ਆਫ਼ ਦਿ ਰਿਕਾਰਡ : ਮਾਇਆਵਤੀ ਦੀ ਬਸਪਾ ਦਾ ਸਵੈ-ਪ੍ਰੇਰਿਤ ਪਤਨ

Thursday, May 28, 2026 - 12:07 AM (IST)

ਆਫ਼ ਦਿ ਰਿਕਾਰਡ : ਮਾਇਆਵਤੀ ਦੀ ਬਸਪਾ ਦਾ ਸਵੈ-ਪ੍ਰੇਰਿਤ ਪਤਨ

ਨੈਸ਼ਨਲ ਡੈਸਕ- ਸਾਲ 2007 ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਆਪਣੇ ਸਭ ਤੋਂ ਸੁਨਹਿਰੀ ਦੌਰ ਵਿਚ ਸੀ, ਜਦੋਂ ਇਹ ਸਿਰਫ ਇਕ ਦਲਿਤ ਪਾਰਟੀ ਨਹੀਂ ਸੀ, ਸਗੋਂ ਦੇਸ਼ ਭਰ ਵਿਚ ਹਲਚਲ ਮਚਾਉਣ ਵਾਲੀ ਪਾਰਟੀ ਸੀ। ਉੱਤਰ ਪ੍ਰਦੇਸ਼ ਵਿਚ ਪੂਰਨ ਬਹੁਮਤ ਨੇ ਮਾਇਆਵਤੀ ਨੂੰ ਸਮਾਜਿਕ ਨਿਆਂ ਦੀ ਰਾਜਨੀਤੀ ਦਾ ਇਕ ਅਜਿਹਾ ਪ੍ਰਤੀਕ ਬਣਾ ਦਿੱਤਾ ਜੋ ਸਿਰਫ਼ ਵਿਰੋਧ ਹੀ ਨਹੀਂ, ਸਗੋਂ ਸੱਤਾ ਵੀ ਹਾਸਲ ਕਰ ਸਕਦੀ ਸੀ। 2 ਸਾਲ ਬਾਅਦ, ਵੋਟ ਸ਼ੇਅਰ ਦੇ ਹਿਸਾਬ ਨਾਲ ਬਸਪਾ ਭਾਰਤ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ, ਜਿਸ ਨੇ 21 ਲੋਕ ਸਭਾ ਸੀਟਾਂ ਜਿੱਤੀਆਂ।

ਉਦੋਂ ਤੋਂ ਇਹ ਗਿਰਾਵਟ ਲਗਾਤਾਰ ਜਾਰੀ ਹੈ ਅਤੇ ਅਜਿਹਾ ਸਵੈ-ਪ੍ਰੇਰਿਤ ਹੈ। ਮਾਇਆਵਤੀ ਦਾ ਸਿਆਸੀ ਇਕੱਲੇਪਨ ’ਤੇ ਜ਼ੋਰ, ਗੱਠਜੋੜਾਂ ’ਤੇ ਉਨ੍ਹਾਂ ਦਾ ਭਰੋਸਾ ਨਾ ਹੋਣਾ ਅਤੇ ਉਨ੍ਹਾਂ ਦੇ ਕੇਂਦਰੀਕ੍ਰਿਤ ਕਮਾਂਡ ਢਾਂਚੇ ਨੇ ਪਾਰਟੀ ਨੂੰ ਲਗਾਤਾਰ ਖੋਖਲਾ ਕਰ ਦਿੱਤਾ। ਜਿੱਥੇ ਵਿਰੋਧੀ ਗੱਠਜੋੜ ਦੀ ਰਾਜਨੀਤੀ ਦੇ ਹਿਸਾਬ ਨਾਲ ਢਲ ਗਏ, ਉੱਥੇ ਹੀ ਬਸਪਾ ਇਕ ਸਖ਼ਤ, ਉੱਪਰ ਤੋਂ ਹੇਠਾਂ ਵੱਲ ਆਉਣ ਵਾਲੇ ਦਾਇਰੇ ਵਿਚ ਸਿਮਟ ਕੇ ਰਹਿ ਗਈ। ਕੇਡਰ ਘਟ ਗਿਆ, ਦੂਜੀ ਲਾਈਨ ਦੀ ਲੀਡਰਸ਼ਿਪ ਗਾਇਬ ਹੋ ਗਈ ਅਤੇ ਸੰਗਠਨ ਦੀ ਡੂੰਘਾਈ ਘਟ ਗਈ। ਮਾਇਆਵਤੀ ਵਧਦੀ ਬੇਚੈਨੀ ਨਾਲ ਦੇਖ ਰਹੀ ਹੈ ਕਿ 2024 ਵਿਚ ਬਸਪਾ ਦੇ ਇਕ ਵੀ ਲੋਕ ਸਭਾ ਸੀਟ ਨਾ ਜਿੱਤ ਸਕਣ ਤੋਂ ਬਾਅਦ ਦਲਿਤ ਵੋਟਰਾਂ ਵਿਚ ਕਾਂਗਰਸ ਦੀ ਪਕੜ ਮਜ਼ਬੂਤ ਹੋ ਰਹੀ ਹੈ। ਯੂ. ਪੀ. ਵਿਚ ਬਸਪਾ ਦਾ ਵੋਟ ਸ਼ੇਅਰ ਡਿੱਗ ਕੇ ਸਿਰਫ਼ 9.39% ਰਹਿ ਗਿਆ — ਜੋ 2019 ਵਿਚ ਮਿਲੀਆਂ ਵੋਟਾਂ ਤੋਂ ਅੱਧੇ ਨਾਲੋਂ ਵੀ ਘੱਟ ਹੈ। ਇੱਥੋਂ ਤੱਕ ਕਿ ਭਾਜਪਾ ਨੂੰ ਵੀ ਵੱਡੀ ਗਿਣਤੀ ਵਿਚ ਦਲਿਤ ਵੋਟਾਂ ਮਿਲਣ ਲੱਗ ਪਈਆਂ ਹਨ।

