ਅਮਰੀਕੀ ਸਮੁੰਦਰੀ ਫੌਜ ਨੇ ਭਾਰਤ 'ਚ ਕੀਤੀ 'ਦਾਦਾਗਿਰੀ', ਬਿਨਾਂ ਇਜਾਜ਼ਤ ਦੇ ਕੀਤਾ ਇਹ ਕੰਮ

04/10/2021 3:06:13 AM

ਵਾਸ਼ਿੰਗਟਨ - ਅਮਰੀਕਾ ਦੀ ਸਮੁੰਦਰੀ ਫੌਜ ਨੇ ਬਿਨਾਂ ਇਜਾਜ਼ਤ ਦੇ ਲਕਸ਼ਦੀਪ ਨੇੜੇ ਭਾਰਤ ਦੇ ਐਕਸਲਿਊਸਿਵ ਇਕਨਾਮਿਕ ਜ਼ੋਨ ਵਿਚ ਅਭਿਆਸ ਕੀਤਾ। ਉਸ ਨੇ ਦਾਅਵਾ ਕੀਤਾ ਹੈ ਕਿ ਇਸ ਅਭਿਆਸ ਲਈ ਭਾਰਤ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈ। ਅਮਰੀਕੀ ਸਮੁੰਦਰੀ ਫੌਜੀ ਦਾ ਆਖਣਾ ਹੈ ਕਿ ਉਹ 'ਫ੍ਰੀਡਮ ਆਫ ਨੈਵੀਗੇਸ਼ਨ ਅਪਰੇਸ਼ੰਸ' ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।

ਇਹ ਵੀ ਪੜੋ - ਅਸਲੀ ਕੋਰੋਨਾ ਵਾਰੀਅਰ : 104 ਸਾਲ ਦੀ ਉਮਰ ਤੇ 2 ਵਾਰ ਦਿੱਤੀ ਕੋਰੋਨਾ ਨੂੰ ਮਾਤ

ਅਮਰੀਕੀ ਸਮੁੰਦਰੀ ਫੌਜ ਦੇ 7ਵੇਂ ਬੇੜੇ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ 7 ਅਪ੍ਰੈਲ ਨੂੰ ਜੰਗੀ ਬੇੜਾ ਯੂ. ਐੱਸ. ਐੱਸ. ਜਾਨ ਪਾਲ ਜੋਨਸ ਨੇ ਭਾਰਤ ਤੋਂ ਇਜਾਜ਼ਤ ਲਏ ਬਿਨਾਂ ਹੀ ਲਕਸ਼ਦੀਪ ਤੋਂ 130 ਸਮੁੰਦਰੀ ਮੀਲ ਦੀ ਦੂਰੀ 'ਤੇ ਭਾਰਤੀ ਇਲਾਕੇ ਵਿਚ ਅਭਿਆਸ ਕੀਤਾ ਅਤੇ ਇਹ ਅੰਤਰਰਾਸ਼ਟਰੀ ਕਾਨੂੰਨਾਂ ਮੁਤਾਬਕ ਹੈ। ਅਮਰੀਕੀ ਸਮੁੰਦਰੀ ਫੌਜ ਨੇ ਕਿਹਾ ਹੈ ਕਿ ਭਾਰਤ ਦੇ ਇਕਨਾਮਿਕ ਜ਼ੋਨ ਵਿਚ ਫੌਜੀ ਅਭਿਆਸ ਜਾਂ ਆਉਣ-ਜਾਣ ਤੋਂ ਪਹਿਲਾਂ ਜਾਣਕਾਰੀ ਦੇਣ ਦੀ ਅੰਤਰਰਾਸ਼ਟਰੀ ਕਾਨੂੰਨਾਂ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਉਸ ਨੇ ਭਾਰਤ ਦੇ ਦਾਅਵੇ ਨੂੰ ਚੈਲੇਂਜ ਕੀਤਾ ਹੈ।

ਇਹ ਵੀ ਪੜੋ ਬ੍ਰਿਟੇਨ ਨੇ ਭਾਰਤੀ ਡਾਕਟਰਾਂ ਤੇ ਨਰਸਾਂ ਨੂੰ ਵੀਜ਼ਾ ਸਬੰਧੀ ਦਿੱਤਾ ਇਹ ਤੋਹਫਾ

PunjabKesari

ਭਾਰਤ ਨੇ ਕਿਹਾ : ਅਸੀਂ ਆਪਣੀ ਚਿੰਤਾ ਅਮਰੀਕਾ ਨੂੰ ਦੱਸ ਦਿੱਤੀ
ਇਸ ਮਸਲੇ 'ਤੇ ਭਾਰਤ ਦੇ ਵਿਦੇਸ਼ ਮੰਤਰਾਲਾ ਦਾ ਆਖਣਾ ਹੈ ਕਿ ਯੂ. ਐੱਸ. ਐੱਸ. ਜਾਨ ਪਾਲ ਜੋਨਸ 'ਤੇ ਫਾਰਸ ਦੀ ਖਾੜੀ ਤੋਂ ਮਲੱਕਾ ਜਲਡਮਰੂ ਮੱਧ ਵੱਲ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਸੀ। ਅਸੀਂ ਆਪਣੇ ਡਿਪਲੋਮੈਟਿਕ ਚੈਨਲ ਰਾਹੀਂ ਅਮਰੀਕੀ ਸਰਕਾਰ ਨੂੰ ਇਸ ਸਬੰਧੀ ਦੱਸ ਦਿੱਤਾ ਹੈ।

