ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਮਾਰ ਮੁਕਾਇਆ ਪਤੀ, ਪੁਲਸ ਨੇ ਇਸ ਤਰ੍ਹਾਂ ਸੁਲਝਾਇਆ ਭੇਤ

Wednesday, Aug 07, 2024 - 01:59 AM (IST)

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਮਾਰ ਮੁਕਾਇਆ ਪਤੀ, ਪੁਲਸ ਨੇ ਇਸ ਤਰ੍ਹਾਂ ਸੁਲਝਾਇਆ ਭੇਤ

ਨੋਇਡਾ : ਨੋਇਡਾ ਦੇ ਸੈਕਟਰ 113 ਥਾਣਾ ਖੇਤਰ 'ਚ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੇ ਸੋਮਵਾਰ ਨੂੰ ਉਸ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ ਪੁਲਸ (ਜ਼ੋਨ-1) ਰਾਮ ਬਦਨ ਸਿੰਘ ਨੇ ਦੱਸਿਆ ਕਿ 26 ਜੂਨ ਨੂੰ ਪਿੰਡ ਸਰਫਾਬਾਦ ਨੇੜੇ ਇਕ ਨਾਲੇ ਵਿੱਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਪੱਪੂ ਸਿੰਘ (35) ਵਜੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਪੱਪੂ ਆਪਣੀ ਪਤਨੀ ਮਨੀਸ਼ਾ ਨਾਲ ਇੰਦਰਾਪੁਰਮ ਵਿਚ ਰਹਿੰਦਾ ਸੀ ਅਤੇ ਜੋੜੇ ਦੇ 13 ਅਤੇ 2 ਸਾਲ ਦੇ ਬੇਟੇ ਹਨ।

ਇਹ ਵੀ ਪੜ੍ਹੋ : ਸੁਰੱਖਿਆ ਬਲਾਂ ਦੇ ਕੈਂਪ ਨੇੜੇ ਜ਼ਬਰਦਸਤ ਧਮਾਕਾ, 2 ਔਰਤਾਂ ਹੋਈਆਂ ਜ਼ਖਮੀ

ਡੀਸੀਪੀ ਮੁਤਾਬਕ ਮਨੀਸ਼ਾ ਦੀ ਮੁਲਾਕਾਤ ਪੰਕਜ ਸਕਸੈਨਾ ਨਾਲ ਹੋਈ ਅਤੇ ਫਿਰ ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ। ਇਸੇ ਦੌਰਾਨ ਇਕ ਦਿਨ ਪੱਪੂ ਨੇ ਮਨੀਸ਼ਾ ਨੂੰ ਪੰਕਜ ਸਕਸੈਨਾ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਤਾਂ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਇਸ ਤੋਂ ਤੰਗ ਆ ਕੇ ਮਨੀਸ਼ਾ ਨੇ ਪੱਪੂ ਨੂੰ ਆਪਣੇ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਅਤੇ ਘਟਨਾ ਵਾਲੇ ਦਿਨ ਪੱਪੂ ਨੂੰ ਸ਼ਰਾਬ ਪਿਆਉਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਪਲਾਸਟਿਕ ਦੇ ਬੈਗ 'ਚ ਰੱਖ ਦਿੱਤਾ ਅਤੇ ਇਸ ਨੂੰ ਨਾਲੀ ਵਿਚ ਸੁੱਟ ਦਿੱਤਾ।

ਡੀਸੀਪੀ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਵਿਚ ਪੱਪੂ ਦੀ ਪਤਨੀ ਮਨੀਸ਼ਾ, ਉਸ ਦੇ ਪ੍ਰੇਮੀ ਪੰਕਜ ਸਕਸੈਨਾ ਅਤੇ ਅਤੁਲ ਸਕਸੈਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Sandeep Kumar

Content Editor

Related News