ਬਿਹਾਰ ''ਚ ਹੜ੍ਹ ਦੀ ਸਥਿਤੀ ਨੂੰ ਨਿਸ਼ਾਨਾ ਬਣਾ ਕੇ ਖੇਡੇ ਰਹੇ ਹਨ ''ਸਿਆਸੀ ਦਾਅ''

08/18/2017 5:00:49 PM

ਨਵੀਂ ਦਿੱਲੀ— ਬਿਹਾਰ 'ਚ ਹੜ੍ਹ ਦਾ ਪਰਲੋ ਲਗਾਤਾਰ ਜਾਰੀ ਹੈ। ਹੜ੍ਹ ਦੀ ਸਥਿਤੀ ਦਾ ਸਹਾਰਾ ਲੈ ਕੇ ਰਾਜਨੀਤੀ ਦਾਅ ਖੇਡੇ ਜਾ ਰਹੇ ਹਨ। ਹੜ੍ਹ ਦੀ ਅਜਿਹੀ ਕਾਰਨ ਵੀ ਨੇਤਾ ਇਕ-ਦੂਜੇ 'ਤੇ ਦੋਸ਼ ਲਾਉਣ 'ਚ ਲੱਗੇ ਹੋਏ ਹਨ। ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਨਿਤੀਸ਼ ਸਰਕਾਰ ਫੇਲ ਹੈ। ਲੋਕ ਦਾਣੇ-ਦਾਣੇ ਲਈ ਤਰਸ ਰਹੇ ਹਨ ਪਰ ਉਨ੍ਹਾਂ ਦੇ ਰਾਹਤ ਲਈ ਆਫਤ ਪ੍ਰਬੰਧਨ ਵੱਲੋਂ ਕੋਈ ਵੀ ਵਿਸ਼ੇਸ਼ ਵਿਵਸਥਾ ਨਹੀਂ ਕੀਤੀ ਜਾ ਰਹੀ ਹੈ। ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਲਾਲੂ ਅਤੇ ਉਨ੍ਹਾਂ ਦੇ ਬੇਟਿਆਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਲੋਕਾਂ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ ਪਰ ਸਾਬਕਾ ਉੱਪ ਮੁੱਖ ਮੰਤਰੀ ਅਤੇ ਸਾਬਕਾ ਸਿਹਤ ਮੰਤਰੀ ਰੈਲੀਆਂ 'ਚ ਰੁਝੇ ਹਨ। 
ਜਾਣਕਾਰੀ ਅਨੁਸਾਰ ਬਿਹਾਰ 'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 119 ਤੱਕ ਪੁੱਜ ਗਈ ਹੈ। ਰਾਜ ਦੇ 15 ਜ਼ਿਲਿਆਂ 'ਚ ਹੜ੍ਹ ਦੇ ਕਹਿਰ ਤੋਂ 93 ਲੱਖ ਲੋਕਾਂ ਦਾ ਜੀਵਨ ਰੁਝਿਆ ਹੈ। ਉਂਝ ਤਾਂ ਬਿਹਰਾਰ ਦੇ ਸੀਮਾਂਚਲ ਇਲਾਕੇ 'ਚ ਹਰ ਸਾਲ ਹੀ ਹੜ੍ਹ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਪਰ ਇਸ ਵਾਰ ਹੜ੍ਹ ਦਾ ਪੱਧਰ ਵਧ ਭਿਆਨਕ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕੰਮਾਂ ਦਾ ਪੱਧਰ ਬਹੁਤ ਹੀ ਹੇਠਾਂ ਹੈ।


Related News