ਸਰਦੀਆਂ ’ਚ ਤੁਹਾਡੇ ਆਲਸ ਦਾ ਕਾਰਣ ਹੈ ‘ਧੁੱਪ’

01/21/2020 8:49:48 PM

ਨਵੀਂ ਦਿੱਲੀ (ਸਾ. ਟਾ.)—ਤੁਸੀਂ ਅਕਸਰ ਮਹਿਸੂਸ ਕਰਦੇ ਹੋਵੋਗੇ ਕਿ ਸਰਦੀਆਂ ’ਚ ਸਵੇਰੇ ਛੇਤੀ ਉੱਠਣਾ ਕਿਸੇ ਚੈਲੰਜ ਤੋਂ ਘੱਟ ਨਹੀਂ ਹੁੰਦਾ। ਰਜਾਈ ਜਾਂ ਕੰਬਲ ’ਚੋਂ ਨਿਕਲਣ ਦਾ ਮਨ ਹੀ ਨਹੀਂ ਕਰਦਾ। ਸਰਦੀਆਂ ’ਚ ਅਜਿਹਾ ਅਕਸਰ ਹੁੰਦਾ ਹੈ, ਜਦਕਿ ਗਰਮੀਆਂ ’ਚ ਅਜਿਹਾ ਘੱਟ ਹੁੰਦਾ ਹੈ। ਵੈਸੇ ਕਈ ਅਧਿਐਨਾਂ ’ਚ ਇਹ ਤਾਂ ਸਾਫ ਹੋ ਚੁੱਕਾ ਹੈ ਕਿ ਜਨਵਰੀ ਸਾਲ ਦਾ ਸਭ ਤੋਂ ਘੱਟ ਪ੍ਰੋਡਕਟੀਵਿਟੀ ਵਾਲਾ ਮਹੀਨਾ ਹੁੰਦਾ ਹੈ। ਵਿੰਟਰ ਸੀਜ਼ਨ ਦੌਰਾਨ ਥਕਾਵਟ, ਆਲਸ ਜਾਂ ਫਿਰ ਐਨਰਜੀ ਡਾਊਨ ਰਹਿੰਦੀ ਹੈ। ਆਖਿਰ ਅਜਿਹ ਕਿÎਉਂ ਹੁੰਦਾ ਹੈ। ਕੀ ਤੁਸੀਂ ਕਦੇ ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਸਰਦੀ ’ਚ ਆਲਸ ਅਤੇ ਸੁਸਤੀ ਦਾ ਕਾਰਣ ਹੈ ਧੁੱਪ। ਅਮਰੀਕੀ ਫਿਜ਼ੀਸ਼ੀਅਨ ਡਾ. ਜੇਨੀਫਰ ਏਸ਼ਟਨ ਮੁਤਾਬਕ ਸਰਦੀ ਦੇ ਦਿਨ ਛੋਟੇ ਹੁੰਦੇ ਹਨ ਅਤੇ ਧੁੱਪ ਘੱਟ ਹੁੰਦੀ ਹੈ, ਇਸ ਦਾ ਸਿੱਧਾ ਅਸਰ ਵਿਅਕਤੀ ਦੇ ਮੂਡ ’ਤੇ ਪੈਂਦਾ ਹੈ।

ਸੂਰਜ ਦੀ ਰੌਸ਼ਨੀ ਤੁਹਾਡੇ ਸਕੈਰਡੀਅਨ ਰਿਧਮ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਤੁਹਾਡੇ ਦਿਮਾਗ ਦੇ ਸੋਰੋਟੋਨਿਨ ਲੈਵਲ 'ਚ ਬਦਲਾਅ ਆ ਜਾਂਦਾ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਮੁਤਾਬਕ ਦਿਮਾਗ 'ਚ ਸੋਰੋਟੋਨਿਨ ਲੈਵਲ 'ਚ ਬਦਲਾਅ ਹੋਣ ਨਾਲ ਸੁਸਤੀ ਅਤੇ ਆਲਸ ਆਉਂਦੀ ਹੈ। ਇੰਨਾ ਹੀ ਨਹੀਂ ਸੋਰੋਟੋਨਿਨ ਲੈਵਲ 'ਚ ਬਦਲਾਅ ਹੋਣ ਨਾਲ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਨਾਰਮਲੀ ਪਸੰਦ ਕਰਦੇ ਹੋ, ਉਨ੍ਹਾਂ ਪ੍ਰਤੀ ਵੀ ਰੁਚੀ ਘੱਟ ਹੋ ਜਾਂਦੀ ਹੈ। ਇਹੀ ਕਾਰਣ ਹੈ ਕਿ ਸਰਦੀਆਂ ’ਚ ਤੁਹਾਡਾ ਸਰੀਰ ਐਨਰਜੈਟਿਕ ਫੀਲ ਨਹੀਂ ਕਰਦਾ ਅਤੇ ਤੁਹਾਡਾ ਕੰਬਲ ਛੱਡਣ ਦਾ ਮਨ ਨਹੀਂ ਕਰਦਾ। ਦਿਮਾਗ ’ਚ ਸੋਰੋਟੋਨਿਨ ਲੈਵਲ ’ਚ ਬਦਲਾਅ ਹੋਣ ਨਾਲ ਇਹ ਚੇਂਜ ਆਉਂਦਾ ਹੈ। ਸਰਦੀਆਂ ਦੇ ਮੌਸਮ 'ਚ ਇਸ ਤਰ੍ਹਾਂ ਘੱਟ ਹੋਣ ਵਾਲੀ ਪ੍ਰੋਡਕਟੀਵਿਟੀ ਨੂੰ ਸੀਜ਼ਨਲ ਇਫੈਕਟਿਵ ਡਿਸਆਰਡਰ ਦੇ ਰੂਪ 'ਚ ਮੰਨਿਆ ਜਾਂਦਾ ਹੈ।

