ਚੋਰ ਪਿੱਛੇ ਘੋੜੀ ਤੋਂ ਉੱਤਰ ਭੱਜਾ ''ਸਪਾਈਡਰਮੈਨ'' ਲਾੜਾ ਤੇ ਫਿਰ ਸੜਕ ਵਿਚਾਲੇ ਹੋ ਗਿਆ ਖੜਕਾ-ਦੜਕਾ (ਵੀਡੀਓ)

Monday, Nov 25, 2024 - 08:18 PM (IST)

ਚੋਰ ਪਿੱਛੇ ਘੋੜੀ ਤੋਂ ਉੱਤਰ ਭੱਜਾ ''ਸਪਾਈਡਰਮੈਨ'' ਲਾੜਾ ਤੇ ਫਿਰ ਸੜਕ ਵਿਚਾਲੇ ਹੋ ਗਿਆ ਖੜਕਾ-ਦੜਕਾ (ਵੀਡੀਓ)

ਨੈਸ਼ਨਲ ਡੈਸਕ : ਵਿਆਹ ਸੰਬੰਧੀ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਹਮੇਸ਼ਾਂ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ, ਪਰ ਅੱਜ ਜੋ ਮਾਮਲਾ ਸਾਹਮਣੇ ਆਇਆ ਹੈ, ਇਸ ਬਾਰੇ ਜਾਣ ਤੁਹਾਡਾ ਹਾਸਾ ਨਹੀਂ ਰੁਕਣਾ। ਦਰਅਸਲ ਇਕ ਪਿਕਅੱਪ ਗੱਡੀ (ਛੋਟਾ ਹਾਥੀ) 'ਤੇ ਲਟਕਦੇ ਹੋਏ ਲਾੜੇ ਦੀ ਇਕ ਵੀਡੀਓ ਅੱਜ ਸੋਸ਼ਲ ਮੀਡੀਆ 'ਤੇ ਛਾਈ ਰਹੀ। ਜਿਸ ਵਿੱਚ ਸਪਾਈਡਰ ਮੈਨ ਵਾਂਗ ਇਕ ਲਾੜਾ ਪਿਕਅੱਪ ਗੱਡੀ 'ਤੇ ਲਟਕਦਾ ਤੇ ਫਿਰ ਬਾਰੀ ਰਸਤੇ ਅੰਦਰ ਦਾਖਲ ਹੁੰਦਾ ਵਿਖਾਈ ਦਿੱਤਾ।  ਹਾਲਾਂਕਿ ਕੁਝ ਦੇਰ ਬਾਅਦ ਜਦੋਂ ਪਿਕਅੱਪ ਰੁਕਿਆ ਤਾਂ ਲਾੜੇ ਨੇ ਹੇਠਾਂ ਉਤਰ ਕੇ ਡਰਾਈਵਰ ਦੀ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਰ ਕੋਈ ਇਸ ਵੀਡੀਓ ਨੂੰ ਵੇਖ ਜਿਥੇ ਲਾੜੇ ਦੇ ਸਟੰਟ ਕਰਨ ਦੀ ਗੱਲ ਆਖ ਰਿਹਾ ਉਥੇ ਹੀ ਇਹ ਸਵਾਲ ਵੀ ਪੁੱਛ ਰਿਹਾ ਕਿ ਲਾੜਾ ਵਿਆਹ ਛੱਡ ਆਖਿਰ ਪਿਕਅੱਪ ਡਰਾਇਵਰ ਨੂੰ ਕੁੱਟ ਕਿਉਂ ਰਿਹਾ। 

ਵਾਇਰਲ ਹੋ ਰਿਹਾ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮੇਰਠ ਜ਼ਿਲ੍ਹੇ ਦੇ ਪਿੰਡ ਡੂੰਗਰਵਾਲੀ ਦੀ ਹੈ। ਇਹ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਪਿਕਅੱਪ ਗੱਡੀ ਜਾ ਰਹੀ ਹੈ ਅਤੇ ਲਾੜਾ ਨੋਟਾਂ (ਕਰੰਸੀ) ਦੀ ਮਾਲਾ ਪਾ ਕੇ ਪਿਕਅੱਪ ਦੀ ਖਿੜਕੀ 'ਤੇ ਲਟਕ ਰਿਹਾ ਹੈ। ਲਾੜਾ ਕੁਝ ਦੂਰ ਤੱਕ ਚੱਲਦੀ ਪਿਕਅੱਪ ਦੀ ਖਿੜਕੀ ਨਾਲ ਲਟਕਦਾ ਰਿਹਾ। ਬਾਅਦ ਵਿੱਚ ਜਦੋਂ ਪਿਕਅੱਪ ਰੁਕਿਆ ਤਾਂ ਲਾੜਾ ਬਾਹਰ ਨਿਕਲਿਆ ਅਤੇ ਡਰਾਈਵਰ ਵੀ ਹੇਠਾਂ ਉਤਰ ਗਿਆ। ਇਸ ਦੌਰਾਨ ਲਾੜੇ ਦੇ ਪਰਿਵਾਰ ਵਾਲੇ ਵੀ ਆ ਗਏ ਅਤੇ ਉਨ੍ਹਾਂ ਨੇ ਮਿਲ ਕੇ ਪਿਕਅੱਪ ਡਰਾਈਵਰ ਦੀ ਕੁੱਟਮਾਰ ਕੀਤੀ।

ਚੋਰ ਨੂੰ ਫੜ ਕੇ ਕੁੱਟਿਆ

ਪ੍ਰਾਪਤ ਜਾਣਕਾਰੀ ਅਨੁਸਾਰ ਵੀਡੀਓ ਵਿੱਚ ਇੱਕ ਲਾੜਾ ਘੋੜੀ ਛੱਡ ਕੇ ਚੋਰ ਦੇ ਪਿੱਛੇ ਭੱਜਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਕਅਪ 'ਤੇ ਸਵਾਰ ਇਕ ਨੌਜਵਾਨ ਨੇ ਲਾੜੇ ਵਲੋਂ ਪਾਈ (ਪਹਿਨੇ) ਗਏ ਨੋਟਾਂ ਦੇ ਹਾਰ ਵਿੱਚੋਂ ਕੁੱਝ ਨੋਟ ਖਿੱਚ ਲਏ। ਇਸ ਤੋਂ ਬਾਅਦ ਲਾੜਾ ਘੋੜ ਤੋਂ ਉੱਤਰ ਕੇ ਫਿਲਮੀ ਹੀਰੋ ਵਾਂਗ ਚੋਰ ਦੇ ਮਗਰ ਦੌੜ ਪਿਆ। ਉਹ ਕਾਫੀ ਦੇਰ ਤੱਕ ਪਿੱਕਅੱਪ ਦੀ ਖਿੜਕੀ ਨਾਲ ਲਟਕਦਾ ਰਿਹਾ। ਬਾਅਦ ਵਿੱਚ ਉਨ੍ਹਾਂ ਨੇ ਪਿੱਕਅੱਪ ਵਿੱਚ ਬੈਠੇ ਚੋਰ ਨੂੰ ਫੜ੍ਹ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਵੀ ਚੋਰ ਦੀ ਕੁੱਟਮਾਰ ਕੀਤੀ। ਹਾਲਾਂਕਿ ਬਾਅਦ 'ਚ ਚੋਰ ਨੇ ਮੁਆਫੀ ਮੰਗ ਲਈ, ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। 


author

DILSHER

Content Editor

Related News