ਸੱਪ ਨੇ ਡੰਗਿਆ ਬੰਦਾ, ਅੱਗੋਂ ਬੰਦੇ ਨੇ ਦੰਦੀਆਂ ਵੱਢ-ਵੱਢ ਮਾਰ 'ਤਾ ਸੱਪ
Friday, Jul 05, 2024 - 06:54 PM (IST)
ਨੈਸ਼ਨਲ ਡੈਸਕ : ਬਿਹਾਰ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੂੰ ਪਹਿਲਾਂ ਸੱਪ ਨੇ ਡੰਗਿਆ, ਜਿਸ ਤੋਂ ਬਾਅਦ ਬਦਲਾ ਲੈਣ ਲਈ ਵਿਅਕਤੀ ਨੇ ਦੋ-ਤਿੰਨ ਵਾਰ ਸੱਪ ਨੂੰ ਡੰਗ ਲਿਆ, ਜਿਸ ਕਾਰਨ ਸੱਪ ਦੀ ਤੜਫ਼-ਤੜਫ਼ ਕੇ ਮੌਤ ਹੋ ਗਈ। ਇਹ ਅਜੀਬ ਘਟਨਾ ਨਵਾਦਾ ਦੇ ਰਾਜੌਲੀ ਇਲਾਕੇ ਵਿੱਚ ਵਾਪਰੀ ਹੈ। ਦੱਸ ਦੇਈਏ ਕਿ ਰਜੌਲੀ 'ਚ ਰੇਲਵੇ ਲਾਈਨ ਪ੍ਰਾਜੈਕਟ 'ਤੇ ਕੰਮ ਕਰਨ ਵਾਲਾ ਮਜ਼ਦੂਰ ਸੰਤੋਸ਼ ਲੋਹਾਰ ਮੰਗਲਵਾਰ ਰਾਤ ਆਪਣੇ ਬੇਸ ਕੈਂਪ 'ਤੇ ਸੌਂ ਰਿਹਾ ਸੀ। ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੰਸਦ ਮੈਂਬਰ ਦੇ ਵਜੋਂ ਅੰਮ੍ਰਿਤਪਾਲ ਸਿੰਘ ਨੇ ਚੁੱਕੀ ਸਹੁੰ
ਇਸ ਮੌਕੇ ਘਬਰਾਉਣ ਦੀ ਬਜਾਏ ਗੁੱਸੇ ਵਿੱਚ ਆਏ ਸੰਤੋਸ਼ ਨੇ ਲੋਹੇ ਦੀ ਰਾਡ ਨਾਲ ਸੱਪ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਵਾਰ ਨਹੀਂ ਸਗੋਂ ਤਿੰਨ ਵਾਰ ਦੰਦੀਆਂ ਮਾਰੀਆਂ। ਇਸ ਨਾਲ ਸੱਪ ਦੀ ਤੜਫ਼-ਤੜਫ਼ ਮੌਤ ਹੋ ਗਈ। ਸੰਤੋਸ਼ ਨੂੰ ਜਦੋਂ ਉਨ੍ਹਾਂ ਦੇ ਇਸ ਅਸਾਧਾਰਨ ਪ੍ਰਤੀਕਰਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਮੇਰੇ ਪਿੰਡ ਵਿੱਚ ਅਜਿਹਾ ਮਾਨਤਾ ਹੈ ਕਿ ਜੇਕਰ ਤੁਹਾਨੂੰ ਕੋਈ ਸੱਪ ਤੁਹਾਨੂੰ ਡੱਸਦਾ ਹੈ, ਤਾਂ ਜ਼ਹਿਰ ਨੂੰ ਬੇਅਸਰ ਕਰਨ ਲਈ ਦੋ ਵਾਰ ਡੰਗ ਮਾਰਨਾ ਹੋਵੇਗਾ।" ਸਥਾਨਕ ਗਿਆਨ ਦੀ ਇਸ ਅਨੌਖੀ ਗੱਲ ਨੇ ਸੰਤੋਸ਼ ਨੂੰ ਅਜਿਹੀ ਸਖ਼ਤ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਸੰਤੋਸ਼ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲੈ ਗਏ।
ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ
ਇਸ ਅਸਾਧਾਰਨ ਘਟਨਾ ਦੀ ਖ਼ਬਰ ਤੇਜ਼ੀ ਨਾਲ ਫੈਲ ਗਈ ਅਤੇ ਸੰਤੋਸ਼ ਦੀ ਇੱਕ ਝਲਕ ਵੇਖਣ ਅਤੇ ਉਸਦੀ ਕਹਾਣੀ ਸੁਣਨ ਲਈ ਹਸਪਤਾਲ ਵਿੱਚ ਭੀੜ ਇਕੱਠੀ ਹੋ ਗਈ। ਕਈ ਸਥਾਨਕ ਲੋਕਾਂ ਦਾ ਅੰਦਾਜ਼ਾ ਸੀ ਕਿ ਸੱਪ ਜ਼ਹਿਰੀਲਾ ਨਹੀਂ ਸੀ, ਨਹੀਂ ਤਾਂ ਸੰਤੋਸ਼ ਦੀ ਜਾਨ ਨੂੰ ਗੰਭੀਰ ਖ਼ਤਰਾ ਹੋ ਸਕਦਾ ਸੀ। ਉਸ ਦਾ ਇਲਾਜ ਕਰ ਰਹੇ ਡਾਕਟਰ ਸਤੀਸ਼ ਚੰਦਰ ਅਨੁਸਾਰ ਝਾਰਖੰਡ ਦੇ ਰਹਿਣ ਵਾਲੇ ਸੰਤੋਸ਼ ਦੀ ਹਾਲਤ ਹੁਣ ਠੀਕ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8