ਚੈਂਪੀਅਨਜ਼ ਲੀਗ : ਜੇਤੂ ਗੋਲ ਕਰਨ ਤੋਂ ਬਾਅਦ ਵਿਨੀਸੀਅਸ ਜੂਨੀਅਰ ਨੇ ਲਾਏ ਨਸਲੀ ਵਿਤਕਰੇ ਦੇ ਦੋਸ਼

Thursday, Feb 19, 2026 - 10:57 AM (IST)

ਚੈਂਪੀਅਨਜ਼ ਲੀਗ : ਜੇਤੂ ਗੋਲ ਕਰਨ ਤੋਂ ਬਾਅਦ ਵਿਨੀਸੀਅਸ ਜੂਨੀਅਰ ਨੇ ਲਾਏ ਨਸਲੀ ਵਿਤਕਰੇ ਦੇ ਦੋਸ਼

ਮੈਡ੍ਰਿਡ- ਬ੍ਰਾਜ਼ੀਲ ਦੇ ਖਿਡਾਰੀ ਵਿਨੀਸੀਅਸ ਜੂਨੀਅਰ ਨੇ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਪਲੇਅ ਆਫ ਮੁਕਾਬਲੇ ’ਚ ਰੀਅਲ ਮੈਡ੍ਰਿਡ ਵੱਲੋਂ ਬੇਨਫਿਕਾ ਵਿਰੁੱਧ ਜੇਤੂ ਗੋਲ ਕਰਨ ਤੋਂ ਬਾਅਦ ਨਸਲੀ ਵਿਤਕਰੇ ਦੇ ਦੋਸ਼ ਲਾਏ। ਖੇਡ ਨੂੰ ਤਦ ਰੋਕ ਦਿੱਤਾ ਗਿਆ ਜਦੋਂ ਵਿਨੀਸੀਅਸ ਨੇ ਦਾਅਵਾ ਕੀਤਾ ਕਿ ਰੀਅਲ ਮੈਡ੍ਰਿਡ ਦੀ 1-0 ਨਾਲ ਜਿੱਤ ਦੌਰਾਨ ਇਕ ਵਿਰੋਧੀ ਖਿਡਾਰੀ ਨੇ ਨਸਲੀ ਟਿੱਪਣੀ ਕਰਕੇ ਉਸ ਦਾ ਅਪਮਾਨ ਕੀਤਾ।

ਰੀਅਲ ਮੈਡ੍ਰਿਡ ਦੇ ਡਿਫੈਂਡਰ ਟ੍ਰੈਂਟ ਅਲੈਗਜ਼ੈਂਡਰ ਅਰਨੋਲਡ ਨੇ ਮੈਚ ਤੋਂ ਬਾਅਦ ਕਿਹਾ, ‘‘ਆਪਣੇ ਕਰੀਅਰ ਦੌਰਾਨ ਉਸ ਨੂੰ ਕਈ ਵਾਰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਸ ਨੇ ਇਸ ਨੂੰ ਬਾਖੂਬੀ ਸੰਭਾਲਿਆ ਹੈ ਪਰ ਉਸ ਦੇ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਜਾਰੀ ਰਹਿਣਾ ਤੇ ਅੱਜ ਰਾਤ ਅਜਿਹਾ ਹੋਣਾ ਫੁੱਟਬਾਲ ਲਈ ਸ਼ਰਮਨਾਕ ਹੈ।’’

ਇਸ ਵਿਚਾਲੇ ਮੌਜੂਦਾ ਚੈਂਪੀਅਨ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੂੰ ਮੋਨਾਕੋ ਵਿਰੁੱਧ ਜਿੱਤ ਦਰਜ ਕਰਨ ਲਈ ਸੰਘਰਸ਼ ਕਰਨਾ ਪਿਆ। ਪੀ. ਐੱਸ. ਜੀ. ਇਕ ਸਮੇਂ 2 ਗੋਲਾਂ ਨਾਲ ਪਿੱਛੇ ਚੱਲ ਰਿਹਾ ਸੀ ਪਰ ਬਦਲਵੇਂ ਖਿਡਾਰੀ ਡੇਜ਼ਾਇਰ ਡੂਏ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਆਖਿਰ ’ਚ 3-2 ਨਾਲ ਜਿੱਤ ਹਾਸਲ ਕਰਨ ’ਚ ਸਫਲ ਰਿਹਾ।

ਹੋਰਨਾਂ ਮੈਚਾਂ ’ਚ ਗੈਲਾਟਾਸਰਾਏ ਨੇ ਯੁਵੈਂਟਸ ਨੂੰ 5-2 ਨਾਲ ਹਰਾਇਆ ਜਦਕਿ ਬੋਰੁਸੀਆ ਡਾਰਟਮੰਡ ਨੇ ਅਟਲਾਂਟਾ ਵਿਰੁੱਧ 2-0 ਨਾਲ ਜਿੱਤ ਦਰਜ ਕੀਤੀ।


author

Tarsem Singh

Content Editor

Related News