ਪਤੀ ਦੇ ਸਾਂਵਲੇ ਰੰਗ ਤੋਂ ਨਾਖ਼ੁਸ਼ ਸੀ ਪਤਨੀ, ਵਿਆਹ ਦੇ 4 ਮਹੀਨਿਆਂ ਬਾਅਦ ਹੀ ਕਰ ਲਈ ਖ਼ੁਦਕੁਸ਼ੀ
Wednesday, Oct 23, 2024 - 07:31 PM (IST)
ਹਾਥਰਸ : ਕਾਲਾ ਟਿੱਕਾ ਲਗਾਉਣ ਨਾਲ ਬੁਰੀ ਨਜ਼ਰ ਤੋਂ ਬਚਿਆ ਜਾਂਦਾ ਹੈ ਪਰ ਕਿਸੇ ਲੜਕੇ ਜਾਂ ਲੜਕੀ ਦਾ ਸਾਂਵਲਾ ਹੋਣਾ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਹੈ। ਇਹੀ ਕਾਰਨ ਹੈ ਕਿ ਸਾਂਵਲੇ ਰੰਗ ਦੇ ਲੋਕਾਂ ਨੂੰ ਜੀਵਨ ਵਿਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਔਰਤ ਨੇ ਇਸ ਲਈ ਖੁਦਕੁਸ਼ੀ ਕਰ ਲਈ ਕਿਉਂਕਿ ਉਸਦਾ ਵਿਆਹ ਕਾਲੇ ਰੰਗ ਦੇ ਲੜਕੇ ਨਾਲ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਸਾਂਵਲੇ ਰੰਗ ਦੇ ਲੜਕੇ ਨਾਲ ਵਿਆਹ ਹੋਣ ਦੀ ਵਜ੍ਹਾ ਨਾਲ ਨਵ-ਵਿਆਹੀ ਲੜਕੀ ਖੁਸ਼ ਨਹੀਂ ਸੀ। ਅਜਿਹੇ 'ਚ ਉਸ ਨੇ ਵਿਆਹ ਤੋਂ ਚਾਰ ਮਹੀਨੇ ਬਾਅਦ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਸ ਤੋਂ ਬਾਅਦ ਪੇਕੇ ਪਰਿਵਾਰ ਵਾਲੇ ਪਾਸੇ ਦੇ ਲੋਕ ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਪੁੱਛਗਿੱਛ ਅਤੇ ਜਾਂਚ ਤੋਂ ਬਾਅਦ ਨਵ-ਵਿਆਹੁਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਸਮੁੰਦਰੀ ਫੌਜ ਲਈ ਰਾਸ਼ਟਰੀ ਸੁਰੱਖਿਆ ਸਭ ਤੋਂ ਵੱਡੀ ਪਹਿਲ : ਸਵਾਮੀਨਾਥਨ
ਮਾਮਲਾ ਹਾਥਰਸ ਸ਼ਹਿਰ ਦੇ ਸਦਰ ਕੋਤਵਾਲੀ ਥਾਣਾ ਖੇਤਰ ਦੇ ਮੁਹੱਲਾ ਸੀਲ ਖੇੜਾ ਜੈਨ ਗਲੀ ਦਾ ਹੈ। ਇੱਥੋਂ ਦੇ ਤੌਫੀਕ ਦਾ ਵਿਆਹ 4 ਮਹੀਨੇ ਪਹਿਲਾਂ ਹੀ ਅਲੀਗੜ੍ਹ ਦੇ ਬਰੌਲਾ ਜਾਫਰਾਬਾਦ ਦੀ ਰਹਿਣ ਵਾਲੀ ਸਿਮਰਨ ਨਾਲ ਹੋਇਆ ਸੀ। ਸਿਮਰਨ ਆਪਣੇ ਪਤੀ ਤੌਫੀਕ ਦੇ ਕਾਲੇ ਰੰਗ ਤੋਂ ਦੁਖੀ ਸੀ। ਉਹ ਆਪਣੇ ਪਤੀ ਨਾਲ ਰਹਿਣਾ ਵੀ ਨਹੀਂ ਚਾਹੁੰਦੀ ਸੀ। ਇਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਸਿਮਰਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ। ਪਤੀ ਸਾਂਵਲੇ ਰੰਗ ਦਾ ਸੀ। ਅਜਿਹੇ ਹਾਲਾਤਾਂ ਵਿਚ ਉਸ ਦੀ ਆਪਣੇ ਪਤੀ ਨਾਲ ਅਣਬਣ ਹੋ ਜਾਂਦੀ ਸੀ। ਇਸੇ ਦੌਰਾਨ ਉਸ ਨੇ ਮੰਗਲਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8