ਪਰ ਯੂ. ਪੀ. ਵਿਚ ਬਸਪਾ ਦੀ ਮੁੱਖ ਜਾਟਵ ਦਲਿਤ ਵੋਟ ਕਾਫੀ ਹੱਦ ਤੱਕ ਉਸ ਦੇ ਨਾਲ ਬਣੀ ਹੋਈ ਹੈ। ਹਾਲਾਂਕਿ, ਧਰੁਵੀਕਰਨ ਅਤੇ ‘ਫਰਸਟ-ਪਾਸਟ-ਦਿ-ਪੋਸਟ’ ਪ੍ਰਣਾਲੀ ਵਿਚ ਬਿਨਾਂ ਗੱਠਜੋੜ ਦੇ ਵੋਟਾਂ ਹੁਣ ਸੀਟਾਂ ਵਿਚ ਨਹੀਂ ਬਦਲਦੀਆਂ। 2024 ਦੀਆਂ ਲੋਕ ਸਭਾ ਚੋਣਾਂ ਨੇ ਇਹ ਸਾਫ਼ ਕਰ ਦਿੱਤਾ : 2.07% ਰਾਸ਼ਟਰੀ ਵੋਟ ਸ਼ੇਅਰ, ਜ਼ੀਰੋ ਸੰਸਦ ਮੈਂਬਰ ਅਤੇ ਰਾਸ਼ਟਰੀ ਪੱਧਰ ’ਤੇ ਉਸ ਦੀ ਅਹਿਮੀਅਤ ਖ਼ਤਮ ਹੋ ਗਈ। ਰਾਜ ਸਭਾ ਦਾ ਉਸ ਦਾ ਆਖਰੀ ਕਾਰਜਕਾਲ ਜਲਦੀ ਹੀ ਖ਼ਤਮ ਹੋ ਰਿਹਾ ਹੈ ਅਤੇ ਪੁਨਰ ਸੁਰਜੀਤੀ ਰਣਨੀਤੀ ਦੀ ਘਾਟ ਕਾਰਨ ਬਸਪਾ ਹੁਣ ਸੰਸਦੀ ਤੌਰ ’ਤੇ ਖ਼ਤਮ ਹੋਣ ਕੰਢੇ ਹੈ। ਲਖਨਊ ਵਿਚ ਬ੍ਰਾਹਮਣ ਭਾਈਚਾਰੇ ਅਤੇ ਦੂਜੇ ਵਰਗਾਂ ਦੇ ਲੋਕਾਂ ਨੂੰ ਰਿਝਾਉਣ ਦੀਆਂ ਮਾਇਆਵਤੀ ਦੀਆਂ ਹਾਲੀਆ ਕੋਸ਼ਿਸ਼ਾਂ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਅਖਿਲੇਸ਼ ਯਾਦਵ ਨਾਲ ਭਵਿੱਖ ਦੇ ਸਬੰਧਾਂ ਨੂੰ ਨਾਕਾਰ ਦਿੱਤਾ ਗਿਆ ਹੈ। ਤਾਂ ਬਹਿਨ ਜੀ ਲਈ ਅੱਗੇ ਕੀ! ਪੰਜਾਬ ਵਿਚ ਕੀ ਉਹ ਇਕੱਲੇ ਲੜੇਗੀ ਜਾਂ ਕਿਸੇ ਹੋਰ ਨਾਲ ਗੱਠਜੋੜ ਕਰੇਗੀ ਅਤੇ ਯੂ. ਪੀ. ਵਿਚ ਕੀ ਹੋਵੇਗਾ? ਬਸਪਾ ਇਕ ਚੌਰਾਹੇ ’ਤੇ ਖੜ੍ਹੀ ਹੈ।


author

Rakesh

Content Editor

Related News