ਨੇ ਫੇਸਬੁੱਕ ''ਤੇ ਲਿਖ ਦਿੱਤੀ ਅਜਿਹੀ ਗੱਲ, 2 ਦਿਨਾਂ ''ਚ ਵਾਪਸ ਖੜ੍ਹੀ ਕਰ ਗਿਆ ਚੋਰ

ਨੈਸ਼ਨਲ ਡੈਸਕ : ਇਨ੍ਹੀਂ ਦਿਨੀਂ ਇਕ ਅਜਿਹੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਰਹਿ ਜਾਓਗੇ ਅਤੇ ਕਹੋਗੇ ਕਿ ਚੋਰ ਇੰਨੇ ਇਮਾਨਦਾਰ ਕਦੋਂ ਤੋਂ ਹੋ ਗਏ। ਅੱਜ -ਕੱਲ੍ਹ ਜੇ ਸਾਡੀ ਕੋਈ ਚੀਜ਼ ਚੋਰੀ ਹੋ ਜਾਂਦੀ ਹੈ ਤਾਂ ਬੜੀ ਮੁਸ਼ਕਿਲ ਨਾਲ ਕੋਈ ਵਾਪਸ ਕਰਦਾ ਹੈ ਪਰ ਚੋਰੀ ਦੀ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਬਾਰੇ ਜਾਣ ਕੇ ਤੁਸੀਂ ਵੀ ਕਹੋਗੇ ਕਿ ਵਾਹ ਭਈ, ਸਮੇਂ ਦੇ ਬਦਲਣ ਨਾਲ ਚੋਰ ਵੀ ਬਦਲ ਗਏ ਹਨ। ਮਾਮਲਾ ਗੁਜਰਾਤ ਦੇ ਸੂਰਤ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ। ਇੱਥੇ ਪਟੇਲ ਵਰਾਛਾ ਇਲਾਕੇ 'ਚ ਬਣੀ ਮਿਡਲ ਪੁਆਇੰਟ ਨਾਂ ਦੀ ਇਮਾਰਤ ਵਿੱਚ ਪਰੇਸ਼ ਭਾਈ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਦੀ ਇਕ ਬਾਈਕ ਚੋਰੀ ਹੋ ਗਈ ਸੀ।

ਇਹ ਵੀ ਪੜ੍ਹੋ : ਖਰਬੂਜੇ ਤੋਂ ਫੈਲ ਰਹੀ ਰਹੱਸਮਈ ਬਿਮਾਰੀ, ਹੁਣ ਤੱਕ 6 ਲੋਕਾਂ ਦੀ ਮੌਤ, 150 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਇਸ ਬਾਰੇ ਪਤਾ ਲੱਗਦਿਆਂ ਹੀ ਉਸ ਨੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਅਤੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਫੇਸਬੁੱਕ 'ਤੇ ਇਕ ਭਾਵੁਕ ਪੋਸਟ ਲਿਖਦਿਆਂ ਕਿਹਾ, "ਸ਼੍ਰੀਮਾਨ ਸੱਜਣ ਚੋਰ, ਤੁਸੀਂ ਮੇਰੀ ਬਾਈਕ ਤਾਂ ਲੈ ਕੇ ਚਲੇ ਗਏ ਹੋ ਪਰ ਚਾਬੀ ਅਤੇ ਆਰਸੀ ਤੋਂ ਬਿਨਾਂ ਤੁਹਾਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਤੁਹਾਡੀ ਸਹੂਲਤ ਲਈ ਮੈਂ ਬਾਈਕ ਦੀ ਚਾਬੀ ਅਤੇ ਆਰਸੀ ਪਾਰਕਿੰਗ ਦੇ ਜਨਰੇਟਰ ਦੇ ਉੱਪਰ ਕੋਨੇ ਵਿੱਚ ਰੱਖੀ ਹੈ, ਜਿਸ ਨੂੰ ਤੁਸੀਂ ਲਿਜਾ ਸਕਦੇ ਹੋ। ਤੁਹਾਨੂੰ ਮੇਰੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ, ਮੈਂ ਆਪਣਾ ਗੁਜ਼ਾਰਾ ਸਾਈਕਲ ਨਾਲ ਕਰ ਲਵਾਂਗਾ।"

ਇਹ ਵੀ ਪੜ੍ਹੋ : Shocking! ਔਰਤ ਨੇ Zomato ਤੋਂ ਆਰਡਰ ਕੀਤੇ Fried Rice, ਵਿੱਚੋਂ ਨਿਕਲਿਆ ਮਰਿਆ ਕਾਕਰੋਚ

ਇਹ ਵੀਡੀਓ ਵਾਇਰਲ ਹੁੰਦੇ ਹੀ ਚੋਰ 2 ਦਿਨਾਂ ਵਿੱਚ ਹੀ ਬਾਈਕ ਵਾਪਸ ਕਰ ਗਿਆ। ਬੇਸ਼ੱਕ ਇਹ ਗੱਲ ਤੁਹਾਨੂੰ ਫ਼ਿਲਮ ਦੀ ਤਰ੍ਹਾਂ ਲੱਗ ਰਹੀ ਹੋਵੇ ਪਰ ਪਾਰਕਿੰਗ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਸਭ ਕੁਝ ਕੈਦ ਹੋ ਗਿਆ ਹੈ। ਜਿਸ, ਦੀ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਵਿਅਕਤੀ ਦੀ ਤਾਰੀਫ਼ ਕਰ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News