''ਡਿਜੀਟਲ ਇੰਡੀਆ'' ''ਚ ਪੱਤਰਕਾਰਾਂ ਦਾ ਬੁਰਾ ਹਾਲ, ਚੀਨ ''ਚ ਹਾਲਤ ਹੋਰ ਵੀ ਮਾੜੇ

Wednesday, Jun 12, 2019 - 11:15 PM (IST)

''ਡਿਜੀਟਲ ਇੰਡੀਆ'' ''ਚ ਪੱਤਰਕਾਰਾਂ ਦਾ ਬੁਰਾ ਹਾਲ, ਚੀਨ ''ਚ ਹਾਲਤ ਹੋਰ ਵੀ ਮਾੜੇ

ਪੈਰਿਸ - ਸ਼ੋਸ਼ਲ ਮੀਡੀਆ 'ਤੇ ਯੂ. ਪੀ. ਦੇ ਇਕ ਰਿਪੋਰਟਰ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਮਿਤ ਸ਼ਰਮਾ ਨਾਂ ਦੇ ਸ਼ਟਿੰਗਰ ਦੀ ਰੇਲਵੇ ਪੁਲਸ ਨੇ ਜਮ੍ਹ ਕੇ ਕੁੱਟਮਾਰ ਕੀਤੀ। ਪਹਿਲਾਂ ਉਸ ਦਾ ਮੋਬਾਇਲ ਖੋਹਿਆ ਗਿਆ, ਕੁੱਟਮਾਰ ਕੀਤੀ ਗਈ ਅਤੇ ਫਿਰ ਰਾਤ ਭਰ ਜੇਲ 'ਚ ਰੱਖਿਆ ਗਿਆ। ਇਸ ਦਾ ਜ਼ੁਰਮ ਸਿਰਫ ਇੰਨਾ ਸੀ ਕਿ ਉਹ ਟ੍ਰੇਕ ਸ਼ੰਟਿਗ (ਟ੍ਰੇਕ ਬਦਲਣਾ) ਦੌਰਾਨ ਮਾਲ ਗੱਡੀ ਦੇ 2 ਡੱਬੇ ਪੱਟੜੀ ਤੋਂ ਹੇਠਾਂ ਉਤਰਣ ਤੋਂ ਬਾਅਦ ਬੰਦ ਹੋਏ ਰੇਲ ਮਾਰਗ ਦੀ ਰਿਪੋਰਟਿੰਗ ਕਰ ਰਿਹਾ ਸੀ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤ 'ਚ ਪੱਤਰਕਾਰਾਂ ਦੀ ਆਜ਼ਾਦੀ 'ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਤੋਂ ਕੁਝ ਦਿਨ ਪਹਿਲਾਂ ਹੀ ਮੈਕਸੀਕੋ ਦੀ ਇਕ ਮਹਿਲਾ ਜਰਨਲਿਸਟ ਦੀ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਅਤੇ ਮੈਕਸੀਕੋ 'ਚ ਪੱਤਰਕਾਰਾਂ ਨਾਲ ਅਜਿਹੇ ਹਮਲੇ ਪਹਿਲੀ ਵਾਰ ਨਹੀਂ ਹੋਏ ਹਨ ਬਲਕਿ ਪਹਿਲਾਂ ਵੀ ਕਈ ਵਾਰ ਪੱਤਰਕਾਰ ਆਪਣੀ ਆਜ਼ਾਦੀ ਨੂੰ ਲੈ ਕੇ ਇਨ੍ਹਾਂ ਲੋਕਾਂ ਦੇ ਸ਼ਿਕਾਰ ਹੋਏ ਹਨ। ਮੈਕਸੀਕੋ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਥਾਂ ਹੈ। ਹੁਣ ਤੱਕ ਦੇਸ਼ 'ਚ 100 ਤੋਂ ਜ਼ਿਆਦਾ ਜਰਨਲਿਸਟਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਧਦਿਆਂ ਮਾਮਲਿਆਂ ਨੂੰ ਦੇਖਦੇ ਹੋਏ ਵਰਲਡ ਪ੍ਰੈਸ ਫ੍ਰੀਡਮ ਇੰਡੈਕਸ () ਨੇ ਇਕ ਗ੍ਰਾਫ ਜਾਰੀ ਕੀਤਾ। ਇਸ ਗ੍ਰਾਫ 'ਚ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਥਾਂਵਾਂ ਦੇ ਬਾਰੇ 'ਚ ਦੱਸਿਆ ਗਿਆ।
ਇਸ ਗ੍ਰਾਫ ਮੁਤਾਬਕ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਥਾਂ ਚੀਨ, ਸੋਮਾਲੀਆ ਅਤੇ ਕਿਊਬਾ ਨੂੰ ਦੱਸਿਆ ਗਿਆ। ਉਥੇ ਸਭ ਤੋਂ ਵਧੀਆ ਅਤੇ ਸੁਰੱਖਿਅਤ ਥਾਂ ਨਾਰਵੇ ਨੂੰ ਦੱਸਿਆ ਹੈ। ਇਸ ਗ੍ਰਾਫ 'ਚ ਭਾਰਤ ਨੂੰ ਪੱਤਰਕਾਰਾਂ ਲਈ ਮੁਸ਼ਕਿਲ ਭਰਿਆ ਦੱਸਿਆ ਮਤਲਬ ਭਾਰਤ 'ਚ ਪੱਤਰਕਾਰਾਂ ਦੀ ਆਜ਼ਾਦੀ ਖਤਰੇ 'ਚ ਹੈ ਅਤੇ ਸਭ ਤੋਂ ਬੁਰਾ ਹਾਲ ਚੀਨ ਅਤੇ ਸੋਮਾਲੀਆ ਜਿਹੇ ਦੇਸ਼ਾਂ 'ਚ ਹੈ। ਇਹ ਅੰਕੜੇ 12 ਜੂਨ ਤੱਕ ਦੇ ਹਨ। 2019 'ਚ 12 ਜੂਨ ਤੱਕ ਦੁਨੀਆ ਭਰ 'ਚ 16 ਪੱਤਰਕਾਰਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ।


author

Khushdeep Jassi

Content Editor

Related News