ਜਵਾਨ ਪੁੱਤਰ ਨੂੰ ਸੀ ਐਡਲਟ ਫਿਲਮਾਂ ਦੇਖਣ ਦੀ ਆਦਤ, ਪਿਤਾ ਨੇ ਚੁੱਕਿਆ ਖੌਫਨਾਕ ਕਦਮ
Tuesday, Mar 06, 2018 - 04:27 PM (IST)

ਨਵੀਂ ਦਿੱਲੀ — ਹੈਦਰਾਬਾਦ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਿਤਾ ਨੇ ਆਪਣੇ ਬੇਟੇ ਦੀ ਐਡਲਟ ਫਿਲਮਾਂ ਦੇਖਣ ਦੀ ਆਦਤ ਤੋਂ ਪਰੇਸ਼ਾਨ ਹੋ ਕੇ ਉਸਦੇ ਹੱਥ ਕੱਟ ਦਿੱਤੇ। ਪਿਤਾ ਦਾ ਕਹਿਣਾ ਹੈ ਕਿ ਬੇਟੇ ਨੂੰ ਸੁਧਾਰਨ ਦੀਆਂ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਸੁਨਣ ਦਾ ਨਾਮ ਨਹੀਂ ਲੈ ਰਿਹਾ ਸੀ। ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਐਡਲਟ ਫਿਲਮਾਂ ਦੇਖਣ ਦੀ ਆਦਤ ਤੋਂ ਪਰੇਸ਼ਾਨ ਸੀ ਪਿਤਾ
ਅਧਿਕਾਰੀਆਂ ਨੇ ਦੱਸਿਆ ਕਿ ਮੁਹੰਮਦ ਕਾਯੂਮ ਕੁਰੈਸ਼ੀ ਆਪਣੇ ਬੇਟੇ ਖਾਲਿਦ ਦੀ ਆਪਣੇ ਕੰਮ ਅਤੇ ਸਿਹਤ ਦੀ ਅਣਗਹਿਲੀ ਕਰਕੇ ਐਡਲਟ ਫਿਲਮਾਂ ਦੇਖਣ ਦੀ ਆਦਤ ਤੋਂ ਬਹੁਤ ਜ਼ਿਆਦਾ ਦੁੱਖੀ ਸੀ। ਉਸ ਦਾ ਬੇਟਾ ਸਾਰਾ ਦਿਨ ਆਪਣੇ ਦੋਸਤਾਂ ਨਾਲ ਘੁੰਮਦਾ ਰਹਿੰਦਾ ਸੀ ਅਤੇ ਉਸਦੀ ਕੋਈ ਗੱਲ ਨਹੀਂ ਮੰਨਦਾ ਸੀ। ਇਕ ਦਿਨ ਪਹਿਲਾਂ ਹੀ ਖਾਲਿਦ ਦਾ ਆਪਣੇ ਪਿਤਾ ਨਾਲ ਝਗੜਾ ਵੀ ਹੋਇਆ ਸੀ ਜਿਸ ਤੋਂ ਬਾਅਦ ਕੁਰੈਸ਼ੀ ਨੇ ਇਹ ਖੌਫਨਾਕ ਕਦਮ ਚੁੱਕਿਆ। ਪੁਲਸ ਦਾ ਕਹਿਣਾ ਹੈ ਕਿ ਕੱਟਿਆ ਹੋਇਆ ਹੱਥ ਜੁੜਣ ਦੀ ਉਮੀਦ ਬਹੁਤ ਘੱਟ ਹੈ। ਜ਼ਖਮੀ ਹਾਲਤ 'ਚ ਖਾਲਿਦ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਜਾਰੀ ਹੈ।