‘ਆਪ’ ਤੇ ਬਸਪਾ ਦੇ ਕਈ ਆਗੂ ਕਾਂਗਰਸ ''ਚ ਹੋਏ ਸ਼ਾਮਲ

Friday, Oct 09, 2026 - 10:59 AM (IST)

‘ਆਪ’ ਤੇ ਬਸਪਾ ਦੇ ਕਈ ਆਗੂ ਕਾਂਗਰਸ ''ਚ ਹੋਏ ਸ਼ਾਮਲ

ਨਵੀਂ ਦਿੱਲੀ (ਏਜੰਸੀ)- ਆਮ ਆਦਮੀ ਪਾਰਟੀ (ਆਪ) ਦੀ ਸਾਬਕਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਉੱਤਰ ਪ੍ਰਦੇਸ਼ ਦੇ ਮਹਿਲਾ ਵਿੰਗ ਦੀ ਪ੍ਰਧਾਨ ਨੀਲਮ ਯਾਦਵ ਸਮੇਤ ਸੂਬੇ ਨਾਲ ਜੁੜੇ ਕੁਝ ਨੇਤਾ ਵੀਰਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ। ਉੱਥੇ ਹੀ ਬਸਪਾ ਦੇ ਸੀਨੀਅਰ ਨੇਤਾ ਪਰਮਾਨੰਦ ਗਰਗ ਅਤੇ ਕੇਂਦਰ ਸਰਕਾਰ 'ਚ ਅਧਿਕਾਰੀ ਰਹੇ ਦੁਰਗਾ ਪ੍ਰਸਾਦ ਸਮੇਤ ਕਈ ਲੋਕਾਂ ਨੇ ਕਾਂਗਰਸ ਦਾ ਹੱਥ ਫੜਿਆ।

PunjabKesari

ਇਨ੍ਹਾਂ ਸਾਰੇ ਆਗੂਆਂ ਨੇ ਕਾਂਗਰਸ ਹੈੱਡ ਕੁਆਰਟਰ 'ਚ ਸਵਾਗਤ ਕਰਦੇ ਹੋਏ ਗੌਤਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ‘ਕੁਸ਼ਾਸਨ’ ਤੋਂ ਦੁਖੀ ਹੋ ਕੇ ਰੋਜ਼ਾਨਾ ਅਨੇਕਾਂ ਲੋਕ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਹੀ ਇਕੱਲੀ ਅਜਿਹੀ ਪਾਰਟੀ ਹੈ, ਜੋ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਪੂਰੇ ‘ਇੰਡੀਆ’ ਗੱਠਜੋੜ ਨੂੰ ਨਾਲ ਲੈ ਕੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News