ਭਿਆਨਕ ਹਾਦਸੇ ’ਚ ਬਚੀ ਔਰਤ ਨੇ ਸੁਣਾਈ ਹੱਡ-ਬੀਤੀ, ਕਿਹਾ-ਡਰਾਈਵਰ ਦੀ ਗ਼ਲਤੀ ਨਾਲ 24 ਲੋਕਾਂ ਦੀ ਗਈ ਜਾਨ
Tuesday, May 09, 2023 - 08:38 PM (IST)
ਇੰਦੌਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ 'ਚ ਮੰਗਲਵਾਰ ਨੂੰ ਹੋਏ ਭਿਆਨਕ ਬੱਸ ਹਾਦਸੇ 'ਚ ਜਿਊਂਦੀ ਬਚੀ 30 ਸਾਲਾ ਔਰਤ ਨੇ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਵਾਹਨ ਯਾਤਰੀਆਂ ਨਾਲ ਭਰੀ ਹੋਈ ਸੀ ਅਤੇ ਯਾਤਰੀਆਂ ਦੇ ਵਾਰ-ਵਾਰ ਟੋਕਣ ਦੇ ਬਾਵਜੂਦ ਵੀ ਡਰਾਈਵਰ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਹਾਦਸੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਇੰਦੌਰ ਦੇ ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ (ਐੱਮ.ਵਾਈ.ਐੱਚ. ) ਭੇਜੇ ਗਏ ਤਿੰਨ ਮਰੀਜ਼ਾਂ 'ਚੋਂ ਇਕ ਰਾਨੂ (30) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
ਡਰਾਈਵਰ ਬਹੁਤ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਪੁੱਲ ਤੋਂ ਹੇਠਾਂ ਡਿੱਗ ਗਈ। ਉਸ ਨੇ ਬੱਸ ਹਾਦਸੇ ਲਈ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਬੱਸ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਆਈ ਸੀ। ਇਸੇ ਕਾਰਨ ਡਰਾਈਵਰ ਬੱਸ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਕੁਝ ਯਾਤਰੀਆਂ ਨੇ ਉਸਨੂੰ ਇਸ ਗੱਲ 'ਤੇ ਟੋਕਿਆ ਵੀ ਸੀ। ਬੱਸ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਰਾਨੂ ਨੇ ਦੱਸਿਆ ਕਿ ਬੱਸ ਦੇ ਪੁੱਲ ਤੋਂ ਹੇਠਾਂ ਸੁੱਕੀ ਨਦੀ 'ਚ ਡਿੱਗਣ ਕਾਰਨ ਉਹ ਬੇਹੋਸ਼ ਹੋ ਗਈ ਸੀ ਅਤੇ ਸਥਾਨਕ ਲੋਕਾਂ ਨੇ ਉਸਨੂੰ ਬੱਸ 'ਚੋਂ ਬਾਹਰ ਕੱਢਿਆ। ਉਸ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ, ਮਾਂ, ਭੈਣ ਅਤੇ ਭੈਣ ਦੀ ਧੀ ਦੇ ਨਾਲ ਬੱਸ 'ਚ ਬੈਠ ਕੇ ਇੰਦੌਰ ਜਾ ਰਹੀ ਸੀ।
ਇਹ ਵੀ ਪੜ੍ਹੋ– ਪਿਆਰ 'ਚ ਮਿਲਿਆ ਧੋਖਾ ਤਾਂ ਕੁੜੀ ਨੇ ਇੰਝ ਲਿਆ ਆਪਣੇ ਪ੍ਰੇਮੀ ਤੋਂ ਬਦਲਾ, ਕਹਾਣੀ ਜਾਣ ਕੇ ਉੱਡ ਜਾਣਗੇ ਹੋਸ਼
ਐੱਮ.ਵਾਈ.ਐੱਚ. ਦੇ ਸੁਪਰਡੈਂਟ ਪਰਮਿੰਦਰ ਸਿੰਘ ਠਾਕੁਰ ਨੇ ਦੱਸਿਆ ਕਿ ਖਰਗੋਨ 'ਚ ਹੋਏ ਭਿਆਨਕ ਬੱਸ ਹਾਦਸੇ 'ਚ ਜ਼ਖ਼ਮੀ ਰਾਨੂ ਸਣੇ ਤਿੰਨ ਲੋਕਾਂ ਨੂੰ ਉਨ੍ਹਾਂ ਦੇ ਹਸਪਤਾਲ ਲਿਆਇਆ ਗਿਆ ਹੈ ਅਤੇ ਮਰੀਜ਼ਾਂ ਦੀ ਹਾਲਤ ਫਿਲਹਾਲ ਸਥਿਰ ਹੈ। ਉਨ੍ਹਾਂ ਕਿਹਾ ਕਿ ਬੱਸ ਦੇ 50 ਫੁਟ ਉੱਚੇ ਪੁੱਲ ਤੋਂ ਹੇਠਾਂ ਡਿੱਗਣ ਕਾਰਨ ਹੋਏ ਹਾਦਸੇ 'ਚ 24 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਅਸੀਂ ਆਪਣੇ ਹਸਪਤਾਲ 'ਚ ਸਵੇਰ ਤੋਂ ਮਰੀਜ਼ਾਂ ਦੇ ਇਲਾਜ ਦੀ ਪੂਰੀ ਤਿਆਰੀ ਕਰਕੇ ਰੱਖ ਸੀ ਪਰ ਗੰਭੀਰ ਰੂਪ ਨਾਲ ਜ਼ਖ਼ਮੀ ਕੁਝ ਯਾਤਰੀਆਂ ਨੇ ਇੰਦੌਰ ਲਿਆਏ ਜਾਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ– 'ਮਾਂ, ਮੈਂ ਜਲਦ ਹੀ ਮਿਸ਼ਨ ਫ਼ਤਿਹ ਕਰਕੇ ਪਰਤਾਂਗਾ...' ਰੁਆ ਦੇਣਗੇ ਰਾਜੌਰੀ 'ਚ ਸ਼ਹੀਦ ਹੋਏ ਪ੍ਰਮੋਦ ਦੇ ਆਖ਼ਰੀ ਸ਼ਬਦ