ਫੋਰਟ ਸੇਂਟ ਜਾਰਜ ਮਿਊਜ਼ੀਅਮ ''ਚ ਸੁਰੱਖਿਅਤ ਰੱਖਿਆ ਹੈ 15 ਅਗਸਤ 1947 ਨੂੰ ਲਹਿਰਾਇਆ ਗਿਆ ਤਿਰੰਗਾ

Tuesday, Aug 13, 2024 - 02:01 PM (IST)

ਫੋਰਟ ਸੇਂਟ ਜਾਰਜ ਮਿਊਜ਼ੀਅਮ ''ਚ ਸੁਰੱਖਿਅਤ ਰੱਖਿਆ ਹੈ 15 ਅਗਸਤ 1947 ਨੂੰ ਲਹਿਰਾਇਆ ਗਿਆ ਤਿਰੰਗਾ

ਨਵੀਂ ਦਿੱਲੀ/ਚੇਨਈ (ਭਾਸ਼ਾ)- ਚੇਨਈ ਦੇ ਸਦੀਆਂ ਪੁਰਾਣੇ ਫੋਰਟ ਸੇਂਟ ਜਾਰਜ ਖੇਤਰ 'ਚ ਸਥਿਤ ਇਕ ਮਿਊਜ਼ੀਅਮ ਦੀਆਂ ਅਨਮੋਲ ਜਾਇਦਾਦਾਂ 'ਚ ਇਕ ਪੁਰਾਣਾ ਭਾਰਤੀ ਤਿਰੰਗਾ ਵੀ ਹੈ, ਜਿਸ ਨੂੰ 15 ਅਗਸਤ 1947 ਨੂੰ ਆਜ਼ਾਦ ਭਾਰਤ ਦੇ ਜਨਮ ਸਮੇਂ ਲਹਿਰਾਏ ਜਾਣ ਦੀ ਦੁਰਲੱਭ ਵਿਸ਼ੇਸ਼ਤਾ ਹੈ। ਸੰਸਕ੍ਰਿਤੀ ਮੰਤਰਾਲੇ ਅਨੁਸਾਰ ਫੋਰਟ ਮਿਊਜ਼ੀਅਮ 'ਚ ਰੱਖਿਆ ਇਹ ਤਿਰੰਗਾ ਸ਼ੁੱਧ ਰੇਸ਼ਮ ਦਾ ਬਣਿਆ ਹੈ ਅਤੇ ਇਹ 3.5 ਮੀਟਰ ਲੰਬਾ ਅਤੇ 2.4 ਮੀਟਰ ਚੌੜਾ ਹੈ। ਉਸ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ,''ਇਹ 1947 'ਚ ਲਹਿਰਾਏ ਗਏ ਤਿਰੰਗੇ ਝੰਡਿਆਂ 'ਚੋਂ ਬਚਿਆ ਹੋਇਆ ਭਾਰਤ ਦਾ ਇਕਮਾਤਰ ਝੰਡਾ ਹੈ। ਇਹ ਝੰਡਾ ਉਸ ਪੂਰੇ ਸੰਘਰਸ਼ ਦਾ ਗਵਾਹ ਹੈ ਜੋ ਭਾਰਤੀਆਂ ਨੇ ਆਜ਼ਾਦੀ ਦੀ ਪ੍ਰਾਪਤੀ ਲਈ ਕੀਤਾ ਸੀ।'' ਮੰਤਰਾਲਾ ਨੇ ਕਿਹਾ ਕਿ ਇਹ ਝੰਡਾ 15 ਅਗਸਤ 1947 ਨੂੰ ਸਵੇਰੇ 5.30 ਵਜੇ ਫੋਰਟ ਸੇਂਟ ਜਾਰਜ ਵਿਖੇ ਲਹਿਰਾਇਆ ਗਿਆ ਸੀ। 'ਪੀਆਈਬੀ ਕਲਚਰ' ਨੇ 'ਐਕਸ' 'ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿਚ ਤਿਰੰਗੇ ਨਾਲ ਮਿਊਜ਼ੀਅਮ ਦੀ ਗੈਲਰੀ ਦੀਆਂ ਕੁਝ ਤਸਵੀਰਾਂ ਹਨ। ਕੋਰੋਮੰਡਲ ਤੱਟ ਦੇ ਨਾਲ ਚੇਨਈ ਦੇ ਇਕ ਸਿਰੇ 'ਤੇ ਸਥਿਤ, ਇਸ ਕਿਲ੍ਹੇ ਦੀ ਸ਼ੁਰੂਆਤ ਸ਼ਹਿਰ ਦੇ ਇਤਿਹਾਸ ਨਾਲ ਜੁੜੀ ਹੋਈ ਹੈ।

