Benue ; ਸੜਕ ''ਤੇ ਤੁਰੇ ਜਾਂਦੇ ਲੋਕਾਂ ''ਤੇ ਚਲਾ''ਤੀਆਂ ਅੰਨ੍ਹੇਵਾਹ ਗੋਲ਼ੀਆਂ ! ਕਈਆਂ ਦੀ ਮੌਤ, ਕੰਬ ਗਿਆ ਪੂਰਾ ਇਲਾਕਾ
Thursday, Dec 25, 2025 - 04:21 PM (IST)
ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਨਾਈਜੀਰੀਆ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬੇਨੂ (Benue) ਰਾਜ ਵਿੱਚ ਓਰਟੇਸੇ ਭਾਈਚਾਰੇ 'ਤੇ ਹੋਏ ਇੱਕ ਹਥਿਆਰਬੰਦ ਹਮਲੇ ਵਿੱਚ ਘੱਟੋ-ਘੱਟ ਪੰਜ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਕਈ ਲੋਕ ਜ਼ਖਮੀ ਵੀ ਹੋਏ ਹਨ। ਇਹੀ ਨਹੀਂ, ਕਈ ਲੋਕਾਂ ਨੂੰ ਹਮਲਾਵਰ ਅਗਵਾ ਕਰ ਕੇ ਵੀ ਲੈ ਗਏ ਹਨ।
ਇਹ ਘਟਨਾ ਬੇਨੂ ਰਾਜ ਦੇ ਗੁਮਾ ਸਥਾਨਕ ਸਰਕਾਰੀ ਖੇਤਰ ਵਿੱਚ ਇਗਿਊਂਗੂ ਅਜ਼ੇ-ਯੋਗਬੋ ਸੜਕ 'ਤੇ ਵਾਪਰੀ। ਹਮਲਾਵਰਾਂ ਨੇ ਮੇਨ ਸੜਕ ਨੂੰ ਜਾਮ ਕਰ ਦਿੱਤਾ ਅਤੇ ਰਾਹਗੀਰਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਜੋ ਲੋਕ ਜਾਨ ਬਚਾਉਣ ਲਈ ਨੇੜਲੀਆਂ ਝਾੜੀਆਂ ਵੱਲ ਭੱਜੇ, ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਹਮਲੇ ਦੌਰਾਨ ਮਾਰੇ ਗਏ ਲੋਕਾਂ 'ਚੋਂ ਹੁਣ ਤੱਕ 5 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ। ਇਲਾਕੇ ਦੇ ਨੌਜਵਾਨਾਂ ਵੱਲੋਂ ਨੇੜਲੀਆਂ ਝਾੜੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਹਮਲਾ ਦਾਊਦੂ ਵਿੱਚ ਹੋਏ ਇੱਕ ਹੋਰ ਹਮਲੇ ਤੋਂ ਮਹਿਜ਼ ਦੋ ਦਿਨ ਬਾਅਦ ਹੋਇਆ ਹੈ, ਜਿਸ ਵਿੱਚ ਦੋ ਲੋਕ ਮਾਰੇ ਗਏ ਸਨ। ਲਗਾਤਾਰ ਹੋ ਰਹੇ ਹਮਲਿਆਂ ਕਾਰਨ ਇਲਾਕੇ ਦੇ ਨਿਵਾਸੀ ਬਹੁਤ ਡਰੇ ਹੋਏ ਹਨ ਅਤੇ ਆਪਣੀ ਜਾਨ ਬਚਾਉਣ ਲਈ ਘਰਾਂ ਤੋਂ ਭੱਜ ਰਹੇ ਹਨ। ਇਸ ਮਾਮਲੇ ਵਿੱਚ ਫਿਲਹਾਲ ਪੁਲਸ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ, ਜਦਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਉੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਉਨ੍ਹਾਂ ਨੂੰ ਡਰ ਹੈ ਕਿ ਹਮਲਾਵਰ ਕਿਸੇ ਵੀ ਸਮੇਂ ਦੁਬਾਰਾ ਵਾਪਸ ਆ ਸਕਦੇ ਹਨ।
