ਉਪ ਚੇਅਰਮੈਨ ਨੇ ਕਾਂਗਰਸੀ ਸੰਸਦ ਮੈਂਬਰ ਨੂੰ ਕਿਹਾ ਪਾਗਲ

02/03/2018 10:56:36 AM

ਨਵੀਂ ਦਿੱਲੀ — ਰਾਜ ਸਭਾ ਦੇ ਉਪ ਚੇਅਰਮੈਨ ਪੀ. ਜੇ. ਕੁਰੀਅਨ ਅੱਜ ਸੰਸਦ ਵਿਚ ਕਾਂਗਰਸ ਦੇ ਮੈਂਬਰ ਕੇ. ਵੀ. ਪੀ. ਰਾਮਚੰਦਰ ਰਾਓ ਦੇ ਅਨੋਖੇ ਵਿਰੋਧ ਵਿਖਾਵੇ 'ਤੇ ਖਿਝ ਗਏ ਅਤੇ ਕਿਹਾ,'' ਕੀ ਪਾਗਲ ਹੋ ਗਏ ਹੋ?'' ਕਾਰਵਾਈ ਸ਼ੁਰੂ ਹੁੰਦੇ ਹੀ ਰਾਮਚੰਦਰ  ਰਾਓ ਆਪਣੀ ਸੀਟ ਤੋਂ ਉਠੇ ਅਤੇ ਇਕ ਕਾਲਾ ਪੋਸਟਰ ਲੈ ਕੇ ਸਪੀਕਰ ਦੇ ਆਸਣ ਵਲ ਪਿੱਠ ਕਰ ਕੇ ਚੁੱਪਚਾਪ ਖੜ੍ਹੇ ਹੋ ਗਏ। ਕਾਲੇ ਪੋਸਟਰ 'ਤੇ ਸਫੈਦ ਰੰਗ ਨਾਲ 'ਹੈਲਪ ਆਂਧਰਾ ਪ੍ਰਦੇਸ਼' ਲਿਖਿਆ ਹੋਇਆ ਸੀ। ਕਾਂਗਰਸੀ ਮੈਂਬਰ ਨੇ ਚਿੱਟੀ ਪੈਂਟ-ਕਮੀਜ਼ ਅਤੇ ਇਸੇ ਰੰਗ ਦੀ ਸ਼ਾਲ ਲਈ ਹੋਈ ਸੀ। ਕੁਰੀਅਨ ਦਾ ਧਿਆਨ ਰਾਮਚੰਦਰ ਵੱਲ ਗਿਆ ਤਾਂ ਉਨ੍ਹਾਂ ਪੁੱਛਿਆ,''ਰਾਮਚੰਦਰ ਰਾਓ ਤੁਹਾਡਾ ਮੁੱਦਾ ਕੀ ਹੈ?'' ਇਸ 'ਤੇ  ਕਾਂਗਰਸੀ ਮੈਂਬਰ ਕੁਝ ਨਾ ਬੋਲਿਆ ਤਾਂ ਕੁਰੀਅਨ ਨੇ ਕਈ ਵਾਰ ਉਸ ਨੂੰ ਇਹੀ ਸਵਾਲ ਕੀਤਾ। ਆਖਿਰ ਵਿਚ ਕੁਰੀਅਨ ਨੇ ਖਿੱਝ ਕੇ ਕਿਹਾ,''ਕੀ ਪਾਗਲ ਹੋ ਗਏ ਹੋ?''


Related News