ਤਾਮਿਲਨਾਡੂ ਸੈਰ-ਸਪਾਟਾ ਵਿਭਾਗ ਦੀ ਵੈੱਬਸਾਈਟ ਦੇ ਅਨੁਸਾਰ, ਇਹ ਕਿਲ੍ਹਾ 23 ਅਪ੍ਰੈਲ 1644 ਨੂੰ ਸੇਂਟ ਜਾਰਜ ਦਿਵਸ 'ਤੇ ਬਣ ਕੇ ਤਿਆਰ ਹੋਇਆ ਸੀ, ਜਿਸ ਨੂੰ ਬਾਅਦ 'ਚ ਸੇਂਟ ਜਾਰਜ ਫੋਰਟ ਨਾਂ ਦਿੱਤਾ ਗਿਆ। ਇਸ ਕਿਲ੍ਹੇ ਦੇ ਹੋਂਦ 'ਚ ਆਉਣ ਦੇ ਨਾਲ ਹੀ ਜਾਰਜ ਟਾਊਨ ਨਾਮ ਦੀ ਇਕ ਨਵੀਂ ਬਸਤੀ ਦਾ ਜਨਮ ਹੋਇਆ, ਜਿਸ 'ਚ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਅਤੇ ਬਾਅਦ 'ਚ ਇਹ ਬਸਤੀ ਮਦਰਾਸ ਅਰਥਾਤ ਆਧੁਨਿਕ ਸਮੇਂ ਦੀ ਚੇਨਈ ਕਹਿਲਾਈ। ਉਸ ਸਮੇਂ ਸੱਤਾ ਦਾ ਮਹੱਤਵਪੂਰਨ ਕੇਂਦਰ ਰਹੇ ਇਸ ਕਿਲ੍ਹੇ ਦੀਆਂ 6 ਮੀਟਰ ਉੱਚੀਆਂ ਕੰਧਾਂ ਨੇ ਅਠਾਰਵੀਂ ਸਦੀ 'ਚ ਕਈ ਹਮਲਿਆਂ ਦਾ ਸਾਹਮਣਾ ਕੀਤਾ। ਵੈੱਬਸਾਈਟ ਦੇ ਅਨੁਸਾਰ,"ਫੋਰਟ ਸੇਂਟ ਜਾਰਜ ਫੋਰਟ ਦਾ ਮੁੱਖ ਆਕਰਸ਼ਣ ਇਸ ਦਾ ਅਜਾਇਬ ਘਰ ਹੈ ਜਿਸ ਨੂੰ ਫੋਰਟ ਮਿਊਜ਼ੀਅਮ ਕਿਹਾ ਜਾਂਦਾ ਹੈ। ਇਸ 'ਚ ਚੰਗੀ ਤਰ੍ਹਾਂ ਸੰਗਠਿਤ ਗੈਲਰੀਆਂ 'ਚ ਪੁਰਾਤਨ ਵਸਤਾਂ ਦਾ ਇਕ ਵਿਭਿੰਨ ਸੰਗ੍ਰਹਿ ਹੈ। ਆਧੁਨਿਕ ਭਾਰਤੀ ਇਤਿਹਾਸ ਦੇ ਵੱਖ-ਵੱਖ ਸਮੇਂ ਦੀਆਂ 3,661 ਕਲਾਕ੍ਰਿਤੀਆਂ ਨੂੰ ਤਿੰਨ ਮੰਜ਼ਿਲਾਂ 'ਤੇ 10 ਗੈਲਰੀਆਂ 'ਚ ਪ੍ਰਦਰਸ਼ਿਤ ਕੀਤਾ ਗਿਆ ਹੈ। ਸੰਸਕ੍ਰਿਤੀ ਮੰਤਰਾਲਾ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਅਜਾਇਬ ਘਰ 'ਚ ਭਾਰਤੀ ਸੁਤੰਤਰਤਾ ਗੈਲਰੀ ਵੀ ਭਾਰਤੀ ਝੰਡੇ ਦੇ ਵਿਕਾਸ ਅਤੇ ਰਾਸ਼ਟਰੀ ਝੰਡੇ ਦੇ ਪਿੱਛੇ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕਰਦੀ ਹੈ। ਫੋਰਟ ਮਿਊਜ਼ੀਅਮ 31 ਜਨਵਰੀ 1948 ਨੂੰ ਲੋਕਾਂ ਲਈ ਖੋਲ੍ਹਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News