''ਟੋਚਨ ਕਿੰਗ'' ਨਿਸ਼ੂ ਦੇਸਵਾਲ ਦੀ ਹੋਈ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ(Video)

02/27/2024 5:21:04 PM

ਪਾਣੀਪਤ - ਬੀਤੇ ਸੋਮਵਾਰ ਪਾਣੀਪਤ ਦਾ ਰਹਿਣ ਵਾਲਾ ਨੌਜਵਾਨ ਨਿਸ਼ੂ ਦੇਸਵਾਲ ਡਰਾਈਵਿੰਗ ਸੀਟ 'ਤੇ ਬੈਠਾ ਸੀ, ਅੱਗੇ ਵਾਲੇ ਪਾਸਿਓਂ ਚੱਲਦੇ ਟਰੈਕਟਰ ਨੂੰ ਚੁੱਕ ਕੇ ਅਤੇ ਪਿਛਲੇ ਟਾਇਰਾਂ 'ਤੇ ਸੰਤੁਲਨ ਬਣਾ ਕੇ ਸੋਸ਼ਲ ਮੀਡੀਆ 'ਤੇ ਰੀਲ ਪੋਸਟ ਕਰ ਰਿਹਾ ਸੀ। ਅਚਾਨਕ ਟਰੈਕਟਰ ਪਿੱਛਲੇ ਪਾਸਿਓਂ ਪਲਟ ਗਿਆ। ਜਿਸ ਕਾਰਨ ਨੌਜਵਾਨ ਦਾ ਸਿਰ ਸਟੇਅਰਿੰਗ ਅਤੇ ਸੀਟ ਵਿਚਕਾਰ ਫਸ ਗਿਆ ਅਤੇ ਬੁਰੀ ਤਰ੍ਹਾਂ ਕੁਚਲਿਆ ਗਿਆ। ਟਰੈਕਟਰ ਪਲਟਦੇ ਹੀ ਮੌਕੇ 'ਤੇ ਖੜ੍ਹੇ ਨੌਜਵਾਨਾਂ 'ਚ ਰੌਲਾ ਪੈ ਗਿਆ। ਸਖ਼ਤ ਮਿਹਨਤ ਤੋਂ ਬਾਅਦ ਟਰੈਕਟਰ ਨੂੰ ਸਿੱਧਾ ਕੀਤਾ ਗਿਆ। ਜਿਸ ਤੋਂ ਬਾਅਦ ਨੌਜਵਾਨ ਨੂੰ ਉਥੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ :    WTO ਦੀਆਂ ਨੀਤੀਆਂ ਪੰਜਾਬ ਤੇ ਦੇਸ਼ ਨੂੰ ਕਰ ਦੇਣਗੀਆਂ ਬਰਬਾਦ, ਦੇਸ਼ ਦੇ ਕਿਸਾਨਾਂ ’ਤੇ ਤਸ਼ੱਦਦ ਕਰ ਰਹੇ ਪ੍ਰਧਾਨ ਮੰਤਰੀ

ਇਹ ਵੀ ਪੜ੍ਹੋ :   Big Breaking : ਮੂਸੇਵਾਲਾ ਵਾਂਗ ਘੇਰ ਕੇ ਭੁੰਨਿਆ ਹਰਿਆਣਾ ਦਾ ਸਾਬਕਾ MLA, ਲਾਰੈਂਸ ਦਾ ਆ ਰਿਹੈ ਨਾਂ(Video)

ਮ੍ਰਿਤਕ ਨੌਜਵਾਨ ਦੀ ਪਛਾਣ 22 ਸਾਲਾ ਨੀਸ਼ੂ ਦੇਸ਼ਵਾਲ ਵਾਸੀ ਪਿੰਡ ਕੁਰੜ (ਪਾਨੀਪਤ) ਵਜੋਂ ਹੋਈ ਹੈ।  ਸੋਸ਼ਲ ਕਿੰਗ ਵਜੋਂ ਜਾਣੇ ਜਾਂਦੇ ਨਿਸ਼ੂ ਦੇਸਵਾਲ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।  6 ਮਹੀਨੇ ਦੇ ਬੇਟੇ ਦਾ ਪਿਤਾ ਸੀ। ਨੀਸ਼ੂ ਦੋ ਭਰਾਵਾਂ ਵਿੱਚੋਂ ਛੋਟਾ ਸੀ। ਉਸ ਦੇ ਪਿਤਾ ਜਸਬੀਰ ਖੇਤੀ ਕਰਦੇ ਹਨ।

ਇਹ ਵੀ ਪੜ੍ਹੋ :   ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ, ਕਿਸਾਨਾਂ ਨੇ ਠੁਕਰਾਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News