ਰਾਮਲੱਲਾ ਦੇ ਘਰ ''ਚ ਚੋਰੀ, Ayodhya ''ਚ ਰਾਮਪਥ ਤੇ ਭਗਤੀਪਥ ''ਤੇ ਲੱਗੀਆਂ ਲੱਖਾਂ ਦੀਆਂ ਲਾਈਟਾਂ ਗ਼ਾਇਬ

Wednesday, Aug 14, 2024 - 07:22 AM (IST)

ਰਾਮਲੱਲਾ ਦੇ ਘਰ ''ਚ ਚੋਰੀ, Ayodhya ''ਚ ਰਾਮਪਥ ਤੇ ਭਗਤੀਪਥ ''ਤੇ ਲੱਗੀਆਂ ਲੱਖਾਂ ਦੀਆਂ ਲਾਈਟਾਂ ਗ਼ਾਇਬ

ਅਯੁੱਧਿਆ : ਚੋਰਾਂ ਨੇ ਰਾਮਲੱਲਾ ਦੇ ਸ਼ਹਿਰ ਅਯੁੱਧਿਆ ਵਿਚ ਰਾਮਲੱਲਾ ਮੰਦਰ ਨੂੰ ਜਾਣ ਵਾਲੇ ਰਾਮਪਥ ਅਤੇ ਭਗਤੀਪਥ 'ਤੇ ਲਗਾਈਆਂ 50 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੀਆਂ 3,800 'ਬਾਂਸ ਦੀਆਂ ਲਾਈਟਾਂ' ਅਤੇ 36 'ਗੋਬੋ ਪ੍ਰੋਜੈਕਟਰ ਲਾਈਟਾਂ' ਚੋਰੀ ਕਰ ਲਈਆਂ। ਚੋਰੀ ਦੀਆਂ ਇਹ ਘਟਨਾਵਾਂ ਅਯੁੱਧਿਆ ਦੇ ਸਭ ਤੋਂ ਮਹੱਤਵਪੂਰਨ ਅਤੇ ਸੁਰੱਖਿਅਤ ਸਥਾਨ 'ਤੇ ਵਾਪਰੀਆਂ ਅਤੇ ਪੁਲਸ ਫੋਰਸ ਸਮੇਤ ਕਿਸੇ ਨੂੰ ਵੀ ਇਸ ਬਾਰੇ ਕੋਈ ਸੁਰਾਗ ਨਹੀਂ ਲੱਗਾ।

ਅਯੁੱਧਿਆ ਵਿਕਾਸ ਅਥਾਰਟੀ ਦੁਆਰਾ ਦਿੱਤੇ ਗਏ ਇਕਰਾਰਨਾਮੇ ਤਹਿਤ ਰਾਮਪਥ ਦੇ ਦਰੱਖਤਾਂ 'ਤੇ 6,400 'ਬਾਂਸ ਦੀਆਂ ਲਾਈਟਾਂ' ਅਤੇ ਭਗਤੀਪਥ 'ਤੇ 96 'ਗੋਬੋ ਪ੍ਰੋਜੈਕਟਰ' ਲਾਈਟਾਂ ਯਸ਼ ਇੰਟਰਪ੍ਰਾਈਜਿਜ਼ ਅਤੇ ਕ੍ਰਿਸ਼ਨਾ ਆਟੋਮੋਬਾਈਲਜ਼ ਦੁਆਰਾ ਲਗਾਈਆਂ ਗਈਆਂ ਸਨ। ਫਰਮ ਦੇ ਨੁਮਾਇੰਦੇ ਸ਼ੇਖਰ ਸ਼ਰਮਾ ਅਨੁਸਾਰ ਰਾਮਪਥ ਅਤੇ ਭਗਤੀਪਥ 'ਤੇ ਲਗਾਈਆਂ 3,800 'ਬਾਂਸ ਦੀਆਂ ਲਾਈਟਾਂ' ਅਤੇ 36 'ਗੋਬੋ ਪ੍ਰੋਜੈਕਟਰ ਲਾਈਟਾਂ' ਚੋਰੀ ਹੋ ਗਈਆਂ ਹਨ। ਉਸ ਵੱਲੋਂ ਰਾਮਜਨਮ ਭੂਮੀ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ, "ਰਾਮਪਥ 'ਤੇ 6,400 ਬਾਂਸ ਦੀਆਂ ਲਾਈਟਾਂ ਲਗਾਈਆਂ ਗਈਆਂ ਸਨ ਅਤੇ ਭਗਤੀਪਥ 'ਤੇ 96 ਗੋਬੋ ਪ੍ਰੋਜੈਕਟਰ ਲਾਈਟਾਂ ਲਗਾਈਆਂ ਗਈਆਂ ਸਨ। 19 ਮਾਰਚ ਤੱਕ ਸਾਰੀਆਂ ਲਾਈਟਾਂ ਲਗਾ ਦਿੱਤੀਆਂ ਗਈਆਂ ਸਨ ਪਰ 9 ਮਈ ਨੂੰ ਜਾਂਚ ਕਰਨ ’ਤੇ ਪਤਾ ਲੱਗਾ ਕਿ ਕੁਝ ਲਾਈਟਾਂ ਗਾਇਬ ਸਨ।''

ਜਾਂਚ 'ਚ ਸਾਹਮਣੇ ਆਇਆ ਕਿ ਚੋਰਾਂ ਵੱਲੋਂ ਕਰੀਬ 3800 ਬਾਂਸ ਦੀਆਂ ਲਾਈਟਾਂ ਅਤੇ 36 ਗੋਬੋ ਪ੍ਰੋਜੈਕਟਰ ਲਾਈਟਾਂ ਚੋਰੀ ਕਰ ਲਈਆਂ ਗਈਆਂ ਹਨ। ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਇਹ ਮੰਨਿਆ ਗਿਆ ਸੀ ਕਿ ਇਸ ਚੋਰੀ ਬਾਰੇ ਫਰਮ ਨੂੰ ਮਈ 'ਚ ਪਤਾ ਲੱਗਾ ਸੀ ਪਰ 9 ਮਹੀਨਿਆਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। ਚੋਰੀ ਅਗਸਤ ਵਿਚ ਦਰਜ ਕੀਤੀ ਗਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News