ਓ ਤੇਰੀ! ਪਹਿਲਾਂ ਜਨਾਨੀਆਂ ਦੇ ਚੋਰੀ ਕਰਦਾ ਅੰਡਰਗਾਰਮੈਂਟਜ਼ ਤੇ ਫਿਰ ਖੁਦ ਪਾ ਕੇ ਸੌਂ ਜਾਂਦਾ, ਫੜ੍ਹਿਆ ਗਿਆ ਅਨੋਖਾ ਚੋਰ
Friday, Jan 02, 2026 - 03:10 PM (IST)
ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਕੋਲਾਰ ਇਲਾਕੇ ਤੋਂ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਸ ਨੇ ਇੱਕ ਅਜਿਹੇ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਘਰਾਂ ਦੀਆਂ ਛੱਤਾਂ ਅਤੇ ਬਾਲਕੋਨੀ ਤੋਂ ਔਰਤਾਂ ਦੇ ਅੰਡਰਗਾਰਮੈਂਟਸ ਚੋਰੀ ਕਰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚੋਰ ਸਿਰਫ਼ ਚੋਰੀ ਹੀ ਨਹੀਂ ਸੀ ਕਰਦਾ, ਸਗੋਂ ਉਨ੍ਹਾਂ ਕੱਪੜਿਆਂ ਨੂੰ ਖੁਦ ਪਹਿਨ ਕੇ ਘੁੰਮਦਾ ਅਤੇ ਸੌਂਦਾ ਵੀ ਸੀ।
ਇੰਝ ਚੜ੍ਹਿਆ ਪੁਲਸ ਦੇ ਹੱਥੇ
ਇਹ ਘਟਨਾ ਅਮਰਨਾਥ ਕਲੋਨੀ ਦੀ ਹੈ, ਜਿੱਥੇ ਬੀਤੀ ਰਾਤ ਇਹ ਚੋਰ ਇੱਕ ਘਰ ਦੀ ਬਾਲਕੋਨੀ ਵਿੱਚੋਂ ਕੱਪੜੇ ਚੋਰੀ ਕਰ ਰਿਹਾ ਸੀ। ਘਰ ਦੇ ਮੈਂਬਰਾਂ ਨੇ ਜਦੋਂ ਚੋਰ ਦਾ ਪਰਛਾਵਾਂ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ, ਜਿਸ ਕਾਰਨ ਚੋਰ ਉੱਥੋਂ ਫ਼ਰਾਰ ਹੋ ਗਿਆ। ਪਰ ਭੱਜਦੇ ਸਮੇਂ ਉਸ ਦੀ ਜੇਬ ਵਿੱਚੋਂ ਉਸ ਦਾ 'ਲੇਬਰ ਕਾਰਡ' (ਮਜ਼ਦੂਰ ਕਾਰਡ) ਮੌਕੇ 'ਤੇ ਹੀ ਡਿੱਗ ਗਿਆ। ਇਸੇ ਕਾਰਡ 'ਤੇ ਲਿਖੇ ਨਾਮ ਦੀਪੇਸ਼ ਦੇ ਆਧਾਰ 'ਤੇ ਪੁਲਸ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਉਸ ਦੇ ਘਰੋਂ ਕਾਬੂ ਕਰ ਲਿਆ।
ਗ੍ਰਿਫ਼ਤਾਰੀ ਸਮੇਂ ਵੀ ਪਹਿਨੇ ਹੋਏ ਸਨ ਔਰਤਾਂ ਦੇ ਕੱਪੜੇ
ਜਦੋਂ ਪੁਲਸ ਮੁਲਜ਼ਮ ਨੂੰ ਫੜਨ ਪਹੁੰਚੀ ਤਾਂ ਉਹ ਆਪਣੇ ਘਰ 'ਚ ਸੌ ਰਿਹਾ ਸੀ। ਪੁਲਸ ਇਹ ਦੇਖ ਕੇ ਦੰਗ ਰਹਿ ਗਈ ਕਿ ਉਸ ਨੇ ਆਪਣੇ ਕੱਪੜਿਆਂ ਦੇ ਹੇਠਾਂ ਚੋਰੀ ਕੀਤੇ ਹੋਏ ਔਰਤਾਂ ਦੇ ਅੰਡਰਗਾਰਮੈਂਟਸ ਪਹਿਨੇ ਹੋਏ ਸਨ। ਕੋਲਾਰ ਥਾਣਾ ਇੰਚਾਰਜ ਸੰਜੇ ਸੋਨੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਨਸਿਕ ਬਿਮਾਰੀ ਹੋ ਸਕਦੀ ਹੈ ਵਜ੍ਹਾ
ਇਸ ਅਜੀਬੋ-ਗਰੀਬ ਹਰਕਤ ਬਾਰੇ ਡਾਕਟਰਾਂ ਦਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ 'ਚ ਮੁਲਜ਼ਮ ਦਾ ਮਨੋਵਿਗਿਆਨਕ ਮੁਲਾਂਕਣ ਅਤੇ ਕੌਂਸਲਿੰਗ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ, ਸਮਾਜ ਨੂੰ ਅਜਿਹੀਆਂ ਘਟਨਾਵਾਂ ਨੂੰ ਸਿਰਫ਼ ਸ਼ਰਮਿੰਦਗੀ ਦੀ ਨਜ਼ਰ ਨਾਲ ਦੇਖਣ ਦੀ ਬਜਾਏ ਇੱਕ ਮਾਨਸਿਕ ਵਿਵਹਾਰਿਕ ਸਮੱਸਿਆ ਵਜੋਂ ਸਮਝਣ ਦੀ ਲੋੜ ਹੈ।
ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
