ਆਕਾਸ਼ ਆਨੰਦ ਦੀ ਵਾਪਸੀ ''ਤੇ ਮਾਇਆਵਤੀ ਨੇ ਮੀਡੀਆ ਨੂੰ ਦਿੱਤੀ ਨਸੀਹਤ

Tuesday, Oct 06, 2026 - 02:54 PM (IST)

ਆਕਾਸ਼ ਆਨੰਦ ਦੀ ਵਾਪਸੀ ''ਤੇ ਮਾਇਆਵਤੀ ਨੇ ਮੀਡੀਆ ਨੂੰ ਦਿੱਤੀ ਨਸੀਹਤ

ਲਖਨਊ (ਏਜੰਸੀ)- ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਦੀ ਪਾਰਟੀ 'ਚ ਵਾਪਸੀ ਨੂੰ ਲੈ ਕੇ ਮੀਡੀਆ 'ਚ ਪ੍ਰਕਾਸ਼ਿਤ ਖ਼ਬਰਾਂ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਬਾਰੇ ਤੱਥਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਮਾਇਆਵਤੀ ਨੇ ਮੰਗਲਵਾਰ ਨੂੰ 'ਐਕਸ' 'ਤੇ 7 ਬਿੰਦੂਆਂ 'ਚ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਆਕਾਸ਼ ਆਨੰਦ ਨੂੰ ਪਾਰਟੀ 'ਚ ਵਾਪਸ ਲੈਣ ਦੇ ਨਾਲ ਹੀ ਮੁੜ ਤੋਂ ਰਾਸ਼ਟਰੀ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੇ ਕੰਮ 'ਚ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਆਨੰਦ ਨੂੰ ਚਾਰ ਵਾਰ ਪਾਰਟੀ 'ਚੋਂ ਕੱਢਿਆ ਗਿਆ ਅਤੇ ਹੁਣ ਉਨ੍ਹਾਂ ਨੂੰ ਵਾਪਸ ਲੈ ਕੇ ਮੁੜ ਰਾਸ਼ਟਰੀ ਕਨਵੀਨਰ ਬਣਾਇਆ ਗਿਆ ਹੈ, ਜਦੋਂ ਕਿ ਇਸ ਮਾਮਲੇ 'ਚ ਅਸਲੀਅਤ ਇਸ ਤੋਂ ਵੱਖ ਹੈ।

ਬਸਪਾ ਮੁਖੀ ਨੇ ਕਿਹਾ ਕਿ ਆਕਾਸ਼ ਆਨੰਦ ਵਿਆਹ ਤੋਂ ਪਹਿਲਾਂ ਪਾਰਟੀ 'ਚ ਕਾਫ਼ੀ ਸਰਗਰਮ ਭੂਮਿਕਾ ਨਿਭਾ ਰਹੇ ਸਨ ਅਤੇ ਉਸ ਸਮੇਂ ਉਨ੍ਹਾਂ ਨੂੰ ਕਦੇ ਪਾਰਟੀ 'ਚੋਂ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਅਸ਼ੋਕ ਸਿਧਾਰਥ ਦੀ ਬੇਟੀ ਦੇ ਨਾਲ ਆਕਾਸ਼ ਦਾ ਰਿਸ਼ਤਾ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਭਾਵ 'ਚ ਆ ਕੇ ਆਕਾਸ਼ ਦੀ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। 

PunjabKesari

ਮਾਇਆਵਤੀ ਅਨੁਸਾਰ, ਆਕਾਸ਼ 'ਚ ਸੁਧਾਰ ਲਿਆਉਣ ਦੇ ਮਕਸਦ ਨਾਲ ਉਨ੍ਹਾਂ ਕਈ ਵਾਰ ਪਾਰਟੀ ਤੋਂ ਵੱਖ ਕਰਨਾ ਪਿਆ ਅਤੇ ਗਲਤੀ ਦਾ ਅਹਿਸਾਸ ਹੋਣ 'ਤੇ ਉਨ੍ਹਾਂ ਨੂੰ ਵਾਪਸ ਵੀ ਲਿਆ ਗਿਆ। ਉਨ੍ਹਾਂ ਕਿਹਾ ਕਿ ਅਸ਼ੋਕ ਸਿਧਾਰਥ ਦੇ ਸੰਨਿਆ ਲੈਣ ਤੋਂ ਬਾਅਦ ਹੁਣ ਅਜਿਹੀ ਸਥਿਤੀ ਪੈਦਾ ਹੋਣੀ ਚਾਹੀਦੀ, ਜਿਸ 'ਚ ਆਕਾਸ਼ ਨੂੰ ਮੁੜ ਪਾਰਟੀ ਤੋਂ ਵੱਖ ਕਰਨ ਦੀ ਲੋੜ ਪਵੇ। ਉਨ੍ਹਾਂ ਨੇ ਉਮੀਦ ਜਤਾਈ ਕਿ ਆਕਾਸ਼ ਆਨੰਦ ਹੁਣ ਰਾਜਨੀਤੀ 'ਚ ਅੱਗੇ ਵਧਣਗੇ ਅਤੇ ਪਾਰਟੀ ਨੂੰ ਅੱਗੇ ਉਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਮਾਇਆਵਤੀ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਆਕਾਸ਼ ਬਾਰੇ ਖ਼ਬਰ ਪ੍ਰਕਾਸ਼ਿਤ ਕਰਦੇ ਸਮੇਂ ਇਸ ਪੂਰੇ ਘਟਨਾਕ੍ਰਮ ਦੀ ਅਸਲੀਅਤ ਨੂੰ ਵੀ ਸਾਹਮਣੇ ਰੱਖਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News