ਜਿਸ ਔਰਤ ਨੇ ਕੀਤੀ ਮਦਦ, ਦਰਿੰਦੇ ਨੇ ਉਸ ਨੂੰ ਹੀ ਬਣਾਇਆ ਹਵਸ ਦਾ ਸ਼ਿਕਾਰ, ਜਾਣੋ ਪੂਰਾ ਮਾਮਲਾ
Wednesday, Oct 02, 2024 - 11:27 PM (IST)
ਨਵੀਂ ਦਿੱਲੀ : ਦਿੱਲੀ ਵਿਚ ਇਕ 55 ਸਾਲਾ ਔਰਤ ਨੇ ਦੋਸ਼ ਲਾਇਆ ਹੈ ਕਿ ਇਕ ਵਿਅਕਤੀ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਨੀਲ (35) ਵਜੋਂ ਹੋਈ ਹੈ। ਪੀੜਤ ਔਰਤ ਅਨੁਸਾਰ ਉਸ ਦੀ ਸੁਨੀਲ ਨਾਲ ਕੁਝ ਮਹੀਨੇ ਪਹਿਲਾਂ ਹੀ ਦੋਸਤੀ ਹੋਈ ਸੀ।
ਪੁਲਸ ਮੁਤਾਬਕ 30 ਸਤੰਬਰ ਨੂੰ ਸਫਦਰਜੰਗ ਐਨਕਲੇਵ ਥਾਣੇ 'ਚ ਫੋਨ ਕਰਕੇ ਜਿਨਸੀ ਸ਼ੋਸ਼ਣ ਦੀ ਸੂਚਨਾ ਦਿੱਤੀ ਗਈ ਸੀ। ਔਰਤ ਨੇ ਪੁਲਸ ਨੂੰ ਦੱਸਿਆ ਕਿ 1 ਜਨਵਰੀ ਨੂੰ ਉਹ ਲੋਧੀ ਰੋਡ ਨੇੜੇ ਦੋਸ਼ੀ ਨੂੰ ਮਿਲੀ ਸੀ ਅਤੇ ਉਸ ਨੇ ਖੁਦ ਨੂੰ ਇਕ ਕੰਪਨੀ ਦਾ ਕੈਰੀਅਰ ਡਰਾਈਵਰ ਦੱਸਿਆ ਅਤੇ ਉਸ ਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ। ਪੁਲਸ ਨੇ ਦੱਸਿਆ ਕਿ ਸੁਨੀਲ ਨੇ ਮਹਿਲਾ ਤੋਂ ਦਿੱਲੀ 'ਚ ਫਲੈਟ ਲੱਭਣ 'ਚ ਮਦਦ ਮੰਗੀ, ਜਿਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਦੇ ਫੋਨ ਨੰਬਰ ਬਦਲੇ ਅਤੇ ਫਿਰ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਹੁਣ ਸਿਰਫ਼ 91 ਰੁਪਏ 'ਚ ਮਿਲੇਗੀ 3 ਮਹੀਨੇ ਦੀ ਵੈਲੀਡਿਟੀ, BSNL ਲਿਆਇਆ ਨਵਾਂ ਰਿਚਾਰਜ ਪਲਾਨ
ਉਨ੍ਹਾਂ ਦੱਸਿਆ ਕਿ ਔਰਤ ਨੇ ਦੋਸ਼ ਲਾਇਆ ਕਿ 20 ਜੂਨ ਨੂੰ ਸੁਨੀਲ ਨੇ ਉਸ ਨੂੰ ਸਫਦਰਜੰਗ ਬੁਲਾਇਆ, ਜਿੱਥੇ ਉਸ ਨੇ ਉਸ ਨੂੰ ਸ਼ਰਾਬ ਪਿਆਈ ਅਤੇ ਉਹ ਬੇਹੋਸ਼ ਹੋ ਗਈ। ਪੁਲਸ ਮੁਤਾਬਕ ਔਰਤ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਇਕ ਹੋਟਲ 'ਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8