ਟਵਿੱਟਰ ''ਤੇ ਇਸ ਔਰਤ ਨੇ ਮੋਦੀ ਤੋਂ ਮੰਗੀ ਮਦਦ, 21 ਘੰਟਿਆਂ ਦੇ ਅੰਦਰ ਪੀ.ਐੱਮ. ਨੇ ਭੇਜਿਆ ਅਨੋਖਾ ਤੋਹਫਾ

02/27/2017 11:01:39 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨਾਲ ਕਿਸ ਤਰ੍ਹਾਂ ਜੁੜੇ ਹੋਏ ਹਨ ਅਤੇ ਲੋਕਾਂ ਦੇ ਹਰ ਮੈਸੇਜ ''ਤੇ ਉਨ੍ਹਾਂ ਦੀ ਨਜ਼ਰ ਰਹਿੰਦੀ ਹੈ, ਇਸ ਦਾ ਉਦਾਹਰਣ ਇਸੇ ਗੱਲ ਤੋਂ ਮਿਲ ਜਾਂਦਾ ਹੈ ਕਿ ਉਨ੍ਹਾਂ ਨੇ ਇਕ ਔਰਤ ਵੱਲੋਂ ਮੰਗੀ ਮਦਦ ''ਤੇ ਤੁਰੰਤ ਜਵਾਬ ਦਿੱਤਾ। ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ''ਤੇ ਪ੍ਰਧਾਨ ਮੰਤਰੀ ਮੋਦੀ ਨੇ ਕੋਇੰਬਟੂਰ ਸਥਿਤ ਈਸ਼ਾ ਯੋਗ ਕੇਂਦਰ ''ਚ ਭਗਵਾਨ ਸ਼ਿਵ ਦੀ 112 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਇਕ ਖਾਸ ਤਰ੍ਹਾਂ ਦਾ ਸਟਾਲ ਲਾਇਆ ਹੋਇਆ ਸੀ, ਜਿਸ ''ਚ ਭਗਵਾਨ ਸ਼ਿਵ ਦੀ ਸ਼ਕਲ ਬਣੀ ਹੋਈ ਸੀ।
ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਧਰਮਗੁਰੂ ਜੱਗੀ ਵਾਸੂਦੇਵ ਨੇ ਇਸ ਮੌਕੇ ''ਤੇ  ਇਹ ਖਾਸ ਟਾਲ ਪ੍ਰਧਾਨ ਮੰਤਰੀ ਮੋਦੀ ਨੂੰ ਭੇਟ ਕੀਤਾ ਸੀ। ਇਸ ਸਟਾਲ ਨੂੰ ਪੂਰੇ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮੋਢੇ ''ਤੇ ਪਾ ਰੱਖਿਆ ਸੀ। ਟੀ.ਵੀ. ''ਤੇ ਪ੍ਰਸਾਰਿਤ ਹੋ ਰਹੇ ਇਸ ਉਦਘਾਟਨ ''ਚ ਪ੍ਰਧਾਨ ਮੰਤਰੀ ਮੋਦੀ ਦੀ ਇਕ ਪ੍ਰਸ਼ੰਸਕ ਦਾ ਧਿਆਨ ਇਸ ਸਟਾਲ ''ਤੇ ਗਿਆ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਟਵਿੱਟਰ ''ਤੇ ਟੈਗ ਕਰਦੇ ਹੋਏ ਇਕ ਟਵੀਟ ਕੀਤਾ ਕਿ ਉਨ੍ਹਾਂ ਨੂੰ ਉਹ ਸ਼ਿਵ ਵਾਲਾ ਸਟਾਲ ਚਾਹੀਦਾ। ਆਪਣੇ ਪ੍ਰਸ਼ੰਸਕ ਦੀ ਮੰਗ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ 21 ਘੰਟੇ ਦੇ ਅੰਦਰ ਸ਼ਿਲਪੀ ਤਿਵਾੜੀ ਤੱਕ ਨਾ ਸਿਰਫ ਇਹ ਸ਼ਿਵ ਸਟਾਲ ਪਹੁੰਚਾਇਆ ਸਗੋਂ ਪ੍ਰਧਾਨ ਮੰਤਰੀ ਮੋਦੀ ਦਾ ਦਸਤਖ਼ਤ ਕੀਤਾ ਇਕ ਪ੍ਰਿੰਟ ਵੀ ਭੇਜਿਆ। ਇਸ ਗੱਲ ਨਾਲ ਫੁੱਲੀ ਨਹੀਂ ਸਮਾ ਰਹੀ ਸ਼ਿਲਪੀ ਨੇ ਇਸ ਸਟਾਲ ਅਤੇ ਦਸਤਖ਼ਤ ਦੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ ''ਤੇ ਸ਼ੇਅਰ ਕੀਤੀਆਂ ਹਨ।
ਲੋਕਾਂ ਨੇ ਪ੍ਰਧਾਨ ਮੰਤਰੀ ਦੇ ਇਸ ਕੰਮ ਦੀ ਤਰੀਫ ਕੀਤੀ ਸੀ। ਸ਼ਿਲਪੀ ਨੇ ਟਵੀਟ ਕੀਤਾ,''''ਆਧੁਨਿਕ ਭਾਰਤ ਦੇ ਕਰਮਯੋਗੀ ਤੋਂ ਆਸ਼ੀਰਵਾਦ ਪਾ ਕੇ ਬੇਹੱਦ ਖੁਸ਼ ਹਾਂ। ਕੀ ਮੈਂ ਸਪਨਾ ਤਾਂ ਨਹੀਂ ਦੇਖ ਰਹੀ।'''' ਸ਼ਿਲਪੀ ਨੇ ਇਹ ਵੀ ਲਿਖਿਆ,''''ਸਟਾਲ ਨਾਲ ਉਨ੍ਹਾਂ ਦਾ ਦਸਤਖ਼ਤ ਕੀਤਾ ਇਕ ਪੇਪਰ ਵੀ ਆਇਆ। ਕੀ ਤੁਸੀਂ ਕਲਪਣਾ ਕਰ ਸਕਦੇ ਹੋ ਕਿ ਪ੍ਰਧਾਨ ਮੰਤਰੀ ਤੁਹਾਡੀ ਗੱਲ ਸੁਣਦੇ ਹਨ ਅਤੇ ਸਮਾਂ ਕੱਢ ਕੇ ਉਸ ਦਾ ਵਿਅਕਤੀਗੱਤ ਰੂਪ ਨਾਲ ਜਵਾਬ ਦਿੰਦੇ ਹਾਂ।'''' ਮੈਂ ਹੈਰਾਨ ਹਾਂ। ਸਮਝ ਹੀ ਨਹੀਂ ਆ ਰਿਹਾ ਕਿ ਇਸ ਦਾ ਜਵਾਬ ਕਿਵੇਂ ਦੇਵਾਂ। ਮਤਲਬ ਕਮਾਲ ਹੀ ਕਰ ਦਿੱਤਾ।'''' ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ''ਤੇ ਸੁਸ਼ਮਾ ਸਵਰਾਜ ਅਤੇ ਸੁਰੇਸ਼ ਪ੍ਰਭੂ ਲੋਕਾਂ ਦੇ ਟਵੀਟ ਦਾ ਤੁਰੰਤ ਜਵਾਬ ਦਿੰਦੇ ਹਨ ਅਤੇ ਉਨ੍ਹਾਂ ਦੀ ਹਰਸੰਭਵ ਮਦਦ ਕਰਦੇ ਹਨ।


Disha

News Editor

Related News