ਡਿਸਆਰਡਰ ਦੂਰ ਕਰਨ ਦਾ ਤਰੀਕਾ
ਸੀਜ਼ਨਲ ਇਫੈਕਟਿਵ ਡਿਸਆਰਡਰ ਨੂੰ ਦੂਰ ਕਰਨ ਲਈ ਤੁਹਾਨੂੰ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੋਵੇਗੀ। ਕੁਝ ਸੌਖੇ ਤਰੀਕਿਆਂ ਨਾਲ ਵੀ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਣ ਲੋੜੀਂਦੀ ਧੁੱਪ ਨਾ ਮਿਲਣਾ ਹੈ। ਇਸ ਲਈ ਇਸ ਨੂੰ ਦੂਰ ਕਰਨ ਲਈ ਤੁਸੀਂ ਧੁੱਪ ਸੇਕੋ। ਸੰਭਵ ਹੋਵੇ ਤਾਂ ਸਰਦੀਆਂ 'ਚ ਛੱਤ ’ਤੇ ਧੁੱਪ ’ਚ ਬੈਠੋ, ਆਫਿਸ ’ਚ ਖਿੜਕੀ ਦੇ ਕੋਲ ਬੈਠੋ। ਸਿੱਧੀ ਜਿਹੀ ਗੱਲ ਇਹ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਧੁੱਪ ਦੇ ਸੰਪਰਕ ’ਚ ਰਹੋ। ਰੋਜ਼ਾਨਾ ਘੱਟ ਤੋਂ ਘੱਟ 15-20 ਮਿੰਟ ਦੀ ਤੇਜ਼ ਧੁੱਪ ਤੁਹਾਨੂੰ ਫਾਇਦਾ ਪਹੁੰਚਾ ਸਕਦੀ ਹੈ। ਅਜਿਹਾ ਕਰਨ ਨਾਲ ਨਾ ਸਿਰਫ ਤੁਹਾਡੀ ਬਾਡੀ ਐਨਰਜੈਟਿਕ ਹੋਵੇਗੀ ਸਗੋਂ ਸਰੀਰ ’ਚ ਵਿਟਾਮਿਨ 'ਡੀ' ਦੀ ਮਾਤਰਾ ਸਹੀ ਰਹੇਗੀ। ਭਾਰਤ 'ਚ ਹੀ ਲਗਭਗ 80 ਫੀਸਦੀ ਲੋਕਾਂ ਦੇ ਸਰੀਰ ’ਚ ਵਿਟਾਮਿਨ 'ਡੀ' ਦੀ ਕਮੀ ਹੈ। ਵਿਟਾਮਿਨ 'ਡੀ' ਦੀ ਕਮੀ ਕਾਰਣ ਵੀ ਕਈ ਵਾਰ ਤੁਹਾਡਾ ਸਰੀਰ ਕਮਜ਼ੋਰੀ ਮਹਿਸੂਸ ਕਰਦਾ ਹੈ। ਜੇਕਰ ਤੁਹਾਨੂੰ ਵਿਟਾਮਿਨ ਡੀ ਦੀ ਕਮੀ ਕਾਰਣ ਕਿਸੇ ਤਰ੍ਹਾਂ ਦੀ ਜੋੜ੍ਹਾਂ ’ਚ ਦਰਦ ਜਾਂ ਸਰੀਰ ’ਚ ਦਰਦ ਹੁੰਦਾ ਤਾਂ ਉਸ 'ਚ ਵੀ ਰਾਹਤ ਮਿਲੇਗੀ। ਵਿਟਾਮਿਨ ਡੀ ਨੂੰ ਸਰੀਰ ਲਈ ਜ਼ਰੂਰੀ ਮੰਨਿਆ ਗਿਆ ਹੈ।


Karan Kumar

Content Editor

Related News