ਸੁਰੱਖਿਆ ਉਪਾਅ ਕੀਤੇ ਜਾਣ ਤੱਕ ਬੰਦ ਰੱਖਾਂਗੇ ਕੰਮ, ਬੰਗਾਲ ਦੇ ਜੂਨੀਅਰ ਡਾਕਟਰਾਂ ਦਾ ਫ਼ੈਸਲਾ

Tuesday, Aug 20, 2024 - 09:56 PM (IST)

ਕੋਲਕਾਤਾ : ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲਾਂ ਦੇ ਜੂਨੀਅਰ ਡਾਕਟਰਾਂ ਨੇ ਮੰਗਲਵਾਰ ਨੂੰ ਉਦੋਂ ਤੱਕ ਹੜਤਾਲ 'ਤੇ ਰਹਿਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਸਿਹਤ ਸਹੂਲਤਾਂ ਵਿਚ ਸੁਰੱਖਿਆ ਦੇ ਸਪੱਸ਼ਟ ਉਪਾਅ ਨਹੀਂ ਕੀਤੇ ਜਾਂਦੇ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ। ਅਦਾਲਤ ਨੇ ਆਰ.ਜੀ. ਕਰ ਮੈਡੀਕਲ ਕਾਲਜ ਹਸਪਤਾਲ ਵਿਚ ਕੋਲਕਾਤਾ ਪੁਲਸ ਦੀ ਬਜਾਏ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਜਵਾਨਾਂ ਨੂੰ ਤਾਇਨਾਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। 

ਆਰ.ਜੀ. ਕਰ ਹਸਪਤਾਲ ਦੇ ਨੇੜੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਡਾਕਟਰਾਂ ਵਿੱਚੋਂ ਇਕ, ਨਵੇਂ ਬਣੇ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ ਦੇ ਬੁਲਾਰੇ ਸੌਮਿਆਦੀਪ ਰਾਏ ਨੇ ਕਿਹਾ, “ਅਸੀਂ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਅੱਜ ਸ਼ਾਮ ਇਕ ਮੀਟਿੰਗ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਹਾਲੇ ਤੱਕ ਸੁਪਰੀਮ ਕੋਰਟ ਤੋਂ ਨਿਰਦੇਸ਼ ਨਹੀਂ ਮਿਲੇ ਹਨ। ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਅਸੀਂ ਆਪਣੀ ਅਗਲੀ ਕਾਰਵਾਈ ਦਾ ਫੈਸਲਾ ਕਰਾਂਗੇ।''

ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦਾ ਪੱਕਾ ਮੰਨਣਾ ਹੈ ਕਿ ਇਹ ਅਪਰਾਧ ਕਿਸੇ ਇਕ ਵਿਅਕਤੀ ਨੇ ਨਹੀਂ ਕੀਤਾ ਸੀ, ਸਗੋਂ ਕਈ ਲੋਕ ਪੀੜਤਾ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਿਚ ਸ਼ਾਮਲ ਸਨ। ਇਕ ਡਾਕਟਰ ਨੇ ਕਿਹਾ, "ਅਸੀਂ ਦੇਖ ਸਕਦੇ ਹਾਂ ਕਿ ਉਹ ਹਸਪਤਾਲ ਦੇ ਆਲੇ-ਦੁਆਲੇ ਘੁੰਮ ਰਹੇ ਹਨ, ਸਾਡਾ ਮੁੱਦਾ ਇਹ ਹੈ ਕਿ ਜੇਕਰ ਕੋਈ ਸੁਰੱਖਿਆ ਨਹੀਂ ਹੈ ਤਾਂ ਕੋਈ ਕੰਮ ਨਹੀਂ।" ਇਸ ਲਈ ਜਦੋਂ ਅਸੀਂ ਸਪੱਸ਼ਟ ਸੁਰੱਖਿਆ ਉਪਾਅ ਦੇਖਦੇ ਹਾਂ ਤਾਂ ਹੀ ਅਸੀਂ ਆਪਣੇ ਅੰਦੋਲਨ ਬਾਰੇ ਫੈਸਲੇ ਲਵਾਂਗੇ। ਅਸੀਂ 22 ਅਗਸਤ ਦਾ ਵੀ ਇੰਤਜ਼ਾਰ ਕਰ ਰਹੇ ਹਾਂ, ਜਦੋਂ ਰਾਜ ਸਰਕਾਰ ਭੰਨਤੋੜ ਬਾਰੇ ਆਪਣੀ ਰਿਪੋਰਟ ਪੇਸ਼ ਕਰੇਗੀ, ਕਿਉਂਕਿ ਜ਼ਿਆਦਾਤਰ ਰੈਜ਼ੀਡੈਂਟ ਡਾਕਟਰਾਂ ਨੇ ਆਪਣੇ 'ਤੇ ਹੋਰ ਹਮਲਿਆਂ ਦੇ ਡਰੋਂ ਆਪਣੇ ਹੋਸਟਲ ਛੱਡ ਦਿੱਤੇ ਹਨ।'' ਪੱਛਮੀ ਬੰਗਾਲ 'ਚ 9 ਅਗਸਤ ਤੋਂ ਹੜਤਾਲ ਚੱਲ ਰਹੀ ਹੈ। ਇਸ ਕਾਰਨ ਰਾਜ ਭਰ ਵਿਚ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ, ਹਾਲਾਂਕਿ ਐਮਰਜੈਂਸੀ ਸੇਵਾਵਾਂ ਅਤੇ ਬਾਹਰੀ ਮਰੀਜ਼ਾਂ ਦੇ ਵਿਭਾਗਾਂ ਨੂੰ ਅੰਦੋਲਨ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Sandeep Kumar

Content Editor

Related News