ਮਜਬੂਰ ਮਾਂ ਦਾ ਉੱਜੜ ਗਿਆ ਘਰ ; ਪਿਓ ਦੇ ਕਰਜ਼ੇ ਲਈ ਗਹਿਣੇ ਰੱਖ''ਤਾ ਪੁੱਤ, ਫ਼ਿਰ ਜੋ ਹੋਇਆ...
Sunday, May 25, 2025 - 11:12 AM (IST)

ਨੈਸ਼ਨਲ ਡੈਸਕ – ਆਂਧਰਾ ਪ੍ਰਦੇਸ਼ ਤੋਂ ਆਈ ਇੱਕ ਭਿਆਨਕ ਘਟਨਾ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ। ਇੱਕ ਆਦਿਵਾਸੀ ਮਹਿਲਾ, ਜਿਸਨੇ ਕਰਜ਼ੇ ਲਈ ਆਪਣੇ ਨਾਬਾਲਿਗ ਪੁੱਤਰ ਨੂੰ ਗਿਰਵੀ ਰੱਖ ਦਿੱਤਾ ਸੀ, ਜਿਸਨੂੰ ਬਾਅਦ 'ਚ ਆਪਣੇ ਪੁੱਤਰ ਦੀ ਲਾਸ਼ ਮਿਲੀ ਹੈ। ਮੁਲਜ਼ਮਾਂ ਨੇ ਫਸਦੇ ਪੁੱਤਰ ਨੂੰ ਮਾਰ ਕੇ ਤਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਚੁੱਪਚਾਪ ਦੱਬਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ...ਗ੍ਰੈਜੂਏਟ ਨੌਜਵਾਨਾਂ ਲਈ GOOD NEWS! ਕੰਪਿਊਟਰ ਸਾਇੰਸ ਭਰਤੀ ਨੂੰ ਮਿਲੀ ਮਨਜ਼ੂਰੀ
ਜਾਣਕਾਰੀ ਅਨੁਸਾਰ ਮਹੀਨਾ ਪਹਿਲਾਂ ਆਦਿਵਾਸੀ ਮਹਿਲਾ ਅਨੱਕੰਮਾ ਤੇ ਉਸਦੇ ਤਿੰਨ ਬੱਚਿਆਂ ਨੂੰ ਤਿਰੁਪਤੀ 'ਚ ਬੱਤਖ ਪਾਲਣ ਦਾ ਕੰਮ ਕਰਦੇ ਇੱਕ ਵਿਅਕਤੀ ਨੇ ਜ਼ਬਰਦਸਤੀ ਬੰਧੂਆ ਮਜ਼ਦੂਰੀ ਲਈ ਰੋਕ ਰੱਖਿਆ ਸੀ। ਅਨੱਕੰਮਾ ਦੇ ਪਤੀ ਚੇਂਚਈਆ ਨੇ 25,000 ਰੁਪਏ ਕਰਜ਼ਾ ਲਿਆ ਸੀ, ਜਿਸਦੀ ਮੌਤ ਦੇ ਬਾਅਦ ਉਕਤ ਵਿਅਕਤੀ ਨੇ ਸਾਰੇ ਪਰਿਵਾਰ ਨੂੰ ਕਹਿ ਦਿੱਤਾ ਕਿ ਹੁਣ ਇਹ ਕਰਜ਼ਾ ਮਜ਼ਦੂਰੀ ਕਰ ਕੇ ਹੀ ਉਤਾਰਣਾ ਪਵੇਗਾ। ਉਨ੍ਹਾਂ ਦੇ ਮੁਤਾਬਕ ਕਰਜ਼ੇ ਦੀ ਰਕਮ ਨੂੰ ਵਧਾ ਕੇ 45,000 ਰੁਪਏ ਕਰ ਦਿੱਤਾ ਗਿਆ। ਜਦ ਅਨੱਕੰਮਾ ਨੇ ਛੁਟਕਾਰਾ ਲੈਣ ਦੀ ਅਰਜ਼ੀ ਕੀਤੀ ਤਾਂ ਉਸਨੂੰ ਕਿਹਾ ਗਿਆ ਕਿ ਇੱਕ ਪੁੱਤਰ ਗਿਰਵੀ ਛੱਡੋ। ਮਜ਼ਬੂਰੀ 'ਚ ਮਹਿਲਾ ਨੇ ਆਪਣਾ ਪੁੱਤਰ ਛੱਡ ਦਿੱਤਾ।
ਇਹ ਵੀ ਪੜ੍ਹੋ...'ਮੈਂ ਤੈਨੂੰ ਫੇਲ ਕਰ ਦਿਆਂਗਾ...' ਪ੍ਰੋਫੈਸਰ ਨੇ ਤਿੰਨ ਸਾਲ ਤੱਕ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ
