ਔਰਤ ਨੇ ਇੱਕਠੇ ਦਿੱਤਾ ਤਿੰਨ ਬੱਚਿਆਂ ਨੂੰ ਜਨਮ

06/23/2017 11:39:24 AM

ਮੰਡੀ— ਜੋਨਲ ਹਸਪਤਾਲ ਮੰਡੀ 'ਚ ਇਕ ਔਰਤ ਨੇ 3 ਬੱਚਿਆਂ ਨੂੰ ਇੱਕਠੇ ਜਨਮ ਦਿੱਤਾ। ਔਰਤ ਦਾ ਨਾਮ ਕੰਚਨਾ ਦੇਵੀ ਹੈ ਜੋ ਕੋਟਲੀ ਤਹਿਸੀਲ ਤਹਿਤ ਆਉਣ ਵਾਲੇ ਕੁਮਹਾਰਡਾ ਪਿੰਡ ਦੀ ਰਹਿਣ ਵਾਲੀ ਹੈ। 22 ਸਾਲਾਂ ਕੰਚਨਾ ਦੇਵੀ ਦਾ ਜਦੋਂ ਅਲਟ੍ਰਾਸਾਊਂਡ ਕੀਤਾ ਗਿਆ ਤਾਂ ਡਾਕਟਰਾਂ ਨੇ ਪਾਇਆ ਕਿ ਉਸ ਦੇ ਗਰਭ 'ਚ 3 ਬੱਚੇ ਹਨ, ਅਜਿਹੇ 'ਚ ਇਨ੍ਹਾਂ ਬੱਚਿਆਂ ਨੂੰ ਸਾਧਾਰਨ ਤਰੀਕੇ ਨਾਲ ਜਨਮ ਲੈਣਾ ਸੰਭਵ ਨਹੀਂ ਹੈ। ਇਸ ਲਈ ਇਸਤਰੀ ਰੋਗ ਮਾਹਰ ਡਾ.ਰੀਨਾ ਸ਼ਰਮਾ ਨੇ ਮੇਜਰ ਸਰਜਰੀ ਦੀ ਤਿਆਰੀ ਸ਼ੁਰੂ ਕਰ ਦਿੱਤੀ। ਡਾ.ਰੀਨਾ ਸ਼ਰਮਾ ਇਸ ਤੋਂ ਪਹਿਲੇ ਵੀ ਟੀ.ਐਮ.ਸੀ 'ਚ ਤਾਇਨਾਤ ਸੀ ਅਤੇ ਉਥੇ ਵੀ ਇਕ ਔਰਤ ਦੇ ਪੇਟ ਤੋਂ ਤਿੰਨ ਬੱਚਿਆਂ ਨੂੰ ਕੱਢਣ 'ਚ ਸਫਲ ਸਰਜਰੀ ਕਰ ਚੁੱਕੀ ਹੈ। 
ਡਾ.ਰੀਨਾ ਸ਼ਰਮਾ ਨੇ ਆਪਣੀ ਟੀਮ ਨਾਲ ਸਰਜਰੀ ਸ਼ੁਰੂ ਕਰ ਦਿੱਤੀ ਅਤੇ ਔਰਤ ਦੀ ਸਫਲ ਡਿਲੀਵਰੀ ਕਰਵਾਈ। 3.04 ਮਿੰਟ 'ਤੇ ਬੇਟੀ ਦਾ ਜਨਮ ਹੋਇਆ, ਜਿਸ ਦਾ ਵਜ਼ਨ 2 ਕਿਲੋ ਹੈ। 3.05 ਮਿੰਟ 'ਤੇ ਦੂਜੇ ਬੱਚੇ ਦਾ ਜਨਮ ਹੋਇਆ, ਉਹ ਵੀ ਬੇਟੀ ਸੀ ਅਤੇ ਉਸ ਦਾ ਵਜ਼ਨ 2.1 ਕਿਲੋ ਹੈ। 3.06 ਮਿੰਟ 'ਤੇ ਤੀਜੇ ਬੱਚੇ ਦਾ ਜਨਮ ਹੋਇਆ ਜੋ ਬੇਟਾ ਹੈ ਅਤੇ ਉਸ ਦਾ ਵਜ਼ਨ 2.25 ਕਿਲੋ ਹੈ। ਸਾਰੇ ਬੱਚਿਆਂ ਨੂੰ ਬਾਲ ਰੋਗ ਮਾਹਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਤਿੰਨੋਂ ਬੱਚੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਉਨ੍ਹਾਂ ਦੀ ਮਾਂ ਵੀ ਪੂਰੀ ਤਰ੍ਹਾਂ ਸਿਹਤਮੰਦ ਹੈ। 
ਡਾ.ਰੀਨਾ ਸ਼ਰਮਾ ਮੁਤਾਬਕ 5 ਦਿਨਾਂ ਦੇ ਬਾਅਦ ਔਰਤ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਬਹੁਤ ਘੱਟ ਮਾਮਲੇ ਦੇਖਣ ਨੂੰ ਮਿਲਦੇ ਹਨ। ਮਨੁੱਖ ਜੁੜਵਾ ਦੇ ਰੂਪ 'ਚ 2 ਬੱਚੇ ਇਕ ਗਰਭ 'ਚ ਪਲਦੇ ਹਨ ਪਰ 3 ਬੱਚਿਆਂ ਦਾ ਮਾਮਲਾ ਲੱਖਾਂ 'ਚੋਂ ਇਕ ਹੀ ਹੁੰਦਾ ਹੈ।


Related News