ਪਿੰਡਾਂ ਤੇ ਸ਼ਹਿਰਾਂ ’ਚ ਰੇਡੀਓ ਹੈ ਇਕ ਭਰੋਸੇਯੋਗ ਆਵਾਜ਼ : ਮੋਦੀ

Saturday, Feb 14, 2026 - 12:09 AM (IST)

ਪਿੰਡਾਂ ਤੇ ਸ਼ਹਿਰਾਂ ’ਚ ਰੇਡੀਓ ਹੈ ਇਕ ਭਰੋਸੇਯੋਗ ਆਵਾਜ਼ : ਮੋਦੀ

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰੇਡੀਓ ਇਕ ਅਜਿਹਾ ਮਾਧਿਅਮ ਹੈ ਜੋ ਦੂਰ-ਦੁਰਾਡੇ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੋਕਾਂ ਲਈ ਅੱਜ ਵੀ ਇਕ ਭਰੋਸੇਯੋਗ ਆਵਾਜ਼ ਹੈ। ਇਹ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰਦਾ ਹੈ, ਹੁਨਰ ਨੂੰ ਪਾਲਦਾ ਹੈ ਤੇ ਉਸਾਰੂਪਣ ਨੂੰ ਉਤਸ਼ਾਹਿਤ ਕਰਦਾ ਹੈ।

ਵਿਸ਼ਵ ਰੇਡੀਓ ਦਿਵਸ ਜੋ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਹੈ, ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਾਧਿਅਮ ਨਾਲ ਜੁੜੇ ਸਾਰੇ ਲੋਕਾਂ ਦੇ ਯਤਨਾਂ ਨੂੰ ਮਾਨਤਾ ਦੇਣ ਦਾ ਇਹ ਇਕ ਮੌਕਾ ਹੈ।

ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ ਕਿ ਵਿਸ਼ਵ ਰੇਡੀਓ ਦਿਵਸ ਇਕ ਅਜਿਹੇ ਮਾਧਿਅਮ ਨੂੰ ਮਨਾਉਣ ਦਾ ਮੌਕਾ ਹੈ ਜੋ ਦੂਰ-ਦੁਰਾਡੇ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦੇ ਲੋਕਾਂ ਲਈ ਇਕ ਭਰੋਸੇਯੋਗ ਆਵਾਜ਼ ਹੈ। ਸਾਲਾਂ ਤੋਂ ਰੇਡੀਓ ਨੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕੀਤੀ ਹੈ ਤੇ ਅੱਜ ਵੀ ਕਰ ਰਿਹਾ ਹੈ।


author

Rakesh

Content Editor

Related News