ਕੈਨੇਡਾ ''ਚ ਪੰਜਾਬੀ ਪਰਿਵਾਰ ਦੇ 1.39 ਕਰੋੜ ਰੁਪਏ ਦੇ ਗਹਿਣੇ ਚੋਰੀ
Monday, Apr 20, 2026 - 10:22 PM (IST)
ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੇ ਮਾਲਟਨ ਸ਼ਹਿਰ ਦੇ ਵਸਨੀਕ ਇੱਕ ਪੰਜਾਬੀ ਪਰਿਵਾਰ ਦੇ ਘਰ ਵਿੱਚੋਂ ਕੁਝ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਉਕਤ ਪਰਿਵਾਰ ਦੇ ਮੈਂਬਰ ਮਾਲਟਨ ਸ਼ਹਿਰ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਬਾਹਰ ਗਏ ਸਨ ਅਤੇ ਜਦੋਂ ਪਰਿਵਾਰਕ ਜੀਅ ਵਾਪਸ ਪਰਤੇ ਤਾਂ ਉਹਨਾਂ ਨੇ ਆਪਣੇ ਘਰ ਦੇ ਮੇਨ ਬੈਡਰੂਮ ਵਿੱਚ ਸਮਾਨ ਖਿਲਰਿਆ ਵੇਖਿਆ। ਜਿਸ ਉਪਰੰਤ ਉਹਨਾਂ ਵੱਲੋਂ ਆਪਣੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਚੋਰ ਉਹਨਾਂ ਦੀ ਕਿਚਨ ਦੀ ਖਿੜਕੀ ਤੋੜ ਕੇ ਅੰਦਰ ਵੜਨ 'ਚ ਕਾਮਯਾਬ ਹੋਏ ਸਨ ਅਤੇ ਲੱਖਾਂ ਦੀ ਕੀਮਤ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ।
ਹੋਰ ਵੇਰਵਿਆਂ ਮੁਤਾਬਕ ਚੋਰੀ ਹੋਏ ਇਨ੍ਹਾਂ ਗਹਿਣਿਆਂ ਦੀ ਕੀਮਤ 1 ਕਰੋੜ 39 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਘਟਨਾ ਉਪਰੰਤ ਘਰ ਵਿੱਚ ਪੁੱਜੀ ਪੁਲਸ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।