ਮੰਤਰਾਲਾ ਮੁਤਾਬਕ ਸੰਯੁਕਤ ਰਾਸ਼ਟਰ ਕੰਵੈਂਸ਼ਨ ਅਧੀਨ ਸਮੁੰਦਰ ਦੇ ਕਾਨੂੰਨ 'ਤੇ ਭਾਰਤ ਦੀ ਸਥਿਤੀ ਸਾਫ ਹੈ। ਅਸੀਂ ਆਪਣੇ ਜ਼ੋਨ ਵਿਚ ਦੂਜੇ ਦੇਸ਼ਾਂ ਨੂੰ ਫੌਜੀ ਅਭਿਆਸ ਜਾਂ ਜੰਗੀ ਅਭਿਆਸ ਕਰਨ ਦੀ ਮਨਜ਼ੂਰੀ ਨਹੀਂ ਦਿੰਦੇ। ਖਾਸ ਤੌਰ 'ਤੇ ਤੱਟੀ ਸੂਬੇ ਦੀ ਸਹਿਮਤੀ ਤੋਂ ਬਿਨਾਂ ਅਤੇ ਹਥਿਆਰਾਂ ਦੀ ਵਰਤੋਂ ਕਰਨ ਵਾਲਿਆਂ ਲਈ ਤਾਂ ਕਦੇ ਨਹੀਂ।

ਇਹ ਵੀ ਪੜੋ ਮਿਆਂਮਾਰ 'ਚ ਫੌਜ ਖਿਲਾਫ ਮੈਦਾਨ 'ਚ ਉਤਰੀ 22 ਸਾਲਾਂ 'ਬਿਊਟੀ ਕੁਇਨ', ਦੁਨੀਆ ਨੂੰ ਕੀਤੀ ਇਹ ਅਪੀਲ

PunjabKesari

ਚੀਨ ਦੀ ਵਿਸਥਾਰਵਾਦੀ ਨੀਤੀ ਖਿਲਾਫ ਆਵਾਜ਼ ਚੁੱਕਦਾ ਰਿਹੈ ਅਮਰੀਕਾ
ਅਮਰੀਕਾ ਦਾ ਇਹ ਬਿਆਨ ਇਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ-ਅਮਰੀਕਾ ਕਰੀਬੀ ਸਟ੍ਰੈਟਜਿਕ ਪਾਰਟਨਰ ਹੈ ਅਤੇ ਦੋਵੇਂ ਦੇਸ਼ ਚੀਨ ਦੇ ਸਮੁੰਦਰੀ ਵਿਸਥਾਰ ਦਾ ਵਿਰੋਧ ਰਹੇ ਹਨ। ਭਾਰਤ ਅਤੇ ਅਮਰੀਕਾ ਦੀਆਂ ਸਮੁੰਦਰੀ ਫੌਜਾਂ ਇਕੱਠੇ ਅਭਿਆਸ ਵੀ ਕਰਦੀਆਂ ਰਹੀਆਂ ਹਨ। ਇਸ ਸਾਲ ਫਰਵਰੀ ਵਿਚ ਕਵਾਡ ਗਰੁੱਪ ਵਿਚ ਸ਼ਾਮਲ ਦੇਸ਼ਾਂ ਦੀ ਮੀਟਿੰਗ ਵਿਚ ਭਾਰਤ ਅਤੇ ਅਮਰੀਕਾ ਨੇ ਇੰਡੋ-ਪੈਸੇਫਿਕ ਰੀਜ਼ਨ ਵਿਚ ਆਪਸੀ ਸਹਿਯੋਗ ਵਧਾਉਣ ਦੀ ਗੱਲ ਵੀ ਕਹੀ ਸੀ।

ਇਹ ਵੀ ਪੜੋ ਪਾਕਿਸਤਾਨੀ ਫੌਜ ਦਾ ਉਡਾਇਆ ਮਜ਼ਾਕ ਤਾਂ ਜਾਣਾ ਪੈ ਸਕਦੇ ਇੰਨੇ ਸਾਲ ਲਈ ਜੇਲ ਤੇ ਦੇਣੇ ਹੋਣਗੇ 5 ਲੱਖ ਰੁਪਏ


Khushdeep Jassi

Content Editor

Related News