ਬਿਸਤਰ ''ਤੇ ਹੈ ਅੰਡਰਵਰਲਡ ਡਾਨ ਦਾਊਦ, ਹੋ ਗਈ ਹੈ ਇਹ ਖਤਰਨਾਕ ਬੀਮਾਰੀ
Friday, Aug 11, 2017 - 12:33 PM (IST)
ਨਵੀਂ ਦਿੱਲੀ—ਅੰਡਰਵਰਲਡ ਡਾਨ ਅਤੇ ਡੀ. ਕੰਪਨੀ ਦੇ ਸਰਗਨਾ ਦਾਊਦ ਇਬਰਾਹੀਮ ਨੂੰ ਲੈ ਕੇ ਇਕ ਵੱਡੀ ਗੱਲ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਉਸ ਨੂੰ ਇਕ ਖਤਰਨਾਕ ਬੀਮਾਰੀ ਹੋ ਗਈ ਹੈ। ਮੀਡੀਆ ਦੇ ਸੂਤਰਾਂ ਮੁਤਾਬਕ ਪਾਕਿਸਤਾਨ ਦੇ ਕਰਾਚੀ 'ਚ ਰਹਿ ਰਹੇ ਦਾਊਦ ਇਬਰਾਹੀਮ ਨੂੰ ਲੰਗ ਕੈਂਸਰ ਹੋ ਚੁੱਕਾ ਹੈ, ਜਿਸ ਕਾਰਨ ਕਰਕੇ ਉਹ ਪਿਛਲੇ ਕਈ ਦਿਨਾਂ ਤੋਂ ਬਿਸਤਰ 'ਤੇ ਹੈ। ਇਸ ਦੀ ਜਾਣਕਾਰੀ ਖੁਫੀਆ ਏਜੰਸੀਆਂ ਵੱਲੋਂ ਦਿੱਤੀਆਂ ਗਈ ਹੈ। ਉੱਥੇ ਮੁੰਬਈ ਪੁਲਸ ਅਤੇ ਖੁਫੀਆ ਏਜੰਸੀ ਦਾਊਦ ਇਬਰਾਹੀਮ ਦੇ ਹਰ ਕਦਮ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਸਿਲਸਿਲੇ 'ਚ ਪਿਛਲੇ ਮਹੀਨੇ ਪਾਕਿਸਤਾਨ ਤੋਂ ਮੁੰਬਈ ਆਏ ਇਕ ਕਾਲ ਤੋਂ ਪੁਲਸ ਅਤੇ ਏਜੰਸੀਆਂ ਨੂੰ ਜਾਣਕਾਰੀ ਮਿਲੀ ਕਿ ਦਾਊਦ ਇਬਰਾਹੀਮ ਨੂੰ ਲੰਗ ਕੈਂਸਰ ਹੋ ਚੁੱਕਾ ਹੈ ਅਤੇ ਉਸ ਦਾ ਇਲਾਜ ਕਰਾਚੀ 'ਚ ਹੀ ਹੋ ਰਿਹਾ ਹੈ।
ਸੂਤਰਾਂ ਦੇ ਮੁਤਾਬਕ ਲੰਗ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋਣ ਦੇ ਕਾਰਨ ਦਾਊਦ ਹਮੇਸ਼ਾਂ ਦਰਜਨਾਂ ਡਾਕਟਰਾਂ ਦੀ ਨਿਗਰਾਨੀ 'ਚ ਰਹਿੰਦਾ ਹੈ, ਜਿਸ 'ਚ ਉਸ ਦੀ ਪੂਰੀ ਮਦਦ ਪਾਕਿਸਤਾਨੀ ਆਰਮੀ ਅਤੇ ਆਈ.ਐਸ.ਆਈ. ਕਰਦੀ ਹੈ। ਫਿਲਹਾਲ ਇਸ ਗੱਲ 'ਤੇ ਕੋਈ ਅਧਿਕਾਰਕ ਪੁਸ਼ਟੀ ਹੁਣ ਤੱਕ ਨਹੀਂ ਕੀਤੀ ਗਈ ਹੈ।