ਉਹ ਕਦੇ-ਕਦੇ ਆਪਣੇ ਬੇਟੇ ਨਾਲ ਫ਼ੋਨ ’ਤੇ ਗੱਲ ਕਰਦੀ ਸੀ। ਮੁੰਡਾ ਮਦਦ ਦੀ ਗੁਹਾਰ ਲਾਉਂਦਾ ਸੀ ਅਤੇ ਦਿਨ-ਰਾਤ ਕੰਮ ਲਵਾਉਣ ਦੀ ਸ਼ਿਕਾਇਤ ਕਰਦਾ ਸੀ। ਅਖੀਰੀ ਵਾਰ 12 ਅਪ੍ਰੈਲ ਨੂੰ ਅਨੱਕੰਮਾ ਨੇ ਪੁੱਤਰ ਨਾਲ ਗੱਲ ਕੀਤੀ। ਅਪ੍ਰੈਲ ਦੇ ਅਖੀਰ 'ਚ ਜਦ ਉਹ ਪੈਸੇ ਲੈ ਕੇ ਪੁੱਤਰ ਨੂੰ ਵਾਪਸ ਕਰਨ ਗਈ ਤਾਂ ਉਕਤ ਵਿਅਕਤੀ ਨੇ ਕਈ ਝੂਠੇ ਬਹਾਨੇ ਬਣਾਏ – ਕਦੇ ਕਿਹਾ ਕਿ ਮੁੰਡਾ ਭੱਜ ਗਿਆ, ਕਦੇ ਕਿਹਾ ਕਿ ਹਸਪਤਾਲ ’ਚ ਹੈ।
ਇਹ ਵੀ ਪੜ੍ਹੋ...ਹਿਰਨ ਨੂੰ ਬਚਾਉਣ ਨਿਕਲੇ 4 ਲੋਕ, ਕੈਂਪਰ-ਟਰੱਕ ਦੀ ਭਿਆਨਕ ਟੱਕਰ 'ਚ ਹੋਈ ਦਰਦਨਾਕ ਮੌਤ
ਸ਼ੱਕ ਹੋਣ ਤੇ ਅਨੱਕੰਮਾ ਨੇ ਕੌਮੀ ਆਦਿਵਾਸੀ ਨੇਤਾਵਾਂ ਤੇ ਪੁਲਸ ਦੀ ਮਦਦ ਲਈ। ਪੁੱਛਗਿੱਛ ਦੌਰਾਨ ਆਖ਼ਿਰਕਾਰ ਵਿਅਕਤੀ ਨੇ ਕਬੂਲਿਆ ਕਿ ਲੜਕੇ ਦੀ ਮੌਤ ਹੋ ਗਈ ਸੀ ਅਤੇ ਉਸਨੂੰ ਆਪਣੇ ਸਹੁਰੇ ਕੰਚੀਪੁਰਮ ’ਚ ਦੱਬਾ ਦਿੱਤਾ ਗਿਆ ਸੀ।ਤਿਰੁਪਤੀ ਦੇ ਡੀ.ਐਮ. ਵੈਂਕਟੇਸ਼ਵਰ ਨੇ ਦੱਸਿਆ ਕਿ ਉਨ੍ਹਾਂ ਕੋਲ ਸੀਸੀਟੀਵੀ ਫੁਟੇਜ ਹੈ ਜਿਸ ’ਚ ਮੁੰਡੇ ਨੂੰ ਹਸਪਤਾਲ ਲਿਜਾਂਦੇ ਵੇਖਿਆ ਜਾ ਸਕਦਾ ਹੈ। ਹਾਲਾਂਕਿ ਮੁਲਜ਼ਮ ਕਹਿ ਰਹੇ ਹਨ ਕਿ ਲੜਕੇ ਦੀ ਮੌਤ ਪੀਲੀਆ (ਜੌਂਡਿਸ) ਨਾਲ ਹੋਈ, ਪਰ ਚੁੱਪਚਾਪ ਦੱਬਣਾ ਅਤੇ ਪਰਿਵਾਰ ਨੂੰ ਨਾ ਦੱਸਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ। ਮੁਲਜ਼ਮ, ਉਸਦੀ ਪਤਨੀ ਤੇ ਬੇਟੇ ਨੂੰ ਹੁਣ ਬੰਧੂਆ ਮਜ਼ਦੂਰੀ ਕਾਨੂੰਨ, ਬਾਲ ਸ਼ਰਮ ਕਾਨੂੰਨ, ਕਿਸ਼ੋਰ ਨਿਆਂ ਐਕਟ, ਐਸਸੀ/ਐਸਟੀ ਅਤਿਆਚਾਰ ਰੋਕੂ ਕਾਨੂੰਨ, ਅਤੇ ਭਾਰਤ ਨਿਆਯ ਸੰਹਿਤਾ ਦੀਆਂ ਕਈ ਧਾਰਾਵਾਂ ਹੇਠ ਗ੍ਰਿਫਤਾਰ ਕਰ ਲਿਆ ਹੈ । ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੌਤ ਦੇ ਅਸਲੀ ਕਾਰਨ ਦਾ ਪਤਾ ਲੱਗ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8