ਸੂਬਾ ਸਰਕਾਰ ਨਵੇਂ ਵਿਆਹੇ ਜੋੜਿਆਂ ਨੂੰ ਦੇਵੇਗੀ ''ਗਿੱਫਟ'', ਹੋਣਗੀਆਂ ਇਹ ਚੀਜ਼ਾ
Thursday, Jul 06, 2017 - 01:12 PM (IST)
ਉੱਤਰ-ਪ੍ਰਦੇਸ਼ — ਉੱਤਰ-ਪ੍ਰਦੇਸ਼ 'ਚ ਹੁਣ ਸੂਬਾ ਸਰਕਾਰ ਵਲੋਂ ਨਵੇਂ ਵਿਆਹੇ ਜੋੜੇ ਨੂੰ ਸ਼ਗਨ ਮਿਲੇਗਾ। ਆਸ਼ਾ ਵਰਕਰ ਵਿਆਹੁਤਾ ਜੋੜੇ ਨੂੰ ਇਹ ਸ਼ਗਨ ਦੇਣਗੇ। ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ ਵਧਾਉਣ ਖਾਤਰ ਆਸ਼ਾ ਵਰਕਰ ਘਰ-ਘਰ ਜਾ ਕੇ ਨਵੇਂ ਵਿਆਹੁਤਾ ਜੋੜੇ ਨੂੰ ਕਿੱਟ ਦੇਣਗੇ, ਜਿਸ 'ਚ ਕੋਂਡਮ ਅਤੇ ਗਰਭ ਨਿਰੋਧਕ ਗੋਲੀਆਂ ਹੋਣਗੀਆਂ।
ਸ਼ਗਨ ਦੀ ਇਸ ਕਿੱਟ 'ਚ ਸਿਹਤ ਵਿਭਾਗ ਵਲੋਂ ਇਕ ਪੱਤਰ ਵੀ ਹੋਵੇਗਾ, ਜਿਸ ਪਰਿਵਾਰ ਨਿਯੋਜਨ ਬਾਰੇ ਜਾਣਕਾਰੀ ਅਕੇ ਅਤੇ ਫਾਇਦਿਆਂ ਬਾਰੇ ਜ਼ਿਕਰ ਹੋਵੇਗਾ। ਇਸ ਪੱਤਰ ਦਾ ਮੁੱਖ ਉਦੇਸ਼ ਨਵੇਂ ਵਿਆਹੇ ਜੋੜੇ ਨੂੰ ਜੰਨ-ਸੰਖਿਆ ਨਿਯੰਤਰਣ ਪ੍ਰਤੀ ਸੁਚੇਤ ਕਰਨ ਦੇ ਨਾਲ 2 ਬੱਚਿਆਂ ਤੱਕ ਹੀ ਪਰਿਵਾਰ ਸੀਮਤ ਰੱਖਣ ਲਈ ਪ੍ਰੋਤਸਾਹਿਤ ਕਰਨਾ ਹੈ। ਵਿਸ਼ਵ ਜਨ-ਸੰਖਿਆ ਦਿਵਸ 11 ਜੁਲਾਈ ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ।
ਨਵੇਂ ਜੋੜੇ ਲਈ ਨਵੀਂ ਪਹਿਲ ਦੇ ਤਹਿਤ ਪਤੀ ਅਤੇ ਪਤਨੀ ਲਈ ਅਮਰਜੈਂਸੀ ਸਮੇਂ ਵਰਤੋਂ ਕੀਤੀ ਜਾਣ ਵਾਲੀਆਂ ਗਰਭ ਨਿਰੋਧਕ ਗੋਲੀਆਂ, ਆਮ ਗਰਭ ਨਿਰੋਧਕ ਗੋਲੀਆਂ ਅਤੇ ਕੋਡੰਮ ਹੋਣਗੇ।
ਕਿਟ ਵਿੱਚ ਸਿਹਤ ਅਤੇ ਸਫਾਈ ਦੇ ਲਈ ਜ਼ਰੂਰੀ ਕੁਝ ਸਮਾਨ ਵੀ ਹੋਵੇਗਾ। ਕਿੱਟ ਵਿੱਚ ਇਕ ਸ਼ੀਸ਼ੇ ਅਤੇ ਕੰਘੀ ਦੇ ਨਾਲ ਕੁਝ ਰੁਮਾਲ ਅਤੇ ਤੌਲੀਏ ਹੋਣਗੇ। ਨਾਲ ਹੀ ਅਸਾਨ ਭਾਸ਼ਾ ਵਿੱਚ ਗਰਭ ਨਿਰੋਧ ਨਾਲ ਜੁੜੇ ਸਵਾਲ ਜਵਾਬ ਵੀ ਹੋਣਗੇ। ਉੱਤਰ-ਪ੍ਰਦੇਸ਼ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਆਲੋਕ ਕੁਮਾਰ ਨੇ ਦੱਸਿਆ ਕਿ ਆਸ਼ਾ ਵਰਕਰ ਹੈਲਥ ਕਿੱਟ ਨਵੇਂ ਜੋੜੇ ਨੂੰ ਦੇਣਗੇ। ਨਵੇਂ ਜੋੜੇ ਜੋ ਪੜ੍ਹ-ਲਿਖ ਨਹੀਂ ਸਕਦੇ ਉਨ੍ਹਾਂ ਨੂੰ ਆਸ਼ਾ ਵਰਕਰ ਪੂਰੀ ਜਾਣਕਾਰੀ ਦੇਣਗੇ।