ਸਕੂਲ ਅਧਿਆਪਕ ਦੀ ਸ਼ਰਮਨਾਕ ਘਟਨਾ : 5ਵੀਂ ਜਮਾਤ ਦੀ ਬੱਚੀ ਨੂੰ ਵਾਲਾਂ ਤੋਂ ਫੜ ਧੂਹ-ਧੂਹ ਕੁੱਟਿਆ

Monday, Aug 19, 2024 - 11:04 AM (IST)

ਸਕੂਲ ਅਧਿਆਪਕ ਦੀ ਸ਼ਰਮਨਾਕ ਘਟਨਾ : 5ਵੀਂ ਜਮਾਤ ਦੀ ਬੱਚੀ ਨੂੰ ਵਾਲਾਂ ਤੋਂ ਫੜ ਧੂਹ-ਧੂਹ ਕੁੱਟਿਆ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਰੇਵਤੀ ਖੇਤਰ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਦੀ ਗੁੱਤ ਫੜ ਕੇ ਖਿੱਚਣ ਤੋਂ ਬਾਅਦ ਉਸ ਨੂੰ ਲੱਤ ਮਾਰ ਕੇ ਕੁੱਟਣ ਦੇ ਦੋਸ਼ੀ ਅਧਿਆਪਕ ਨੂੰ ਐਤਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਜ਼ਿਲ੍ਹਾ ਮੁਢਲੀ ਸਿੱਖਿਆ ਅਧਿਕਾਰੀ ਮਨੀਸ਼ ਕੁਮਾਰ ਸਿੰਘ ਨੇ ਦੱਸਿਆ ਕਿ ਰੇਵਤੀ ਵਿੱਦਿਆ ਖੇਤਰ ਦੇ ਵਿਸੌਲੀ ਸਥਿਤ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਅਧਿਆਪਕ ਅਜੀਤ ਯਾਦਵ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਹਾਲ ਹੀ ਵਿੱਚ ਸਕੂਲ ਦੀ ਇੱਕ ਵਿਦਿਆਰਥਣ ਨੂੰ ਉਸ ਦੀਆਂ ਗੁੱਤਾਂ ਨਾਲ ਖਿੱਚ ਕੇ ਉਸ ਨੂੰ ਲੱਤ ਮਾਰੀ ਸੀ।

ਇਹ ਵੀ ਪੜ੍ਹੋ Assembly Election: 10 ਸਾਲਾਂ ਬਾਅਦ ਬਦਲੇਗੀ ਜੰਮੂ-ਕਸ਼ਮੀਰ ਦੀ ਤਸਵੀਰ! ਜਾਣੋ ਹਰਿਆਣਾ 'ਚ ਹਾਲ

ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਲਾਕ ਸਿੱਖਿਆ ਅਫ਼ਸਰ ਨੇ 13 ਅਗਸਤ ਨੂੰ ਮਾਮਲੇ ਦੀ ਜਾਂਚ ਕੀਤੀ ਸੀ। ਇਸ ਦੌਰਾਨ ਜਦੋਂ ਪੰਜਵੀਂ ਜਮਾਤ ਦੇ ਬੱਚਿਆਂ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਅਧਿਆਪਕ ਅਜੀਤ ਯਾਦਵ ਨੇ ਕਾਜਲ ਨਾਂ ਦੀ ਵਿਦਿਆਰਥਣ ਦੀ ਗੁੱਤ ਖਿੱਚ ਕੇ ਉਸ ਨੂੰ ਲੱਤ ਮਾਰੀ ਸੀ। ਜਦੋਂ ਕਾਜਲ ਤੋਂ ਵੀ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਯਾਦਵ 'ਤੇ ਲੱਗੇ ਦੋਸ਼ ਬਿਲਕੁਲ ਸੱਚ ਹਨ।

ਇਹ ਵੀ ਪੜ੍ਹੋ ਬਾਥਰੂਮ ਕਰਨ ਗਏ ਵਿਅਕਤੀ ਨੂੰ ਸੁੰਨਸਾਨ ਜਗ੍ਹਾ ਤੋਂ ਮਿਲਿਆ ਸੂਟਕੇਸ, ਖੋਲ੍ਹਦੇ ਸਾਰ ਉੱਡ ਗਏ ਉਸ ਦੇ ਹੋਸ਼

ਬੇਸਿਕ ਸਿੱਖਿਆ ਅਫ਼ਸਰ ਨੇ ਕਿਹਾ ਕਿ ਸਹਾਇਕ ਅਧਿਆਪਕ ਦਾ ਇਹ ਕਾਰਾ ਬੱਚਿਆਂ ਦੇ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਐਕਟ 2009 ਅਤੇ ਬਾਲ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੈ। ਨਾਲ ਹੀ ਇਹ ਉੱਤਰ ਪ੍ਰਦੇਸ਼ ਸਰਕਾਰ ਦੇ ਸੇਵਾਦਾਰ (ਅਨੁਸ਼ਾਸਨ ਅਤੇ ਅਪੀਲ) ਨਿਯਮ-1999 ਦੇ ਸੰਬੰਧਿਤ ਨਿਯਮਾਂ ਦੇ ਪੂਰੀ ਤਰ੍ਹਾਂ ਉਲਟ ਹੈ। ਇਸ ਕਾਰਵਾਈ ਨਾਲ ਵਿਭਾਗ ਦਾ ਅਕਸ ਵੀ ਖ਼ਰਾਬ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਬਰੇਰੀਆ ਦੇ ਬਲਾਕ ਸਿੱਖਿਆ ਅਧਿਕਾਰੀ ਨੂੰ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ ਕੋਲਕਾਤਾ ਡਾਕਟਰ ਰੇਪ-ਮਰਡਰ ਮਾਮਲੇ 'ਚ ਦੋ ਵੱਡੇ ਖੁਲਾਸੇ: ਬਲਾਤਕਾਰ ਨਹੀਂ ਗੈਂਗਰੇਪ, ਕੁੜੀ ਨੂੰ ਵੇਖ ਬੇਹੋਸ਼ ਹੋਏ ਪਿਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News