ਕੂਨੋ ਨੈਸ਼ਨਲ ਪਾਰਕ ''ਚ ਮਾਤਾ ਚੀਤੇ ਨੂੰ ਬੱਚਿਆਂ ਨੂੰ ਦਿੱਤਾ ਜਨਮ, ਦੇਸ਼ ''ਚ ਚੀਤਿਆਂ ਦੀ ਕੁੱਲ ਗਿਣਤੀ 38 ਹੋਈ
Wednesday, Feb 18, 2026 - 01:29 PM (IST)
ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ 'ਚ 3 ਚੀਤਾ ਬੱਚਿਆਂ ਦਾ ਜਨਮ ਹੋਇਆ ਹੈ, ਜਿਸ ਨਾਲ ਭਾਰਤ 'ਚ ਚੀਤਿਆਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਯਾਦਵ ਨੇ ਦੱਸਿਆ,''ਦੱਖਣੀ ਅਫ਼ਰੀਕਾ ਤੋਂ ਭਾਰਤ ਲਿਆਂਦੀ ਗਈ ਮਾਦਾ ਚੀਤਾ ਗਾਮਿਨੀ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਗਾਮਿਨੀ ਦੂਜੀ ਵਾਰ ਮਾਂ ਬਣੀ ਹੈ। ਇਨ੍ਹਾਂ ਬੱਚਿਆਂ ਦਾ ਜਨਮ ਅਜਿਹੇ ਸਮੇਂ ਹੋਇਆ ਹੈ, ਜਦੋਂ ਚੀਤਿਆਂ ਨੂੰ ਦੱਖਣੀ ਅਫ਼ਰੀਕਾ ਤੋਂ ਭਾਰਤ ਲਿਆਏ ਜਾਣ ਦੇ ਤਿੰਨ ਸਾਲ ਪੂਰੇ ਹੋਏ ਹਨ।'' ਉਨ੍ਹਾਂ ਕਿਹਾ,''ਇਹ ਕੂਨੋ ਅਤੇ ਭਾਰਤ ਲਈ ਮਾਣ ਦਾ ਪਲ ਹੈ। ਪਰਮਾਤਮਾ ਤੋਂ ਪ੍ਰਾਰਥਨਾ ਹੈ ਕਿ ਗਾਮਿਨੀ ਅਤੇ ਉਸ ਦੇ ਤਿੰਨ ਬੱਚੇ ਅਤੇ ਦੇਸ਼ 'ਚ ਚੀਤਿਆਂ ਨੂੰ ਮੁੜ ਤੋਂ ਵਸਾਉਣ ਦੇ ਮਹੱਤਵਪੂਰਨ ਪ੍ਰੋਗਰਾਮ ਨੂੰ ਅੱਗੇ ਵਧਾਈਏ।''

ਯਾਦਵ ਨੇ ਕਿਹਾ ਕਿ ਹਰੇਕ ਚੀਤੇ ਦਾ ਜਨਮ 'ਪ੍ਰਾਜੈਕਟ ਚੀਤਾ' ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਖੇਤਰੀ ਕਰਮਚਾਰੀਆਂ ਅਤੇ ਵੈਟਰਨਰੀ ਟੀਮਾਂ ਦਾ ਜਨੂੰਨ, ਧੀਰਜ ਅਤੇ ਸਮਰਪਣ ਦਰਸਾਉਂਦਾ ਹੈ। ਸਾਲ 2022-23 'ਚ ਨਾਮੀਬੀਆ ਅਤੇ ਦੱਖਣੀ ਅਫਰੀਕਾ ਤੋਂ 20 ਚੀਤੇ ਭਾਰਤ ਲਿਆਂਦੇ ਗਏ ਸਨ ਅਤੇ ਇਸੇ ਦੇ ਨਾਲ ਦੁਨੀਆ 'ਚ ਪਹਿਲੀ ਵਾਰ ਕਿਸੇ ਵੱਡੇ ਮਾਸਾਹਾਰੀ ਜਾਨਵਰ ਦਾ ਅੰਤਰਮਹਾਦੀਪੀ ਟਰਾਂਸਲੋਕੇਸ਼ਨ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ। ਇਹ ਪਹਿਲ ਜੰਗਲੀ ਜੀਵ ਸੰਭਾਲ 'ਚ ਇਕ ਮਹੱਤਵਪੂਰਨ ਉਪਲੱਬਧੀ ਮੰਨੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
